ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ

Wednesday, Aug 07, 2024 - 01:54 PM (IST)

ਹੈਰਾਨੀਜਨਕ! ਗਾਇਕ ਜੌਰਡਨ ਸੰਧੂ ਨੂੰ ਸਵੇਰੇ ਉੱਠਦੇ ਹੀ ਇਸ ਚੀਜ਼ ਤੋਂ ਲੱਗਦੈ ਬਹੁਤ ਡਰ

ਜਲੰਧਰ (ਬਿਊਰੋ) : 'ਬੇਬੇ ਦੀ ਪਸੰਦ' ਅਤੇ 'ਮੁੰਡਾ ਸਰਦਾਰਾਂ ਦਾ' ਵਰਗੇ ਗੀਤਾਂ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਧੂੰਮਾਂ ਪਾ ਰਹੇ ਜੌਰਡਨ ਸੰਧੂ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ 'ਚ ਰੁੱਝੇ ਹੋਏ ਹਨ। ਇਸ ਦੇ ਨਾਲ ਹੀ ਗਾਇਕ ਆਏ ਦਿਨ ਆਪਣੀ ਪਤਨੀ ਨਾਲ ਤਸਵੀਰਾਂ ਸਾਂਝੀਆਂ ਕਰਕੇ ਵੀ ਸੁਰਖ਼ੀਆਂ ਬਟੋਰ ਦੇ ਰਹਿੰਦੇ ਹਨ। ਹਾਲ ਹੀ 'ਚ ਗਾਇਕ ਨੇ ਨਿਰਦੇਸ਼ਕ ਜਗਦੀਪ ਸਿੱਧੂ ਦੇ ਸ਼ੋਅ 'ਦਿ ਜਗਦੀਪ ਸੰਧੂ ਸ਼ੋਅ' 'ਚ ਐਂਟਰੀ ਕੀਤੀ ਸੀ, ਜਿੱਥੇ ਗਾਇਕ ਨੇ ਆਪਣੇ ਜੀਵਨ ਬਾਰੇ ਕਾਫ਼ੀ ਖ਼ਾਸ ਗੱਲਾਂ ਸਾਂਝੀਆਂ ਕੀਤੀਆਂ। ਇਸ ਦੌਰਾਨ ਹੀ ਗਾਇਕ ਨੇ ਇੱਕ ਅਜਿਹੀ ਗੱਲ ਦੱਸੀ, ਜਿਸ ਨੂੰ ਸੁਣਨ ਤੋਂ ਬਾਅਦ ਪ੍ਰਸ਼ੰਸਕ ਕਾਫੀ ਉਲਝਣ ਅਤੇ ਹੈਰਾਨ ਪਰੇਸ਼ਾਨ ਹਨ।

ਇਹ ਖ਼ਬਰ ਵੀ ਪੜ੍ਹੋ - ਸਲਮਾਨ ਦਾ ਹੁਣ ਇਸ ਗਾਇਕ ਨਾਲ ਪਿਆ ਪੰਗਾ! ਚੇਤਾਵਨੀ ਦਿੰਦਿਆਂ ਕਿਹਾ- 'ਮੈਨੂੰ ਆਉਣਾ ਨਾ ਪਵੇ...'

ਦਰਅਸਲ, ਨਿਰਦੇਸ਼ਕ ਜਗਦੀਪ ਸਿੱਧੂ ਨੇ ਆਪਣੇ ਸ਼ੋਅ ਦਾ ਇੱਕ ਪ੍ਰੋਮੋ ਸਾਂਝਾ ਕੀਤਾ ਹੈ, ਜਿਸ 'ਚ ਉਹ ਗਾਇਕ ਜੌਰਡਨ ਸੰਧੂ ਨਾਲ ਗੱਲਬਾਤ ਕਰਦੇ ਨਜ਼ਰੀ ਆ ਰਹੇ ਹਨ। ਇਸ ਦੌਰਾਨ ਗਾਇਕ ਨੇ ਖੁਦ ਦੱਸਿਆ ਕਿ ਉਹ ਹਰ ਰੋਜ਼ ਜਦੋਂ ਸਵੇਰੇ ਉੱਠਦੇ ਹਨ ਤਾਂ ਉਹ ਕਾਫ਼ੀ ਡਰ 'ਚ ਹੁੰਦੇ ਹਨ। ਜਦੋਂ ਹੋਸਟ ਜਗਦੀਪ ਸਿੱਧੂ ਨੇ ਉਨ੍ਹਾਂ ਤੋਂ ਇਸ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ 'ਇਸ ਸੰਸਾਰ 'ਚ ਕੁੱਝ ਵੀ ਸਥਿਰ ਨਹੀਂ ਹੈ, ਸਭ ਕੁੱਝ ਟੈਂਪਰੇਰੀ ਹੈ। ਪਹਿਲਾਂ ਛੋਟੀਆਂ ਛੋਟੀਆਂ ਚੀਜ਼ਾਂ ਖੁਸ਼ੀ ਦਿੰਦੀਆਂ ਸਨ, ਹੁਣ ਵੱਡੀਆਂ ਚੀਜ਼ਾਂ ਵੀ ਖੁਸ਼ੀ ਨਹੀਂ ਦਿੰਦੀਆਂ।'

ਦੱਸ ਦੇਈਏ ਕਿ ਇਸ ਸ਼ੋਅ ਦਾ ਪੂਰਾ ਐਪੀਸੋਡ ਇਸ ਸ਼ਨੀਵਾਰ 10 ਅਗਸਤ ਨੂੰ ਰਿਲੀਜ਼ ਹੋਵੇਗਾ। ਇਸ ਦੌਰਾਨ ਜੇਕਰ ਦੁਬਾਰਾ ਸ਼ੋਅ ਹੋਸਟ ਅਤੇ ਫ਼ਿਲਮ ਨਿਰਦੇਸ਼ਨ-ਲੇਖਕ ਜਗਦੀਪ ਸਿੱਧੂ ਬਾਰੇ ਗੱਲ ਕਰੀਏ ਤਾਂ ਉਹ ਇਸ ਸਮੇਂ ਆਪਣੀ ਨਵੀਂ ਬਾਲੀਵੁੱਡ ਫ਼ਿਲਮ 'ਸੰਨ ਆਫ ਸਰਦਾਰ 2' ਨੂੰ ਲੈ ਕੇ ਚਰਚਾ ਬਟੋਰ ਰਹੇ ਹਨ। ਇਸ ਫ਼ਿਲਮ ਨੂੰ ਲਿਖਿਆ ਜਗਦੀਪ ਸਿੱਧੂ ਨੇ ਹੈ। ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ।


 


author

sunita

Content Editor

Related News