‘ਜੀ ਵੇ ਸੋਹਣਿਆ ਜੀ’ ਫ਼ਿਲਮ ਦਾ ਗੀਤ ‘ਵਫ਼ਾ’ ਰਿਲੀਜ਼, ਇਮਰਾਨ-ਸਿੰਮੀ ਦੀ ਜੋੜੀ ਕਰੇਗੀ ਭਾਵੁਕ

Wednesday, Feb 14, 2024 - 11:19 AM (IST)

‘ਜੀ ਵੇ ਸੋਹਣਿਆ ਜੀ’ ਫ਼ਿਲਮ ਦਾ ਗੀਤ ‘ਵਫ਼ਾ’ ਰਿਲੀਜ਼, ਇਮਰਾਨ-ਸਿੰਮੀ ਦੀ ਜੋੜੀ ਕਰੇਗੀ ਭਾਵੁਕ

ਐਂਟਰਟੇਨਮੈਂਟ ਡੈਸਕ– ਪੰਜਾਬੀ ਫ਼ਿਲਮ ‘ਜੀ ਵੇ ਸੋਹਣਿਆ ਜੀ’ ਦਾ ਨਵਾਂ ਗੀਤ ‘ਵਫ਼ਾ’ ਰਿਲੀਜ਼ ਹੋਇਆ ਹੈ। ਇਸ ਗੀਤ ’ਚ ਸਿੰਮੀ ਚਾਹਲ ਤੇ ਇਮਰਾਨ ਅੱਬਾਸ ਵਿਚਾਲੇ ਭਾਵਨਾਵਾਂ ਭਰਪੂਰ ਦ੍ਰਿਸ਼ ਦੇਖਣ ਨੂੰ ਮਿਲ ਰਹੇ ਹਨ, ਜੋ ਤੁਹਾਨੂੰ ਭਾਵੁਕ ਕਰ ਦੇਣਗੇ।

ਇਹ ਖ਼ਬਰ ਵੀ ਪੜ੍ਹੋ : ਪੰਜਾਬ ਦੀ ਪ੍ਰਸਿੱਧ ਗਾਇਕਾ-ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ

ਗੀਤ ਨੂੰ ਅਫਸਾਨਾ ਖ਼ਾਨ ਨੇ ਆਪਣੀ ਖ਼ੂਬਸੂਰਤ ਆਵਾਜ਼ ਨਾਲ ਸ਼ਿੰਗਾਰਿਆ ਹੈ, ਜਿਸ ਦੇ ਬੋਲ ਦਿਲਵਾਲਾ ਨੇ ਲਿਖੇ ਹਨ ਤੇ ਸੰਗੀਤ ਸੰਨੀ ਵਿਕ ਨੇ ਦਿੱਤਾ ਹੈ, ਜਿਸ ਨੂੰ ਯੂ ਐਂਡ ਆਈ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ।

‘ਜੀ ਵੇ ਸੋਹਣਿਆ ਜੀ’ ਫ਼ਿਲਮ ਦੀ ਗੱਲ ਕਰੀਏ ਤਾਂ ਇਸ ’ਚ ਇਮਰਾਨ ਅੱਬਾਸ ਤੇ ਸਿੰਮੀ ਚਾਹਲ ਤੋਂ ਇਲਾਵਾ ਮਿੰਟੂ ਕਾਪਾ, ਉਦਾਇਆ ਵਕਾਤੀ, ਬ੍ਰਾਇਨ ਸ਼ਾਅ, ਅਮਨ ਬਲ ਤੇ ਸਵਰਾਜ ਸੰਧੂ ਅਹਿਮ ਭੂਮਿਕਾਵਾਂ ਨਿਭਾਅ ਰਹੇ ਹਨ।

ਫ਼ਿਲਮ ਦੀ ਕਹਾਣੀ ਤੇ ਨਿਰਦੇਸ਼ਨ ਥਾਪਰ ਵਲੋਂ ਕੀਤਾ ਗਿਆ ਹੈ, ਜਿਸ ਨੂੰ ਸੰਨੀ ਰਾਜ, ਵਰੁਣ ਅਰੋੜਾ, ਅਮਿਤ ਜੁਨੇਜਾ ਤੇ ਪ੍ਰਭਜੋਤ ਸਿੱਧੂ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 16 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News