ਕਾਂਗਰਸ ਦੇ ਸੀਨੀਅਰ ਨੇਤਾ ਦੇ ਬਿਆਨ ''ਤੇ ਭੜਕੀ ਜਯਾ ਬੱਚਨ, ਸ਼ਰ੍ਹੇਆਮ ਆਖੀ ਇਹ ਗੱਲ

Friday, Dec 17, 2021 - 04:02 PM (IST)

ਕਾਂਗਰਸ ਦੇ ਸੀਨੀਅਰ ਨੇਤਾ ਦੇ ਬਿਆਨ ''ਤੇ ਭੜਕੀ ਜਯਾ ਬੱਚਨ, ਸ਼ਰ੍ਹੇਆਮ ਆਖੀ ਇਹ ਗੱਲ

ਮੁੰਬਈ- ਕਾਂਗਰਸ ਦੇ ਸੀਨੀਅਰ ਨੇਤਾ ਰਮੇਸ਼ ਕੁਮਾਰ ਨੇ ਹਾਲ ਹੀ 'ਚ ਔਰਤਾਂ ਨੂੰ ਲੈ ਕੇ ਬਹੁਤ ਇਤਰਾਜ਼ਯੋਗ ਬਿਆਨ ਦਿੱਤਾ ਹੈ। ਨੇਤਾ ਦਾ ਇਹ ਬਿਆਨ ਵੀ ਅਜਿਹਾ ਹੈ ਜਿਸ ਨੂੰ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਸ਼ਰਮ ਨਾਲ ਝੁੱਕ ਜਾਣ। ਰਮੇਸ਼ ਕੁਮਾਰ ਨੇ ਕਰਨਾਟਕ ਵਿਧਾਨ ਸਭਾ 'ਚ ਰੇਪ 'ਤੇ ਭੱਦੀ ਟਿੱਪਣੀ ਕੀਤੀ ਅਤੇ ਸਰਦ ਰੁੱਤ ਸੈਸ਼ਨ ਦੌਰਾਨ ਸ਼ਰਮਨਾਕ ਬਿਆਨ ਦਿੰਦੇ ਹੋਏ ਕਿਹਾ-'ਜੇਕਰ ਰੇਪ ਨੂੰ ਰੋਕਣਾ ਨਾਮੁਮਕਿਨ ਹੋਵੇ, ਤਾਂ ਲੇਟ ਜਾਓ ਅਤੇ ਇਸ ਦਾ ਆਨੰਦ ਲਓ'।
ਇੰਨਾ ਹੀ ਨਹੀਂ ਕਾਂਗਰਸ ਨੇਤਾ ਦੇ ਇਸ ਬਿਆਨ 'ਤੇ ਕਿਸੇ ਨੇ ਇਤਰਾਜ਼ ਨਹੀਂ ਜਤਾਇਆ ਸਗੋਂ ਉਨ੍ਹਾਂ ਦੇ ਬਿਆਨ 'ਤੇ ਠਹਾਕੇ ਲਗਾਏ। ਹੁਣ ਨੇਤਾ ਦੇ ਇਸ ਬਿਆਨ 'ਤੇ ਹਰ ਕੋਈ ਉਨ੍ਹਾਂ ਨੂੰ ਖੂਬ ਖਰੀ-ਖੋਟੀ ਸੁਣਾ ਰਿਹਾ ਹੈ। ਰੇਪ ਵਰਗੇ ਸ਼ਬਦ 'ਤੇ ਕੀਤੇ ਗਏ ਬਿਆਨ ਦੀ ਸਮਾਜਵਾਦੀ ਪਾਰਟੀ ਦੇ ਰਾਜ ਸਭਾ ਸੰਸਦ ਅਤੇ ਅਦਾਕਾਰਾ ਜਯਾ ਬੱਚਨ ਨੇ ਸਖ਼ਤ ਨਿੰਦਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ।

PunjabKesari
ਜਯਾ ਬੱਚਨ ਨੇ ਕਿਹਾ ਕਿ-'ਮੈਂ ਇਸ ਤਰ੍ਹਾਂ ਦੇ ਮਾਮਲਿਆਂ ਨੂੰ ਬਹੁਤ ਵਾਰ ਸਦਨ 'ਚ ਚੁੱਕਿਆ ਹੈ, ਪਰ ਹੁਣ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ। ਮੀਡੀਆ ਨੂੰ ਇਸ ਮੁੱਦੇ ਨੂੰ ਚੁੱਕਣਾ ਚਾਹੀਦਾ ਹੈ, ਬਹਿਸ ਕਰਨੀ ਚਾਹੀਦੀ ਅਤੇ ਇਸ ਨੂੰ ਲੋਕਾਂ ਦੇ ਸਾਹਮਣੇ ਲਿਆਉਣਾ ਚਾਹੀਦਾ, ਉਹ ਜਿਸ ਪਾਰਟੀ ਦੇ ਹਨ ਉਨ੍ਹਾਂ ਦੀ ਪਾਰਟੀ ਨੂੰ ਉਨ੍ਹਾਂ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ, ਤਾਂ ਜੋ ਕੋਈ ਵੀ ਇਸ ਤਰ੍ਹਾਂ ਦੀ ਗੱਲ ਕਰਨ ਦੀ ਹਿੰਮਤ ਨਾ ਕਰੇ ਅਤੇ ਔਰਤਾਂ ਦਾ ਇਸ ਤਰ੍ਹਾਂ ਨਾਲ ਅਪਮਾਨ ਨਾ ਕਰ ਸਕਣ। ਅਜਿਹੇ ਬਿਆਨ ਨਾਲ ਸ਼ਰਮ ਆਉਂਦੀ ਹੈ'।

PunjabKesari
ਆਪਣੀ ਗੱਲ ਨੂੰ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ ਕਿ- 'ਮਾਨਸਿਕਤਾ ਨੂੰ ਬਦਲਣਾ ਹੋਵੇਗਾ। ਮੈਂ ਸੋਚਦੀ ਹਾਂ ਕਿ ਜਿਨ੍ਹਾਂ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਹੈ, ਉਨ੍ਹਾਂ ਦੇ ਘਰ 'ਚ ਉਨ੍ਹਾਂ ਦੀ ਮਾਂ, ਪਤਨੀ, ਭੈਣ ਅਤੇ ਧੀਆਂ ਕੀ ਸੋਚਦੀਆਂ ਹੋਣਗੀਆਂ। ਇਸ ਬਿਆਨ ਲਈ ਇੰਨੀ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਅੱਗੇ ਤੋਂ ਇਸ ਤਰ੍ਹਾਂ ਨਾ ਕੋਈ ਬੋਲ ਸਕੇ ਅਤੇ ਨਾ ਕਰ ਸਕੇ'।


author

Aarti dhillon

Content Editor

Related News