ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ 3 ਦਿਨਾਂ ’ਚ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

Sunday, Sep 10, 2023 - 02:59 PM (IST)

ਸ਼ਾਹਰੁਖ ਖ਼ਾਨ ਦੀ ‘ਜਵਾਨ’ ਫ਼ਿਲਮ ਨੇ 3 ਦਿਨਾਂ ’ਚ ਕੀਤੀ ਰਿਕਾਰਡਤੋੜ ਕਮਾਈ, ਜਾਣੋ ਕਲੈਕਸ਼ਨ

ਐਂਟਰਟੇਨਮੈਂਟ ਡੈਸਕ– ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਜਵਾਨ’ ਬਾਕਸ ਆਫਿਸ ’ਤੇ ਆਏ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਫ਼ਿਲਮ ਨੇ 3 ਦਿਨਾਂ ਦੌਰਾਨ ਭਾਰਤ ’ਚ ਹਿੰਦੀ ਭਾਸ਼ਾ ’ਚ ਨੈੱਟ 180.45 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।

ਫ਼ਿਲਮ ਨੇ ਪਹਿਲੇ ਦਿਨ ਜਿਥੇ 65.50 ਕਰੋੜ ਤੇ ਦੂਜੇ ਦਿਨ 46.23 ਕਰੋੜ ਰੁਪਏ ਦੀ ਕਮਾਈ ਕੀਤੀ, ਉਥੇ ਫ਼ਿਲਮ ਦੀ ਤੀਜੇ ਦਿਨ ਦੀ ਕਮਾਈ ਰਿਕਾਰਡ 68.72 ਕਰੋੜ ਰੁਪਏ ਦਰਜ ਕੀਤੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : 19 ਸਾਲ ਛੋਟੀ ਅਦਾਕਾਰਾ ਬਣੀ ਸ਼ਾਹਰੁਖ ਖ਼ਾਨ ਦੀ ਮਾਂ, ਕਿਹਾ– ‘ਮੈਂ ਵੀ ਰੋਈ...’

ਇਸ ਦੇ ਨਾਲ ਹੀ ‘ਜਵਾਨ’ ਪਹਿਲੇ 3 ਦਿਨਾਂ ’ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫ਼ਿਲਮ ਬਣ ਗਈ ਹੈ।

PunjabKesari

ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ‘ਜਵਾਨ’ ਨੇ ਪਹਿਲੇ ਦਿਨ 129.6 ਕਰੋੜ, ਦੂਜੇ ਦਿਨ 110.87 ਕਰੋੜ ਤੇ ਤੀਜੇ ਦਿਨ 144.22 ਕਰੋੜ ਰੁਪਏ ਦੀ ਕਲੈਕਸ਼ਨ ਕਰ ਲਈ ਹੈ। ਇਸ ਦੇ ਨਾਲ ‘ਜਵਾਨ’ ਦੀ 3 ਦਿਨਾਂ ’ਚ ਵਰਲਡਵਾਈਡ ਕਲੈਕਸ਼ਨ 384.69 ਕਰੋੜ ਰੁਪਏ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਤੁਹਾਨੂੰ ‘ਜਵਾਨ’ ਫ਼ਿਲਮ ਕਿਵੇਂ ਦੀ ਲੱਗੀ? ਕੁਮੈਂਟ ਕਰਕੇ ਆਪਣਾ ਰੀਵਿਊ ਜ਼ਰੂਰ ਸਾਂਝਾ ਕਰੋ।


author

Rahul Singh

Content Editor

Related News