‘ਜੱਟ ਐਂਡ ਜੂਲੀਅਟ 3’ ''ਚ ਮੁੜ ਇਕੱਠੇ ਹੋਏ ਦਿਲਜੀਤ ਤੇ ਨੀਰੂ ਬਾਜਵਾ, 27 ਜੂਨ ਨੂੰ ਸਿਨੇਮਾਘਰਾਂ ’ਚ ਲਾਉਣਗੇ ਰੌਣਕਾਂ

Wednesday, Jun 19, 2024 - 10:21 AM (IST)

ਜਲੰਧਰ (ਬਿਊਰੋ) – ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਨੂੰ ਪੰਜਾਬੀ ਸਿਨੇਮਾ ਜਗਤ ’ਚ ਬਲਾਕਬਸਟਰ ਜੋੜੀ ਵਜੋਂ ਦੇਖਿਆ ਜਾਂਦਾ ਰਿਹਾ ਹੈ ਕਿਉਂਕਿ ਇਹ ਦੋਵੇਂ ਜਦੋਂ ਵੀ ਇਕੱਠੇ ਆਉਂਦੇ ਹਨ ਤਾਂ ਬਾਕਸ ਆਫਿਸ ’ਤੇ ਇਕ ਨਵਾਂ ਰਿਕਾਰਡ ਕਾਇਮ ਕਰ ਦਿੰਦੇ ਹਨ। ‘ਜੱਟ ਐਂਡ ਜੂਲੀਅਟ 1’ ਤੇ ‘ਜੱਟ ਐਂਡ ਜੂਲੀਅਟ 2’ ਵਰਗੀਆਂ ਸੁਪਰਹਿੱਟ ਫਿਲਮਾਂ ਦੇਣ ਵਾਲੀ ਇਹ ਜੋੜੀ ਹੁਣ ‘ਜੱਟ ਐਂਡ ਜੂਲੀਅਟ 3’ ਲੈ ਕੇ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੀ ਹੈ। ‘ਜੱਟ ਐਂਡ ਜੂਲੀਅਟ 3’ ਦਾ ਟਰੇਲਰ ਹਾਲ ਹੀ ’ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵਲੋਂ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦੇ ਟਰੇਲਰ ਨੂੰ ਖ਼ਬਰ ਲਿਖੇ ਜਾਣ ਤਕ 7 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਫਿਲਮ ’ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਪਣੇ ਆਈਕਾਨਿਕ ਪੁਲਸ ਮੁਲਾਜ਼ਮਾਂ ਦੇ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ- ਦਿਲਜੀਤ ਦੇ ਦੀਵਾਨੇ ਹੋਏ ਗੋਰੇ, Jimmy Fallon ਨੇ ਹੱਥ ਜੋੜ ਬੁਲਾਈ ‘ਸਤਿ ਸ੍ਰੀ ਅਕਾਲ’, ਕਿਹਾ- ਪੰਜਾਬੀ ਆ ਗਏ ਓਏ

ਦੱਸ ਦੇਈਏ ਕਿ ਇਸ ਫਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫਿਲਮਾਂ ਦੇ ਚੁੱਕੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਆਖਰੀ ਵਾਰ ਸਾਲ 2019 ’ਚ ਰਿਲੀਜ਼ ਹੋਈ ਫਿਲਮ ‘ਛੜਾ’ ’ਚ ਨਜ਼ਰ ਆਏ ਸਨ, ਜੋ ਜਗਦੀਪ ਸਿੱਧੂ ਵਲੋਂ ਹੀ ਡਾਇਰੈਕਟ ਕੀਤੀ ਗਈ ਸੀ। ਫਿਲਮ ਦੀ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਫਿਲਮ ’ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ’ਚ ਹਨ।

ਇਹ ਖ਼ਬਰ ਵੀ ਪੜ੍ਹੋ- ਪ੍ਰਸਿੱਧ ਪੰਜਾਬੀ ਗਾਇਕਾ ਨੂੰ ਲੱਗਿਆ ਸਦਮਾ, ਭਰਾ ਦੀ ਭਰੀ ਜਵਾਨੀ 'ਚ ਹੋਈ ਮੌਤ

ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਤੇ ਸਪੀਡ ਰਿਕਾਰਡਸ ਦੀ ਸਾਂਝੀ ਪੇਸ਼ਕਸ਼ ਹੈ, ਜਿਹੜੀ ਸਟੋਰੀਟਾਈਮ ਪ੍ਰੋਡਕਸ਼ਨਜ਼ ਦੇ ਸਹਿਯੋਗ ਨਾਲ ਬਣਾਈ ਗਈ ਹੈ। ਇਸ ਫਿਲਮ ਨੂੰ ਬਲਵਿੰਦਰ ਸਿੰਘ (ਰੁਬੀ), ਦਿਨੇਸ਼ ਔਲਖ, ਗੁਣਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ, ਜਦਕਿ ਦਰਸ਼ਨਪਾਲ ਸਿੰਘ ਗਰੇਵਾਲ ਤੇ ਸੰਦੀਪ ਬਾਂਸਲ ਇਸ ਫਿਲਮ ਦੇ ਕੋ-ਪ੍ਰੋਡਿਊਸਰ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News