ਜ਼ਰੀਨ ਖਾਨ ਨੂੰ ਨਹੀਂ ਪਤਾ ਆਈਟਮ ਸੌਂਗ ਦਾ ਮਤਲਬ
Tuesday, May 31, 2016 - 10:24 AM (IST)

ਨਵੀਂ ਦਿੱਲੀ—ਬਾਲੀਵੁੱਡ ਅਦਾਕਾਰਾ ਜ਼ਰੀਨ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਈਟਮ ਸੌਂਗ ਦਾ ਮਤਲਬ ਪਤਾ ਨਹੀਂ ਹੈ। ਜ਼ਰੀਨ ਖਾਨ ਨੇ ਫਿਲਮ ਰੈਡੀ ''ਚ ਆਈਟਮ ਸੌਂਗ ''ਕਰੇਕਟਰ ਢੀਲਾ'' ਕੀਤਾ ਸੀ। ਉਹ ਹਾਲ ''ਚ ਪ੍ਰਦਰਸ਼ਿਤ ਫਿਲਮ ''ਵੀਰੱਪਨ'' ਦੇ ਆਈਟਮ ਨੰਬਰ ''ਖੱਲਾਸ'' ਗਾਣੇ ''ਚ ਜ਼ਰੀਨ ਦੇ ਅੰਦਾਜ਼ ਨੂੰ ਕਾਫੀ ਪ੍ਰਸ਼ੰਸਾ ਮਿਲੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ''ਖੱਲਾਸ'' ਇਸ ਲਈ ਕੀਤਾ, ਕਿਉਂਕਿ ਇਹ ਗੀਤ ਮੈਨੂੰ ਪਸੰਦ ਆਇਆ। ਮੈਨੂੰ ਆਇਟਮ ਸਂੌਗ ਦਾ ਮਤਲਬ ਨਹੀਂ ਪਤਾ ਅਤੇ ਨਾ ਹੀ ਇਹ ਪਤਾ ਹੈ ਕਿ ਗੀਤ ਨੂੰ ਆਈਟਮ ਸੌਂਗ ਕਿਹਾ ਜਾਂਦਾ ਹੈ। ਆਈਟਮ ਗਾਣੇ ਨੂੰ ''ਪ੍ਰਮੋਸ਼ਨਲ ਅਤੇ ਸਪੈਸ਼ਲ'' ਗਾਣਾ ਕਿਹਾ ਜਾਣਾ ਚਾਹੀਦਾ ਕਿਉਂਕਿ ਇਸ ਨੂੰ ਇਸ ਤਰ੍ਹਾਂ ਦਾ ਕਲਾਕਾਰ ਕਰਦਾ ਹੈ ਜੋ ਫਿਲਮ ਦਾ ਹਿੱਸਾ ਨਹੀਂ ਹੈ।