ਗੀਤ ‘ਜਨ ਗਣ ਮਨ’ ਦੀ ਹੋ ਰਹੀ ਹੈ ਹਰ ਪਾਸੇ ਤਾਰੀਫ਼ (ਵੀਡੀਓ)
Saturday, Nov 20, 2021 - 02:03 PM (IST)

ਮੁੰਬਈ (ਬਿਊਰੋ)– ਮਿਲਾਪ ਮਿਲਨ ਜਾਵੇਰੀ ਦੀ ਆਉਣ ਵਾਲੀ ਫ਼ਿਲਮ ‘ਸੱਤਿਆਮੇਵ ਜਯਤੇ 2’ ਦੇਸ਼ ਭਗਤੀ ਐਕਸ਼ਨ ਤੇ ਡਾਇਲਾਗਸ ਨਾਲ ਭਰਪੂਰ ਤੇ ਜੌਨ ਅਬ੍ਰਾਹਮ ਤੇ ਦਿਵਿਆ ਖੋਸਲਾ ਕੁਮਾਰ ਦੀ ਫ਼ਿਲਮ ਦਰਸ਼ਕਾਂ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਫ਼ਿਲਮ ਦੇ ਗਾਣੇ ਸੰਗੀਤ ਚਾਰਟ ’ਤੇ ਰਾਜ ਕਰ ਰਹੇ ਹਨ। ਨਿਰਮਾਤਾਵਾਂ ਨੇ ਇਕ ਨਵਾਂ ਗੀਤ ‘ਜਨ ਗਣ ਮਨ’ ਰਿਲੀਜ਼ ਕੀਤਾ ਹੈ, ਜੋ ਦੇਸ਼ ਪ੍ਰਤੀ ਅਥਾਹ ਪਿਆਰ ਦੀ ਭਾਵਨਾ ਨੂੰ ਦਰਸਾਉਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੁਰੂ ਕੀਤੀ ਫ਼ਿਲਮ ‘ਯਾਰ ਮੇਰਾ ਤਿਤਲੀਆਂ ਵਰਗਾ’ ਦੀ ਸ਼ੂਟਿੰਗ
ਗੀਤ ਦੇ ਆਨਲਾਈਨ ਰਿਲੀਜ਼ ਹੋਣ ਤੋਂ ਤੁਰੰਤ ਬਾਅਦ ਲੋਕ ਦਿਲ ਨੂੰ ਛੂਹਣ ਵਾਲੇ ਗੀਤ ਤੇ ਸੰਗੀਤ ਦੀ ਸ਼ਲਾਘਾ ਕਰਦੇ ਦਿਖਾਈ ਦੇ ਰਹੇ ਹਨ।
ਆਰਕੋ ਦੀ ਤਰਫੋਂ ਰਚਿਆ, ਮਨੋਜ ਮੁੰਤਸ਼ੀਰ ਦੁਆਰਾ ਲਿਖਿਆ ਤੇ ਬਹੁਤ ਹੀ ਪ੍ਰਤਿਭਾਸ਼ਾਲੀ ਬੀ ਪਰਾਕ ਵਲੋਂ ਗਾਇਆ ਗਿਆ ਇਹ ਗੀਤ ਪੁਰਸਕਾਰ ਜੇਤੂ ਟੀਮ ਦੀ ਰੀ-ਯੂਨੀਅਨ ਨੂੰ ਦਰਸਾਉਂਦਾ ਹੈ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।