ਛੋਟੀ ਭੈਣ ਸਾਹਮਣੇ ਫਿਸਲ ਗਈ ਜਾਨ੍ਹਵੀ ਕਪੂਰ ਦੀ ਜ਼ੁਬਾਨ, ਬੁਆਏਫਰੈਂਡ ਨੂੰ ਲੈ ਕੇ ਖੋਲ੍ਹ ਦਿੱਤਾ ਇਹ ਰਾਜ਼

Monday, Jan 01, 2024 - 05:27 PM (IST)

ਛੋਟੀ ਭੈਣ ਸਾਹਮਣੇ ਫਿਸਲ ਗਈ ਜਾਨ੍ਹਵੀ ਕਪੂਰ ਦੀ ਜ਼ੁਬਾਨ, ਬੁਆਏਫਰੈਂਡ ਨੂੰ ਲੈ ਕੇ ਖੋਲ੍ਹ ਦਿੱਤਾ ਇਹ ਰਾਜ਼

ਮੁੰਬਈ (ਬਿਊਰੋ)– ‘ਕੌਫੀ ਵਿਦ ਕਰਨ 8’ ਦਰਸ਼ਕਾਂ ਨੂੰ ਮਸ਼ਹੂਰ ਹਸਤੀਆਂ ਦੇ ਬਹੁਤ ਨੇੜੇ ਰੱਖਦਾ ਹੈ ਤੇ ਹੁਣ ਨਵੇਂ ਸਾਲ ਦੀ ਸ਼ੁਰੂਆਤ ਨਵੇਂ ਐਪੀਸੋਡ ਨਾਲ ਧਮਾਕੇ ਨਾਲ ਹੋਈ ਹੈ। ਕਰਨ ਜੌਹਰ ਦੇ ਸ਼ੋਅ ਦੇ ਆਉਣ ਵਾਲੇ ਐਪੀਸੋਡ ’ਚ ਭੈਣਾਂ ਜਾਨ੍ਹਵੀ ਕਪੂਰ ਤੇ ਖ਼ੁਸ਼ੀ ਕਪੂਰ ਨਜ਼ਰ ਆਉਣਗੀਆਂ। ਦੋਵੇਂ ਭੈਣਾਂ ਨੂੰ ਹਾਲ ਹੀ ’ਚ ਰਿਲੀਜ਼ ਹੋਏ ਪ੍ਰੋਮੋ ’ਚ ਦੇਖਿਆ ਜਾ ਸਕਦਾ ਹੈ, ਜਿਸ ’ਚ ਜਾਨ੍ਹਵੀ ਨੇ ਸ਼ਿਖਰ ਪਹਾੜੀਆ ਨਾਲ ਆਪਣੇ ਰਿਸ਼ਤੇ ਦਾ ਸੰਕੇਤ ਵੀ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਧਮਾਕੇਦਾਰ ਰਹੇਗਾ ਜਨਵਰੀ, 12 ਜਨਵਰੀ ਨੂੰ 6 ਫ਼ਿਲਮਾਂ ਇਕ-ਦੂਜੇ ਨਾਲ ਲੈਣਗੀਆਂ ਟੱਕਰ

ਨਵੇਂ ਸਾਲ ਦੇ ਪਹਿਲੇ ਦਿਨ ‘ਕੌਫੀ ਵਿਦ ਕਰਨ ਸੀਜ਼ਨ 8’ ਦੇ ਆਉਣ ਵਾਲੇ ਐਪੀਸੋਡ ਦਾ ਪ੍ਰੋਮੋ ਰਿਲੀਜ਼ ਹੋਇਆ, ਜਿਸ ’ਚ ਜਾਨ੍ਹਵੀ ਕਪੂਰ ਤੇ ਖ਼ੁਸ਼ੀ ਕਪੂਰ ਆਪਣੇ ਸਟਾਈਲਿਸ਼ ਅੰਦਾਜ਼ ’ਚ ਨਜ਼ਰ ਆ ਰਹੀਆਂ ਹਨ। ਜਾਨ੍ਹਵੀ ਨੇ ਲਾਲ ਰੰਗ ਦਾ ਗਾਊਨ ਪਾਇਆ ਹੋਇਆ ਹੈ, ਜਦਕਿ ਉਸ ਦੀ ਭੈਣ ਖ਼ੁਸ਼ੀ ਨੇ ਮਿਡੀ ਡਰੈੱਸ ਪਾਈ ਹੋਈ ਹੈ। ਰੈਪਿਡ ਫਾਇਰ ਦੌਰਾਨ ਜਾਨ੍ਹਵੀ ਨੂੰ ਉਸ ਦੇ ਸਪੀਡ ਡਾਇਲ ’ਤੇ ਤਿੰਨ ਲੋਕਾਂ ਦੇ ਨੰਬਰ ਦੱਸਣ ਲਈ ਕਿਹਾ ਗਿਆ ਸੀ। ਉਸ ਨੇ ਆਪਣੇ ਪਿਤਾ ਦਾ ਨਾਮ ਬੋਨੀ ਕਪੂਰ, ਆਪਣੀ ਭੈਣ ਦਾ ਨਾਮ ਖ਼ੁਸ਼ੂ ਤੇ ਅਣਜਾਣੇ ’ਚ ਆਪਣੇ ਕਥਿਤ ਪ੍ਰੇਮੀ ਸ਼ਿਖੂ (ਸ਼ਿਖਰ ਪਹਾੜੀਆ) ਦਾ ਨਾਮ ਲੈ ਲਿਆ।

ਜਾਨ੍ਹਵੀ ਕਪੂਰ ਦੀ ਫਿਸਲੀ ਜ਼ੁਬਾਨ
ਬਾਅਦ ’ਚ ਜਾਨ੍ਹਵੀ ਨੂੰ ਅਹਿਸਾਸ ਹੋਇਆ ਤੇ ਫਿਰ ਚਿਹਰਾ ਬਣਾਇਆ। ਇਸ ਤੋਂ ਬਾਅਦ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਦੋਵੇਂ ਜ਼ਰੂਰ ਡੇਟ ਕਰ ਰਹੇ ਹਨ। ਚੈਟ ਦੌਰਾਨ ਜਾਨ੍ਹਵੀ ਨੇ ਇਕ ਕਿੱਸਾ ਸਾਂਝਾ ਕੀਤਾ ਕਿ ਸ਼ੂਟ ਤੋਂ ਇਕ ਰਾਤ ਪਹਿਲਾਂ ਉਹ ਇਕ ਪਾਰਟੀ ’ਚ ਸੀ, ਜਿਥੇ ਉਹ ਲੋਕਾਂ ਨੂੰ ਤੇਜ਼ੀ ਨਾਲ ਸਵਾਲ ਪੁੱਛਦੀ ਸੀ। ਉਸ ਨੇ ਮਜ਼ਾਕੀਆ ਢੰਗ ਨਾਲ ਖ਼ੁਲਾਸਾ ਕੀਤਾ ਕਿ ਨਵਿਆ ਨੰਦਾ ਨੂੰ ਲੱਗਦਾ ਹੈ ਕਿ ਉਹ ਅਜੇ ਕੰਮ ਲਈ ਤਿਆਰ ਨਹੀਂ ਹੈ ਤੇ ਉਸ ਨੇ ਉਸ ਨੂੰ ਸ਼ੋਅ ’ਚ ਨਾ ਜਾਣ ਦੀ ਸਲਾਹ ਦਿੱਤੀ। ਜਾਨ੍ਹਵੀ ਨੇ ਆਪਣੀ ਮਿਮਿਕਰੀ ਵੀ ਦਿਖਾਈ।

 
 
 
 
 
 
 
 
 
 
 
 
 
 
 
 

A post shared by Karan Johar (@karanjohar)

ਜਾਨ੍ਹਵੀ ਕਪੂਰ ਨੇ ਕਿਸ ਨੂੰ ਡੇਟ ਕੀਤਾ ਹੈ?
ਇਕ ਹਿੱਸੇ ’ਚ ਖ਼ੁਸ਼ੀ ਨੂੰ ਹੌਟ ਸੀਟ ’ਤੇ ਬਿਠਾਇਆ ਗਿਆ ਤੇ ਉਸ ਨੂੰ ਤਿੰਨ ਮੁੰਡਿਆਂ ਦੇ ਨਾਮ ਦੱਸਣ ਲਈ ਕਿਹਾ ਗਿਆ, ਜਿਨ੍ਹਾਂ ਨੂੰ ਜਾਨ੍ਹਵੀ ਨੇ ਡੇਟ ਕੀਤਾ ਹੈ। ਜਾਨ੍ਹਵੀ ਨੇ ਮਜ਼ਾਕ ’ਚ ਆਪਣੀ ਭੈਣ ਨੂੰ ਚਿਤਾਵਨੀ ਦਿੱਤੀ ਹੈ ਕਿ ਉਸ ਨੇ ਸਿਰਫ ਤਿੰਨ ਲੋਕਾਂ ਨੂੰ ਡੇਟ ਕੀਤਾ ਹੈ। ਖ਼ੁਸ਼ੀ ਨੇ ਕਿਹਾ ਕਿ ਇਹ ਇਕ ਔਖਾ ਸਵਾਲ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News