ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

Monday, Jul 04, 2022 - 12:10 PM (IST)

ਦੋਸਤਾਂ ਨਾਲ ਜਾਹਨਵੀ-ਨਿਆਸਾ ਦੀ ਲੰਚ ਡੇਟ, ਰੈੱਡ ਡਰੈੱਸ ’ਚ ਨਜ਼ਰ ਆਈਆਂ ਸਟਾਰ ਕਿਡਜ਼

ਮੁੰਬਈ: ਬੀ-ਟਾਊਨ ਦੇ ਸਿਤਾਰੇ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਵਿਦੇਸ਼ ਗਏ ਹੋਏ ਹਨ। ਹਾਲ ਹੀ ’ਚ ਕਰੀਨਾ ਕਪੂਰ, ਆਲੀਆ ਭੱਟ, ਕਰਨ ਜੌਹਰ, ਸਾਰਾ ਅਲੀ ਖ਼ਾਨ ਨੂੰ ਲੰਡਨ ਦੀਆਂ ਸੜਕਾਂ ’ਤੇ ਘੁੰਮਦੇ ਦੇਖਿਆ ਗਿਆ । ਇਸ ਦੇ ਨਾਲ ਹੀ ਇਸ ਲਿਸਟ ’ਚ ਬਾਲੀਵੁੱਡ ਅਦਾਕਾਰਾ ਅਤੇ  ਅਤੇ ਅਦਾਕਾਰ ਅਜੇ ਦੇਵਗਨ ਦੀ ਧੀ ਨਿਆਸਾ ਦੇਵਗਨ ਦਾ ਨਾਂ ਵੀ ਜੁੜ ਗਿਆ ਹੈ।

PunjabKesari

ਇਹ ਵੀ ਪੜ੍ਹੋ : ਦਿਸ਼ਾ ਪਟਾਨੀ ਨੇ ਕਰਵਾਇਆ ਹੌਟ ਫ਼ੋਟੋਸ਼ੂਟ, ਬਲੈਕ ਕ੍ਰੌਪ ਟੌਪ ’ਚ ਅਦਾਕਾਰਾ ਨੇ ਦਿਖਾਈ ਆਪਣੀ ਬੋਲਡ ਲੁੱਕ

ਹਾਲ ਹੀ ’ਚ ਇਨ੍ਹਾਂ ਦੋਵਾਂ ਸਟਾਰ ਕਿਡਜ਼ ਦੀ ਇਕ ਬੇਹੱਦ ਖੂਬਸੂਰਤ ਤਸਵੀਰ ਸਾਹਮਣੇ ਆਈ ਹੈ। ਤਸਵੀਰ ’ਚ ਦੋਵੇਂ ਆਪਣੇ ਦੋਸਤਾਂ ਨਾਲ ਲੰਚ ਡੇਟ ਦਾ ਆਨੰਦ ਲੈਂਦੀਆਂ ਨਜ਼ਰ ਆ ਰਹੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਜਾਹਨਵੀ ਲਾਲ ਡੀਪ ਨੇਕ ਗਾਊਨ ’ਚ ਸ਼ਾਨਦਾਰ ਲੱਗ ਰਹੀ ਹੈ।

PunjabKesari

ਇਸ ਦੇ ਨਾਲ ਹੀ ਨਿਆਸਾ ਵੀ ਰੈੱਡ ਡਰੈੱਸ ’ਚ ਸਟਾਈਲਿਸ਼ ਲੱਗ ਰਹੀ ਹੈ। ਨਿਆਸਾ ਮੁਸਕਰਾਉਂਦੇ ਹੋਏ ਪੋਜ਼ ਦੇ ਰਹੀ ਹੈ। ਦੋ ਗਲੈਮ ਲੇਡੀਜ਼ ਨੇ ਹਮੇਸ਼ਾ ਹੀ ਆਪਣੇ ਬੋਲਡ ਫ਼ੈਸ਼ਨ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਇਸ ਦੌਰਾਨ ਦੋਵੇਂ ਲਾਲ ਰੰਗ ’ਚ ਬੇਹੱਦ ਖੂਬਸੂਰਤ ਲੱਗ ਰਹੀਆਂ ਹਨ। ਪ੍ਰਸ਼ੰਸਕ ਦੋਵਾਂ ਦੀ ਤਸਵੀਰ ਨੂੰ ਕਾਫ਼ੀ ਪਸੰਦ ਕਰ ਰਹੇ ਹਨ।

PunjabKesari

ਇਹ ਵੀ ਪੜ੍ਹੋ :  ਮਿੰਨੀ ਡਰੈੱਸ ’ਚ MOM TO BE ਆਲੀਆ ਭੱਟ ਆਈ ਨਜ਼ਰ, ਹੀਰੇ ਦੀ ਅੰਗੂਠੀ ’ਤੇ ਟਿੱਕੀ ਸਭ ਦੀ ਨਜ਼ਰ

ਅਦਾਕਾਰਾਂ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਜਾਹਨਵੀ ਇਸ ਸਮੇਂ ‘ਬਾਵਲ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ’ਚ ਉਸ ਨਾਲ ਵਰੁਣ ਧਵਨ ਹਨ। ਇਹ 7 ਅਪ੍ਰੈਲ 2023 ਨੂੰ ਰਿਲੀਜ਼ ਹੋਵੇਗੀ। ਇਸ ਤੋਂ ਇਲਾਵਾ ਜਾਹਨਵੀ ‘ਗੁੱਡ ਲੱਕ ਜੈਰੀ’ ਅਤੇ ‘ਮਿਸਟਰ ਐਂਡ ਮਿਸਿਜ਼ ਮਾਹੀ’ ’ਚ ਨਜ਼ਰ ਆਵੇਗੀ। ਨਿਆਸਾ ਵਿਦੇਸ਼ ’ਚ ਪੜ੍ਹਾਈ ਕਰ ਰਹੀ ਹੈ ਅਤੇ ਅਜੇ ਤੱਕ ਇੰਡਸਟਰੀ ’ਚ  ਪੈਰ ਨਹੀਂ ਰੱਖੇ ਹਨ। ਇਸ ਦੇ ਬਾਵਜੂਦ ਉਹ ਸਭ ਤੋਂ ਮਸ਼ਹੂਰ ਸਟਾਰ ਕਿਡਜ਼ ’ਚੋਂ ਇਕ ਹੈ। 

PunjabKesari


author

Anuradha

Content Editor

Related News