ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚਿਆ ਇਹ ਪੰਜਾਬੀ ਗਾਇਕ, ਸਾਂਝੀ ਕੀਤੀ ਭਾਵੁਕ ਵੀਡੀਓ

Monday, Dec 16, 2024 - 12:50 PM (IST)

ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚਿਆ ਇਹ ਪੰਜਾਬੀ ਗਾਇਕ, ਸਾਂਝੀ ਕੀਤੀ ਭਾਵੁਕ ਵੀਡੀਓ

ਚੰਡੀਗੜ੍ਹ- 21 ਦਿਨ ਤੋਂ ਮਰਨ ਵਰਤ 'ਤੇ ਖਨੌਰੀ ਸਰਹੱਦ 'ਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਇਸ ਸਮੇਂ ਕਾਫੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ, ਹਾਲ ਹੀ ਵਿੱਚ ਉਨ੍ਹਾਂ ਨੇ ਪੀਐੱਮ ਮੋਦੀ ਅਤੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ।ਦਰਅਸਲ, 26 ਨਵੰਬਰ ਨੂੰ ਮਰਨ ਵਰਤ 'ਤੇ ਬੈਠੇ ਕਿਸਾਨ ਆਗੂ ਡੱਲੇਵਾਲ ਦਾ ਭਾਰ ਕਾਫੀ ਘੱਟ ਗਿਆ ਹੈ, ਹਾਲਾਂਕਿ ਡਾਕਟਰ ਉਨ੍ਹਾਂ 'ਤੇ ਨਜ਼ਰ ਰੱਖੀ ਬੈਠੇ ਹਨ ਪਰ ਡਾਕਟਰਾਂ ਦਾ ਕਹਿਣਾ ਇਹ ਵੀ ਹੈ ਕਿ ਡੱਲੇਵਾਲ ਨੂੰ ਸਾਈਲੈਂਟ ਹਾਰਟ ਅਟੈਕ ਆ ਸਕਦਾ ਹੈ, ਕਿਉਂਕਿ ਉਨ੍ਹਾਂ ਦਾ ਸਰੀਰ ਕਾਫੀ ਕਮਜ਼ੋਰ ਹੋ ਗਿਆ ਹੈ।

 

 
 
 
 
 
 
 
 
 
 
 
 
 
 
 
 

A post shared by Harf Cheema FUTURE FOLK (@harfcheema)

ਹੁਣ ਬੀਤੇ ਦਿਨ ਮਰਨ ਵਰਤ 'ਤੇ ਬੈਠੇ ਡੱਲੇਵਾਲ ਨੂੰ ਪੰਜਾਬੀ ਗਾਇਕ ਹਰਫ਼ ਚੀਮਾ ਮਿਲਣ ਪਹੁੰਚੇ, ਜਿੱਥੇ ਉਨ੍ਹਾਂ ਨੇ ਡੱਲੇਵਾਲ ਨਾਲ ਕਾਫੀ ਗੱਲਾਂ ਕੀਤੀਆਂ ਅਤੇ ਇੱਕ ਵੀਡੀਓ ਵੀ ਸਾਂਝੀ ਕੀਤੀ, ਜਿਸ ਵਿੱਚ ਉਨ੍ਹਾਂ ਨੇ ਕਿਹਾ, 'ਬਾਪੂ ਡੱਲੇਵਾਲ ਸਾਹਿਬ ਚੜ੍ਹਦੀ ਕਲਾ ਵਿੱਚ ਹਨ, ਹੁਣ ਤਾਂ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਕਿਉਂਕਿ ਜਿਹੜੀ ਪਹਿਲੀ ਕਿਸ਼ਤ ਸੀ, ਉਸਨੂੰ ਬਾਪੂ ਹੋਰਾਂ ਨੇ ਤਕੜੇ ਹੋ ਕੇ ਲੜੀ ਹੈ ਅਤੇ ਅੱਜ ਆਪਣਾ ਸਾਰਾ ਕੁੱਝ ਦਾਅ 'ਤੇ ਲਾ ਕੇ ਬਾਪੂ ਹੋਰੀਂ ਬੈਠੇ ਨੇ, ਆਪਾਂ ਤਕੜੇ ਹੋ ਕੇ ਇਸ ਮੋਰਚੇ ਦੀ ਰਾਖੀ ਕਰੀਏ ਬਾਪੂ ਜੀ ਦਾ ਵੀ ਇਹ ਸੁਨੇਹਾ ਹੈ, ਬਾਪੂ ਜੀ ਅਸੀਂ ਤੁਹਾਡੇ ਨਾਲ ਹਾਂ, ਸਾਰਾ ਪੰਜਾਬ ਤੁਹਾਡੇ ਨਾਲ ਹੈ, ਚੜ੍ਹਦੀ ਕਲਾ ਹੋਵੇਗੀ, ਪਹਿਲਾਂ ਵੀ ਹੋਈ ਹੈ, ਇਸ ਚੀਜ਼ ਦੇ ਅਸੀਂ ਗਵਾਹ ਹਾਂ ਕਿ ਪਹਿਲਾਂ ਵੀ ਸੱਚੀ ਸੁੱਚੀ ਨਿਅਤ ਨਾਲ ਬਾਪੂ ਜੀ ਨੇ ਪਹਿਰਾ ਦਿੱਤਾ ਅਤੇ ਹੁਣ ਵੀ ਸਾਡੇ ਵਾਸਤੇ ਇੱਥੇ ਬੈਠੇ ਨੇ।'ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ, 'ਮੈਨੂੰ ਪਤਾ ਸਭ ਦੀ ਰੁਝੇਵਿਆਂ ਭਰੀ ਜ਼ਿੰਦਗੀ ਹੁੰਦੀ ਹੈ ਪਰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਸਮਾਂ ਕੱਢ ਕੇ ਸਾਰੇ ਜਣੇ ਇੱਥੇ ਆਓ, ਪਿਛਲੀ ਵਾਰ ਵਾਂਗ ਆਪਾਂ ਛੋਟੀਆਂ ਛੋਟੀਆਂ ਜਿੱਤਾਂ ਵੱਲ ਵਧੀਏ ਅਤੇ ਮੋਰਚੇ ਨੂੰ ਚੜ੍ਹਦੀ ਕਲਾ ਵੱਲ ਲੈ ਕੇ ਜਾਈਏ। ਅਸੀਂ ਵੀ ਸਮੇਂ ਦਰ ਸਮੇਂ ਤੁਹਾਡੇ ਨਾਲ ਸੂਚਨਾ ਸਾਂਝੀ ਕਰਦੇ ਰਹਾਂਗੇ ਅਤੇ ਬਾਪੂ ਜੀ ਲਈ ਚੜ੍ਹਦੀ ਕਲਾ ਦੀ ਅਰਦਾਸ ਕਰੀਏ।'

ਇਹ ਵੀ ਪੜ੍ਹੋ- ਸੈਫ ਅਲੀ ਖ਼ਾਨ ਨੇ PM ਮੋਦੀ ਦੀ ਕੀਤੀ ਤਾਰੀਫ਼, ਕਿਹਾ...

ਇਸ ਤੋਂ ਇਲਾਵਾ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਕੈਪਸ਼ਨ ਲਿਖਿਆ, 'ਆਓ ਅਰਦਾਸ ਕਰੀਏ ਆਪਣੇ ਜਰਨੈਲ ਦੀ ਚੜ੍ਹਦੀ ਕਲਾ ਲਈ ਅਤੇ ਪਹਿਲਾਂ ਵਾਂਗੂੰ ਵੱਧ ਚੜਕੇ ਮੋਰਚੇ ਦਾ ਹਿੱਸਾ ਬਣੀਏ।' ਹੁਣ ਲੋਕ ਵੀ ਇਸ ਵੀਡੀਓ 'ਤੇ ਪਿਆਰ ਦੀ ਵਰਖਾ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News