ਕੋਰੋਨਾ ਆਫ਼ਤ ’ਚ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਈ ਜੈਕਲੀਨ, ਲਾਂਚ ਕੀਤਾ ਯੋਲੋ ਫਾਊਂਡੇਸ਼ਨ

Wednesday, May 05, 2021 - 03:58 PM (IST)

ਮੁੰਬਈ: ਦੇਸ਼ ਇਨੀਂ ਦਿਨੀਂ ਜਦ ਕੋਰੋਨਾ ਆਫ਼ਤ ਨਾਲ ਜੂਝ ਰਿਹਾ ਹੈ ਤਾਂ ਅਜਿਹੇ ’ਚ ਹੁਣ ਅਦਾਕਾਰਾ ਜੈਕਲੀਨ ਫਰਨਾਂਡੀਜ਼ ਵੀ ਜ਼ਰੂਰਤਮੰਦਾਂ ਦੀ ਮਦਦ ਲਈ ਅੱਗੇ ਆਈ ਹੈ। ਜੈਕਲੀਨ ਨੇ ਯੋਲੋ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ ਜਿਸ ਦੀ ਮਦਦ ਨਾਲ ਉਹ ਜ਼ਰੂਰਤਮੰਦਾਂ ਦੀ ਸਹਾਇਤਾ ਕਰ ਪਾਵੇਗੀ। 
ਜੈਕਲੀਨ ਨੇ ਇਸ ਫਾਊਂਡੇਸ਼ਨ ਦੀ ਸਥਾਪਨਾ ਕਈ ਐੱਨ.ਜੀ.ਓਜ਼ ਦੇ ਨਾਲ ਮਿਲ ਕੇ ਕੀਤੀ ਹੈ ਜੋ ਸਮਾਜ ਦੇ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਦੇ ਹਨ। 


ਇਸ ਗੱਲ ਦੀ ਜਾਣਕਾਰੀ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ’ਤੇ ਇਕ ਪੋਸਟ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਸਾਡੇ ਕੋਲ ਇਕ ਜੀਵਨ ਹੈ, ਦੁਨੀਆ ਨੂੰ ਬਿਹਤਰ ਬਣਾਉਣ ਲਈ ਅਸੀਂ ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਆਓ ਕਰੀਏ। ਮੈਨੂੰ ਯੋਲੋ ਫਾਊਂਡੇਸ਼ਨ ਦੇ ਲਾਂਚ ਦੀ ਘੋਸ਼ਣਾ ਕਰਦੇ ਹੋਏ ਮਾਣ ਹੋ ਰਿਹਾ ਹੈ। 

PunjabKesari
ਦਿਆਲਤਾ ਦੀਆਂ ਕਹਾਣੀਆਂ ਬਣਾਉਣ ਅਤੇ ਸਾਂਝਾ ਕਰਨ ਦੀ ਇੱਕ ਪਹਿਲ’। ਇਸ ਚੁਣੌਤੀਪੂਰਨ ਸਮੇਂ ’ਚ ਯੋਲੋ ਫਾਊਂਡੇਸ਼ਨ ਕਈ ਐੱਨ.ਜੀ.ਓ. ਦੇ ਨਾਲ ਮਿਲ ਕੇ ਕੰਮ ਕਰੇਗਾ। ਇਹ ਜਾਣਨ ਲਈ ਕਿ ਤੁਸੀਂ ਯੋਗਦਾਨ ਦੇ ਸਕਦੇ ਹੋ ਅਤੇ ਆਪਣੇ ਆਲੇ-ਦੁਆਲੇ ਦੇ ਜੀਵਨ ’ਚ ਬਦਲਾਅ ਲਿਆ ਸਕਦੇ ਹੋ’। ਜੈਕਲੀਨ ਨੇ ਇਕ ਤਸਵੀਰ ਸਾਂਝੀ ਕਰਕੇ ਦੱਸਿਆ ਕਿ ਰੋਟੀ ਬੈਂਕ ਨਾਂ ਦੇ ਐੱਨ.ਜੀ.ਓ. ਦੇ ਨਾਲ ਮਿਲ ਕੇ ਉਹ ਇਸ ਮਹੀਨੇ ਇਕ ਲੱਖ ਲੋਕਾਂ ਤੱਕ ਖਾਣਾ ਪਹੁੰਚਾਏਗੀ। ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਹ ਫਰੰਟਲਾਈਨ ਵਰਕਰਾਂ ਨੂੰ ਮਾਸਕ ਅਤੇ ਸੈਨੇਟਾਈਜ਼ਰ ਵੀ ਡਿਸਟਰੀਬਿਊਟ ਕਰੇਗੀ। 


Aarti dhillon

Content Editor

Related News