ਸੋਸ਼ਲ ਮੀਡੀਆ ’ਤੇ ‘ਅਪਸਰਾ’ ਨਾਲ ਕੀਤੀ ਜਾਨੀ ਨੇ ਵਾਪਸੀ, ਲਿਖਿਆ- ‘ਇਕ ਮਿਲੀ ਮੈਨੂੰ...’

Friday, Oct 08, 2021 - 12:40 PM (IST)

ਸੋਸ਼ਲ ਮੀਡੀਆ ’ਤੇ ‘ਅਪਸਰਾ’ ਨਾਲ ਕੀਤੀ ਜਾਨੀ ਨੇ ਵਾਪਸੀ, ਲਿਖਿਆ- ‘ਇਕ ਮਿਲੀ ਮੈਨੂੰ...’

ਚੰਡੀਗੜ੍ਹ (ਬਿਊਰੋ)– ਮਸ਼ਹੂਰ ਪੰਜਾਬੀ ਗੀਤਕਾਰ ਜਾਨੀ ਨੇ ਪਿਛਲੇ ਮਹੀਨੇ 16 ਸਤੰਬਰ ਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾਉਣ ਦਾ ਐਲਾਨ ਕੀਤਾ ਸੀ। ਜਾਨੀ ਨੇ ਇਕ ਪੋਸਟ ਰਾਹੀਂ ਆਪਣੇ ਚਾਹੁਣ ਵਾਲਿਆਂ ਨੂੰ ਦੱਸਿਆ ਸੀ ਕਿ ਉਹ ਕੁਝ ਸਮੇਂ ਲਈ ਸੋਸ਼ਲ ਮੀਡੀਆ ਤੋਂ ਦੂਰ ਜਾ ਰਹੇ ਹਨ।

ਇਸ ਤੋਂ ਬਾਅਦ ਜਾਨੀ ਦੇ ਚਾਹੁਣ ਵਾਲੇ ਉਸ ਦੀ ਵਾਪਸੀ ਦੀ ਉਡੀਕ ਕਰ ਰਹੇ ਸਨ ਤੇ ਹੁਣ ਇਹ ਉਡੀਕ ਪੂਰੀ ਹੋ ਗਈ ਹੈ। ਜੀ ਹਾਂ, ਜਾਨੀ ਨੇ ਸੋਸ਼ਲ ਮੀਡੀਆ ’ਤੇ ਵਾਪਸੀ ਕਰ ਲਈ ਹੈ। ਜਾਨੀ ਦੀ ਵਾਪਸੀ ਇਕ ਖ਼ਾਸ ਚੀਜ਼ ਨਾਲ ਹੋਈ ਹੈ। ਦੱਸ ਦੇਈਏ ਕਿ ਜਾਨੀ ਨੇ ਵਾਪਸੀ ਦੇ ਨਾਲ ਹੀ ਆਪਣੇ ਚਾਹੁਣ ਵਾਲਿਆਂ ਨੂੰ ਵੱਡਾ ਤੋਹਫ਼ਾ ਦੇ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ਸੋਨਮ ਬਾਜਵਾ ਨਾਲ ਮਿਲ ਸ਼ਹਿਨਾਜ਼ ਗਿੱਲ ਨੇ ਕੁੱਟਿਆ ਦਿਲਜੀਤ ਦੋਸਾਂਝ, ਨਵੀਂ ਵੀਡੀਓ ਆਈ ਸਾਹਮਣੇ

ਦਰਅਸਲ ਜਾਨੀ ਨੇ ਵਾਪਸੀ ਦੇ ਨਾਲ ਹੀ ਆਪਣੇ ਨਵੇਂ ਗੀਤ ਦਾ ਪੋਸਟਰ ਸਾਂਝਾ ਕੀਤਾ ਹੈ। ਖ਼ਾਸ ਗੱਲ ਇਹ ਹੈ ਕਿ ਜਾਨੀ ਇਸ ਗੀਤ ਨੂੰ ਆਵਾਜ਼ ਵੀ ਦੇ ਰਹੇ ਹਨ। ਪੋਸਟਰ ਰਾਹੀਂ ਪਤਾ ਲੱਗਦਾ ਹੈ ਕਿ ਜਾਨੀ ਨੇ ਇਸ ਗੀਤ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਖ਼ੁਦ ਲਿਖੇ ਹਨ, ਇਸ ਨੂੰ ਕੰਪੋਜ਼ ਵੀ ਖ਼ੁਦ ਕੀਤਾ ਹੈ ਤੇ ਇਸ ਦਾ ਮਿਊਜ਼ਿਕ ਵੀ ਆਪ ਹੀ ਤਿਆਰ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by JAANI (@jaani777)

ਮਤਲਬ ਗੀਤ ਰਾਹੀਂ ਜਾਨੀ ਹਰ ਭੂਮਿਕਾ ਨਿਭਾਉਣ ਵਾਲੇ ਹਨ। ਜਾਨੀ ਦਾ ਇਹ ਗੀਤ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਬਣਾਈ ਹੈ। ਗੀਤ ਦੇਸੀ ਮੈਲੋਡੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ। ਗੀਤ ਦਾ ਪੋਸਟਰ ਸਾਂਝਾ ਕਰਦਿਆਂ ਜਾਨੀ ਲਿਖਦੇ ਹਨ, ‘ਇਕ ਮਿਲੀ ਮੈਨੂੰ ਅਪਸਰਾ।’

ਨੋਟ– ਤੁਹਾਨੂੰ ਜਾਨੀ ਦੇ ਇਸ ਗੀਤ ਦੀ ਕਿੰਨੀ ਉਡੀਕ ਹੈ? ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News