ਆਈ. ਵੀ. ਐੱਮ. ਪੌਡਕਾਸਟਸ ਨੇ 8 ਭਾਸ਼ਾਵਾਂ ’ਚ ‘ਏਕ ਚੁਸਕੀ ਫਾਇਨਾਂਸ’ ਨਾਂ ਦਾ ਪੌਡਕਾਸਟ ਲਾਂਚ ਕਰਨ ਦਾ ਕੀਤਾ ਐਲਾਨ

03/22/2022 1:27:38 PM

ਮੁੰਬਈ (ਬਿਊਰੋ)– ਦੇਸ਼ ਦੇ ਬੇਹੱਦ ਮਸ਼ਹੂਰ ਪੌਡਕਾਸਟ ਨੈੱਟਵਰਕ ਆਈ. ਵੀ. ਐੱਮ. ਪੌਡਕਾਸਟਸ ਨੇ ਹੁਣ ਇਕ ਨਵਾਂ ਫਾਇਨਾਂਸ ਪੌਡਕਾਸਟ ਲਾਂਚ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਪੌਡਕਾਸਟ ਦਾ ਨਾਂ ‘ਏਕ ਚੁਸਕੀ ਫਾਇਨਾਂਸ’ ਹੋਵੇਗਾ ਤੇ ਇਸ ਦਾ ਸੂਤਰ ਸੰਚਾਲਨ ਵਿੱਤੀ ਮਾਮਲਿਆਂ ਦੇ ਜਾਣਕਾਰ ਪ੍ਰਿਅੰਕਾ ਆਚਾਰੀਆ ਕਰਨਗੇ।

ਜ਼ਿਕਰਯੋਗ ਹੈ ਕਿ ਇਹ ਇਕ ਅਜਿਹਾ ਵੱਖਰਾ ਪੌਡਕਾਸਟ ਹੈ, ਜਿਸ ਨੂੰ ਕੁਲ 8 ਭਾਸ਼ਾਵਾਂ ’ਚ ਲਾਂਚ ਕੀਤਾ ਜਾ ਰਿਹਾ ਹੈ। ਆਰਥਿਕ ਮਾਮਲਿਆਂ ਨੂੰ ਹਮੇਸ਼ਾ ਮਰਦ ਪ੍ਰਧਾਨ ਖੇਤਰ ਮੰਨਿਆ ਜਾਂਦਾ ਰਿਹਾ ਹੈ ਪਰ ਜਲਦ ਲਾਂਚ ਹੋਣ ਵਾਲੇ ਇਸ ਪੌਡਕਾਸਟ ਨੂੰ ਮਹਿਲਾਵਾਂ ਦੇ ਨਜ਼ਰੀਏ ਤੋਂ ਪੇਸ਼ ਕੀਤਾ ਜਾਵੇਗਾ ਤੇ ਇਹੀ ਇਸ ਪੌਡਕਾਸਟ ਦੀ ਸਭ ਤੋਂ ਵੱਡੀ ਖ਼ਾਸੀਅਤ ਹੋਵੇਗੀ।

ਇਹ ਖ਼ਬਰ ਵੀ ਪੜ੍ਹੋ : ਕਾਲਾ ਹਿਰਣ ਸ਼ਿਕਾਰ ਮਾਮਲੇ ’ਚ ਸਲਮਾਨ ਖ਼ਾਨ ਨੂੰ ਜੋਧਪੁਰ ਹਾਈਕੋਰਟ ਵਲੋਂ ਮਿਲੀ ਵੱਡੀ ਰਾਹਤ

ਇਸ ਦੇ ਮਾਧਿਅਮ ਨਾਲ ਵਿੱਤੀ ਵਿਸ਼ਿਆਂ ਨੂੰ ਮਹਿਲਾਵਾਂ ਨੂੰ ਕੁਝ ਇਸ ਤਰਵਾਂ ਨਾਲ ਸਮਝਾਇਆ ਜਾਵੇਗਾ ਕਿ ਉਹ ਨਿੱਜੀ ਤੌਰ ’ਤੇ ਆਪਣੇ ਆਰਥਿਕ ਮਾਮਲਿਆਂ ਨੂੰ ਸੁਲਝਾ ਸਕਣ ਤੇ ਇਸ ਦਾ ਲਾਭ ਉਠਾਉਂਦੇ ਹੋਏ ਉਹ ਆਰਥਿਕ ਰੂਪ ਨਾਲ ਆਜ਼ਾਦ ਹੋ ਸਕਣ।

ਇਸ ਵੱਖਰੇ ਪੌਡਕਾਸਟ ਦੀ ਹੋਸਟ ਪ੍ਰਿਅੰਕਾ ਆਚਾਰੀਆ ਆਰਥਿਕ ਮਾਮਲਿਆਂ ਦੀ ਇਕ ਅਜਿਹੀ ਜਾਣਕਾਰ ਹੈ, ਜੋ ਪਿਛਲੇ 14 ਸਾਲਾਂ ਤੋਂ ਆਮ ਲੋਕਾਂ ਨੂੰ ਵਿੱਤੀ ਸਿੱਖਿਆ ਮੁਹੱਈਆ ਕਰਵਾਉਂਦੀ ਆ ਰਹੀ ਹੈ। ਇਸ ਪੌਡਕਾਸਟ ਦਾ ਪੂਰਾ ਜ਼ੋਰ ਮਹਿਲਾਵਾਂ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ਵਿੱਤੀ ਮਾਮਲਿਆਂ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਉਣਾ ਹੋਵੇਗਾ। ਮਹਿਲਾਵਾਂ ਨੂੰ ਧਿਆਨ ’ਚ ਰੱਖ ਕੇ ਹੀ ਇਸ ਪੌਡਕਾਸਟ ਦੀ ਕਲਪਨਾ ਕੀਤੀ ਗਈ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News