ਸਿਧਾਰਥ ਸਿਡ ਦਾ ਗੀਤ ‘ਇਸ਼ਕ ਦੇ ਕਾਬਿਲ’ ਲੋਕਾਂ ਨੂੰ ਆ ਰਿਹਾ ਪਸੰਦ (ਵੀਡੀਓ)

06/24/2023 4:43:32 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿਧਾਰਥ ਸਿਡ ਦਾ ਗੀਤ ‘ਇਸ਼ਕ ਦੇ ਕਾਬਿਲ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਪੈਨੋਰਾਮਾ ਮਿਊਜ਼ਿਕ ਪੰਜਾਬੀ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕੀ ਵਿਦੇਸ਼ ਮੰਤਰੀ ਵੀ ਨੇ ਦਿਲਜੀਤ ਦੋਸਾਂਝ ਦੇ ਫੈਨ, PM ਮੋਦੀ ਸਾਹਮਣੇ ਆਖੀ ਇਹ ਗੱਲ

ਗੀਤ ਨੂੰ ਖ਼ਬਰ ਲਿਖੇ ਜਾਣ ਤਕ 4 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਗੀਤ ਨੂੰ ਸਿਧਾਰਥ ਸਿਡ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ।

ਗੀਤ ਦੇ ਬੋਲ ਸ਼ੰਭੂ ਮਸਤਾਨਾ ਨੇ ਲਿਖੇ ਹਨ। ਇਸ ਨੂੰ ਸੰਗੀਤ ਏਂਜਲ ਕਿੰਗ ਨੇ ਦਿੱਤਾ ਹੈ। ਗੀਤ ਦੀ ਵੀਡੀਓ ਵਿਲੀਸ਼ ਨਨੇਰੀਆ ਨੇ ਬਣਾਈ ਹੈ।

ਗੀਤ ’ਚ ਸਿਧਾਰਥ ਸਿਡ ਨਾਲ ਹੀਨਾ ਸੂਰਿਆਵੰਸ਼ੀ ਨਜ਼ਰ ਆ ਰਹੀ ਹੈ। ਦੋਵਾਂ ਦੀ ਕੈਮਿਸਟਰੀ ਗੀਤ ’ਚ ਵਧੀਆ ਲੱਗ ਰਹੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News