ਬੱਚੇ ਦੇ ਜਨਮ ਮਗਰੋਂ ਝੜਦੇ ਵਾਲਾਂ ਤੋਂ ਪਰੇਸ਼ਾਨ ਹੋਈ ਇਸ਼ਿਤਾ ਦੱਤਾ, ਕਿਹਾ- “ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਬੁਰਾ ਤਜ਼ਰਬਾ”
Sunday, Oct 12, 2025 - 11:37 AM (IST)

ਮੁੰਬਈ (ਏਜੰਸੀ)- ਅਦਾਕਾਰਾ ਇਸ਼ਿਤਾ ਦੱਤਾ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਰਾਹੀਂ ਆਪਣੇ ਪੋਸਟ-ਪਾਰਟਮ ਹੇਅਰ ਲੌਸ (ਬੱਚੇ ਦੇ ਜਨਮ ਤੋਂ ਬਾਅਦ ਵਾਲ ਝੜਨਾ) ਦੇ ਡਰਾਉਣੇ ਤਜ਼ਰਬੇ ਬਾਰੇ ਖੁਲਾਸਾ ਕੀਤਾ ਹੈ। ‘ਦ੍ਰਿਸ਼ਯਮ’ ਫਿਲਮ ਨਾਲ ਮਸ਼ਹੂਰ ਹੋਈ ਇਸ਼ਿਤਾ ਨੇ ਆਪਣੀ ਕਾਰ ਵਿੱਚ ਬੈਠੇ ਇਕ ਵੀਡੀਓ ਸਾਂਝੀ ਕੀਤੀ, ਜਿਸ ਵਿੱਚ ਉਹ ਆਪਣੀ ਵੱਧ ਰਹੀ ਹੇਅਰ ਲੌਸ ਸਮੱਸਿਆ ਬਾਰੇ ਗੱਲ ਕਰਦੀ ਨਜ਼ਰ ਆਈ। ਉਸਨੇ ਕਿਹਾ ਕਿ ਗਰਭਵਤੀ ਹੋਣਾ ਅਤੇ ਬੱਚੇ ਦਾ ਜਨਮ ਤਾਂ ਸੁੰਦਰ ਯਾਤਰਾ ਹੈ, ਪਰ ਹਾਰਮੋਨਲ ਬਦਲਾਵਾਂ ਕਾਰਨ ਔਰਤਾਂ ਨੂੰ ਬੇਸ਼ੁਮਾਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਡਿਪ੍ਰੈਸ਼ਨ ਤੇ ਵਾਲਾਂ ਦਾ ਝੜਨਾ।
ਵੀਡੀਓ ਵਿੱਚ ਇਸ਼ਿਤਾ ਨੇ ਆਪਣਾ ਹੇਅਰ ਬਰਸ਼ ਦਿਖਾਇਆ ਜੋ ਝੜੇ ਹੋਏ ਵਾਲਾਂ ਨਾਲ ਭਰਿਆ ਹੋਇਆ ਸੀ। ਉਸਨੇ ਦੱਸਿਆ ਕਿ ਇਹ ਸਾਰੇ ਵਾਲ ਉਸਨੇ ਕਾਰ ਵਿੱਚ ਹੀ ਕੰਗੀ ਕਰਦਿਆਂ ਗੁਆ ਦਿੱਤੇ ਅਤੇ ਇਸਨੂੰ ਦੇਖ ਕੇ ਉਹ ਡਰ ਗਈ ਤੇ ਵਿਚਕਾਰ ਵਿੱਚ ਹੀ ਕੰਗੀ ਕਰਨੀ ਛੱਡ ਦਿੱਤੀ।
ਇਹ ਵੀ ਪੜ੍ਹੋ: ਗਾਜ਼ਾ ਨਾਲ ਜੰਗਬੰਦੀ ਮਗਰੋਂ ਇਜ਼ਰਾਈਲ ਨੇ ਹੁਣ ਇਸ ਦੇਸ਼ 'ਤੇ ਕਰ'ਤਾ ਹਮਲਾ !
ਇਸ਼ਿਤਾ ਨੇ ਪੋਸਟ ਵਿੱਚ ਲਿਖਿਆ ਕਿ ਇਹ ਉਸਦੀ ਜ਼ਿੰਦਗੀ ਦਾ ਸਭ ਤੋਂ ਬੁਰਾ ਹੇਅਰ ਫਾਲ ਦਾ ਅਨੁਭਵ ਹੈ। ਹਾਲਾਂਕਿ ਮੁੱਖ ਕਾਰਨ ਪੋਸਟ-ਪਾਰਟਮ ਹੈ, ਪਰ ਡਾਕਟਰਾਂ ਨੇ ਕੁਝ ਹੋਰ ਕਾਰਕ ਵੀ ਦੱਸੇ ਹਨ ਜਿਨ੍ਹਾਂ ਬਾਰੇ ਉਹ ਜਲਦੀ ਗੱਲ ਕਰੇਗੀ। ਉਸਨੇ ਕਿਹਾ, “ਮੈਨੂੰ ਨਹੀਂ ਪਤਾ ਇਹ ਕਿੰਨਾ ਚਲੇਗਾ, ਪਰ ਮੈਨੂੰ ਯਕੀਨ ਹੈ ਕਿ ਇਹ ਇੱਕ ਪੜਾਅ ਹੈ ਜੋ ਜਲਦੀ ਖਤਮ ਹੋ ਜਾਵੇਗਾ।”
ਇਹ ਵੀ ਪੜ੍ਹੋ: ਦੁਨੀਆ ਲਈ ਫਿਰ ਖਤਰੇ ਦੀ ਘੰਟੀ ! ਹੁਣ ਇਸ ਖ਼ਤਰਨਾਕ ਬਿਮਾਰੀ ਨੇ ਲੈ ਲਈ 18 ਲੋਕਾਂ ਦੀ ਜਾਨ, ਮਚਿਆ ਹੜਕੰਪ
ਦੱਸ ਦੇਈਏ ਕਿ ਇਸ਼ਿਤਾ ਨੇ ਜੁਲਾਈ 2023 ਵਿੱਚ ਪਤੀ ਵਤਸਲ ਸੇਠ ਨਾਲ ਪਹਿਲੇ ਪੁੱਤਰ ਦਾ ਅਤੇ ਇਸ ਸਾਲ ਜੂਨ ਵਿੱਚ ਦੂਜੀ ਧੀ ਦਾ ਸਵਾਗਤ ਕੀਤਾ ਹੈ।
ਇਹ ਵੀ ਪੜ੍ਹੋ: ਫੁੱਟਬਾਲ ਮੈਚ ਮਗਰੋਂ ਚੱਲ ਪਈਆਂ ਤਾੜ-ਤਾੜ ਗੋਲੀਆਂ, 6 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8