ਕੈਟਰੀਨਾ ਕੈਫ ਦੀ ਭੈਣ ਇਸ ਪੰਜਾਬੀ ਗਾਇਕ ਨਾਲ ਸੰਗੀਤ ਜਗਤ ''ਚ ਕਰੇਗੀ ਡੈਬਿਊ

Tuesday, Nov 17, 2020 - 10:28 AM (IST)

ਕੈਟਰੀਨਾ ਕੈਫ ਦੀ ਭੈਣ ਇਸ ਪੰਜਾਬੀ ਗਾਇਕ ਨਾਲ ਸੰਗੀਤ ਜਗਤ ''ਚ ਕਰੇਗੀ ਡੈਬਿਊ

ਜਲੰਧਰ (ਵੈੱਬ ਡੈਸਕ) : ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਟਰੀਨਾ ਕੈਫ ਦੀ ਭੈਣ ਇਜ਼ਾਬੇਲ ਕੈਫ ਵੀ ਜਲਦ ਹੀ ਅਭਿਨੈ ਦੀ ਦੁਨੀਆਂ 'ਚ ਡੈਬਿਊ ਕਰਨ ਜਾ ਰਹੀ ਹੈ। ਹਾਲ ਹੀ 'ਚ ਇਜ਼ਾਬੇਲ ਕੈਫ ਦੇ ਡੈਬਿਉ ਗੀਤ ਦਾ ਪੋਸਟਰ ਜਾਰੀ ਕੀਤਾ ਜਾ ਰਿਹਾ ਹੈ, ਜਿਸ 'ਚ ਉਹ ਮਸ਼ਹੂਰ ਪੰਜਾਬੀ ਗਾਇਕ ਦੀਪ ਮਨੀ ਨਾਲ ਨਜ਼ਰ ਆ ਰਹੀ ਹੈ। ਇਜ਼ਾਬੇਲ ਕੈਫ ਅਤੇ ਦੀਪ ਮਨੀ 'ਮਾਸ਼ਾ ਅੱਲਾ' ਦੇ ਗੀਤ 'ਚ ਇਕੱਠੇ ਨਜ਼ਰ ਆਉਣਗੇ। ਗੀਤ 'ਮਸ਼ਾਲ੍ਹਾ' ਗੀਤ ਦੇ ਪੋਸਟਰ ਨੂੰ ਦੀਪ ਮਨੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸਾਂਝਾ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by Deep Money (@deepmoneyofficial)

ਇਹ ਪੋਸਟਰ 12 ਨਵੰਬਰ ਨੂੰ ਹੀ ਲਾਂਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਜ਼ਾਬੇਲ ਕੈਫ ਦਾ ਇਹ ਗੀਤ 20 ਨਵੰਬਰ ਨੂੰ ਯੂਟਿਉਬ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। 'ਮਾਸ਼ਾ ਅੱਲ੍ਹਾ' ਦੇ ਪੋਸਟਰ ਨੂੰ ਸਾਂਝਾ ਕਰਦੇ ਹੋਏ ਦੀਪ ਮਨੀ ਨੇ ਲਿਖਿਆ, 'ਰਿਆਣਾ ਮਿਊਜ਼ਿਕ ਰਿਕਾਰਡ ਅਤੇ ਡੀ ਐਸ ਬੱਬਰ ਜਲਦ ਹੀ ਦੀਪ ਮਨੀ ਦੇ ਵਿਸ਼ਾਲ ਟਰੈਕ ਨਾਲ ਆ ਰਹੇ ਹਨ, ਜਿਸ 'ਚ ਇਜ਼ਾਬੇਲ ਕੈਫ ਵੀ ਦਿਖਾਈ ਦੇਣਗੇ। ਇਹ ਇਜ਼ਾਬੇਲ ਕੈਫ ਦਾ ਪਹਿਲਾ ਗੀਤ ਹੈ।

 
 
 
 
 
 
 
 
 
 
 
 
 
 
 
 

A post shared by Deep Money (@deepmoneyofficial)

'ਮਾਸ਼ਾ ਅੱਲਾ' ਗੀਤ ਦੇ ਪੋਸਟਰ 'ਚ ਜਿੱਥੇ ਦੀਪ ਮਨੀ ਕੁਰਸੀ 'ਤੇ ਬੈਠਿਆ ਹੈ, ਉਥੇ ਹੀ ਇਜ਼ਾਬੇਲ ਕੈਫ ਆਪਣੀ ਕੁਰਸੀ ਦੇ ਕੋਲ ਖੜ੍ਹੀ ਦਿਖਾਈ ਦਿੱਤੀ। ਇਜ਼ਾਬੇਲ ਕੈਫ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੇ ਜੀਜਾ ਆਯੂਸ਼ ਸ਼ਰਮਾ ਨਾਲ ਫ਼ਿਲਮ 'ਚ ਨਜ਼ਰ ਆਵੇਗੀ।


author

sunita

Content Editor

Related News