IPL 2020: ਫਰਹਾਨ ਅਖਤਰ ਆਈ. ਪੀ. ਐੱਲ. ਦਾ ਕਰਨਗੇ ਆਗਾਜ਼, ਲੋਕਾਂ ਨੂੰ ਦੇਣਗੇ ਸਰਪ੍ਰਾਈਜ਼
Saturday, Sep 19, 2020 - 01:36 PM (IST)
ਅਬੁਧਾਬੀ : ਮੁੰਬਈ ਇੰਡੀਅਨਜ਼ ਅਤੇ ਚੇਨੱਈ ਸੁਪਰ ਕਿੰਗਜ਼ ਵਿਚਾਲੇ ਅੱਜ ਤੋਂ ਅਬੁਧਾਬੀ ਵਿਚ ਹੋਣ ਵਾਲੇ ਪਹਿਲੇ ਮੁਕਾਬਲੇ ਨਾਲ ਡਰੀਮ11 ਆਈ.ਪੀ.ਐਲ.-13 ਦੀ ਸ਼ੁਰੂਆਤ ਹੋ ਜਾਵੇਗੀ। ਟੂਰਨਾਮੈਂਟ ਦੇ ਮੈਚ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਦੇ ਤਿੰਨ ਸ਼ਹਿਰਾਂ ਦੁਬਈ, ਸ਼ਾਰਜਾਹ ਅਤੇ ਅਬੁਧਾਬੀ ਵਿਚ ਖੇਡੇ ਜਾਣਗੇ। ਟੂਰਨਾਮੈਂਟ ਦਾ ਫਾਈਨਲ 10 ਨਵੰਬਰ ਨੂੰ ਹੋਵੇਗਾ। ਆਈਪੀਏਲ ਵਿਚ ਇਸ ਵਾਰ 10 ਵਾਰ ਇਕ ਦਿਨ ਵਿਚ 2 ਮੁਕਾਬਲੇ ਖੇਡੇ ਜਾਣਗੇ। ਦੋ ਮੈਚਾਂ ਵਾਲੇ ਦਿਨ ਪਹਿਲਾ ਮੁਕਾਬਲਾ ਭਾਰਤੀ ਸਮੇਂ ਮੁਤਾਬਕ ਦੁਪਹਿਰ 3:30 ਵਜੇ ਅਤੇ ਦੂਜਾ ਮੁਕਾਬਲਾ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ।
ਦੱਸ ਦਈਏ ਕਿ ਇਸ ਈਵੈਂਟ ਦੀ ਖ਼ਾਸ ਗੱਲ ਇਹ ਹੈ ਕਿ ਇੱਥੇ ਫੈਨਜ਼ ਨੂੰ ਕ੍ਰਿਕਟ ਦੇ ਨਾਲ-ਨਾਲ ਬਾਲੀਵੁੱਡ ਦੇ ਗਲੈਮਰ ਦਾ ਜਲਾਵਾ ਵੀ ਦੇਖਣ ਨੂੰ ਮਿਲਦਾ ਹੈ। ਇਸ ਵਾਰ ਕੁਝ ਇਸ ਤਰ੍ਹਾਂ ਹੀ ਹੋਣ ਵਾਲਾ ਹੈ। ਇਸ਼ ਦੀ ਸ਼ੁਰੂਆਤ ਕ੍ਰਿਕਟ ਲਾਈਵ ਸ਼ੋਅ ਨਾਲ ਹੋਣ ਵਾਲੀ ਹੈ। ਇਸ ਦੀ ਸ਼ੁਰੂਆਤ ਅਦਾਕਾਰ ਫਰਹਾਨ ਅਖ਼ਤਰ ਕਰ ਰਹੇ ਹਨ। ਫਰਹਾਨ ਚੇਨੱਈ ਸੁਪਰ ਕਿੰਗਸ ਤੇ ਮੁੰਬਈ ਇੰਡੀਅਨ ਦੇ ਮੈਚ ਤੋਂ ਪਹਿਲਾਂ ਸ਼ੋਅ ਕ੍ਰਿਕਟ ਲਾਈਵ ਦਾ ਆਗਾਜ਼ ਕਰਨਗੇ। ਸਟਾਰ ਸਪੋਰਟਸ ਤੇ ਹਾਟਸਟਾਰ 'ਤੇ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ 'ਚ ਫਰਹਾਨ ਆਪਣੀ ਫ਼ਿਲਮ 'ਤੂਫ਼ਾਨ' ਦਾ ਪ੍ਰਮੋਸ਼ਨ ਕਰਨ ਆ ਰਹੇ ਹਨ। ਇਸ 'ਚ ਫਰਹਾਨ ਮੁੱਕੇਬਾਜ਼ ਦੀ ਭੂਮਿਕਾ 'ਚ ਦਿਖਾਈ ਦੇਣ ਵਾਲੇ ਹਨ। ਇਸ ਦਾ ਪੋਸਟਰ ਕਾਫ਼ੀ ਪਹਿਲਾਂ ਹੀ ਜਾਰੀ ਕੀਤਾ ਜਾ ਚੁੱਕਿਆ ਹੈ, ਜਿਸ 'ਚ ਫਰਹਾਨ ਦਾ ਜ਼ਬਰਦਸਤ ਲੁੱਕ ਦੇਖਣ ਨੂੰ ਮਿਲਿਆ ਸੀ।
ਸਟਾਰ ਸਪੋਰਟਸ ਕ੍ਰਿਕਟ ਲਾਈਵ 'ਤੇ ਆਪਣੀ ਫ਼ਿਲਮ ਨੂੰ ਲੈ ਕੇ ਫਰਹਾਨ ਅਖਤਰ ਨੇ ਕਿਹਾ ਹੈ ਕਿ 'ਆਪਣੀ ਆਉਣ ਵਾਲੀ ਫ਼ਿਲਮ 'ਤੂਫ਼ਾਨ' 'ਤੇ ਕੰਮ ਕਰਨ ਤੋਂ ਬਾਅਦ ਇਸ ਭਾਵਨਾ ਨੂੰ ਜ਼ਿਆਦਾ ਗੰਭੀਰਤਾ ਤੋਂ ਸਮਝ ਸਕਦਾ ਹਾਂ, ਜੋ ਖੇਡ ਦੀ ਪਿੱਠਭੂਮੀ 'ਤੇ ਬਣੀ ਹੈ। ਇਹ ਮਹੱਤਵਪੂਰਨ ਹੈ, ਵਿਸ਼ੇਸ਼ ਰੂਪ ਨਾਲ ਔਖਾ ਸਮਾਂ ਹੈ, ਇਕ ਬਿਹਤਰ ਕੱਲ੍ਹ ਲਈ ਸਾਰੀਆਂ ਰੁਕਾਵਟਾਂ ਨਾਲ ਲੜਨ ਲਈ ਲਚੀਲਾ, ਆਸ਼ਾਵਾਦੀ ਤੇ ਤਿਆਰ ਰਹਿਣ ਦੀ ਜ਼ਰੂਰਤ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਉਹ ਇਸ ਨੂੰ ਲੈ ਕੇ ਕਾਫ਼ੀ ਉਮੀਦ ਹੈ।'
ਦੱਸਣਯੋਗ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕ੍ਰਿਕਟ ਤੇ ਬਾਲੀਵੁੱਡ ਦਾ ਸੰਗਮ ਹੋਇਆ ਹੈ। ਆਈ. ਪੀ. ਐੱਲ. 'ਚ ਕਈ ਟੀਮਾਂ ਬਾਲੀਵੁੱਡ ਸੇਲੇਬਸ ਦਾ ਸ਼ੇਅਰ ਹਨ। ਸ਼ਾਹਰੁਖ ਖਾਨ ਕੋਲਕਾਤਾ ਨਾਈਟ ਰਾਈਡਰਜ਼ ਦੇ ਸਹਿ-ਮਾਲਕ ਹਨ। ਦੂਜੇ ਪਾਸੇ ਪ੍ਰਿਟੀ ਜੰਟਾ ਵੀ ਕੁਝ ਇਸ ਤਰੀਕੇ ਨਾਲ ਕਿੰਗਸ ਇਲੈਵਨ ਪੰਜਾਬ ਨਾਲ ਜੁੜੀ ਹੋਈ ਹੈ। ਇਸ ਤੋਂ ਇਲਾਵਾ ਰਣਵੀਰ ਸਿੰਘ ਸਣੇ ਕਈ ਅਦਾਕਾਰ ਹਰ ਵਾਰ ਅਜਿਹੇ ਸ਼ੋਅਜ਼ 'ਚ ਨਜ਼ਰ ਆਉਂਦੇ ਰਹਿੰਦੇ ਹਨ। ਜੇਕਰ 'ਤੂਫ਼ਾਨ' ਦੀ ਗੱਲ ਕਰੀਏ ਤਾਂ ਇਸ ਨੂੰ ਰਾਕੇਸ਼ ਓਮਪ੍ਰਕਾਸ਼ ਮਹਿਰਾ ਨੇ ਨਿਰਦੇਸ਼ਿਤ ਕੀਤਾ ਹੈ। ਇਸ ਤੋਂ ਪਹਿਲਾਂ ਵੀ ਫਰਹਾਨ ਤੇ ਰਾਕੇਸ਼ ਮਹਿਰਾ ਦੀ ਜੋੜੀ ਇਕ ਨਜ਼ਰ ਆ ਚੁੱਕੇ ਹਨ। ਫਿਲਮ ਨੂੰ ਅਕਸੇਲ ਇੰਟਰਟੇਨਮੈਂਟ ਪ੍ਰੋਡਕਸ਼ਨ ਤੇ ਆਰੋਅਮਪੀ ਪਿਕਚਰਜ਼ ਨਾਲ ਮਿਲ ਕੇ ਬਣਾ ਰਹੇ ਹਨ। ਅਜਿਹੇ 'ਚ ਇਸ ਦੇ ਪ੍ਰੋਡਿਊਸਰ ਰਾਕੇਸ਼ ਮਹਿਰਾ ਤੇ ਫਰਹਾਨ ਅਖਤਰ ਦੋਵੇਂ ਹਨ।