‘ਮਿਸ਼ਨ ਮਜਨੂ’ ਦੇ ਸੈੱਟ ’ਤੇ ਜ਼ਖਮੀ ਹੋਏ ਅਦਾਕਾਰ ਸਿਧਾਰਥ ਮਲਹੋਤਰਾ

Wednesday, Apr 07, 2021 - 09:53 AM (IST)

‘ਮਿਸ਼ਨ ਮਜਨੂ’ ਦੇ ਸੈੱਟ ’ਤੇ ਜ਼ਖਮੀ ਹੋਏ ਅਦਾਕਾਰ ਸਿਧਾਰਥ ਮਲਹੋਤਰਾ

ਮੁੰਬਈ: ਅਦਾਕਾਰ ਸਿਧਾਰਥ ਮਲਹੋਤਰਾ ਨੂੰ ਸੱਟ ਲੱਗ ਗਈ ਹੈ ਅਤੇ ਇਸ ਖ਼ਬਰ ਨੇ ਪ੍ਰਸ਼ੰਸਕਾਂ ਨੂੰ ਪ੍ਰੇਸ਼ਾਨ ਕਰ ਦਿੱਤਾ ਹੈ। ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਆਪਣੀ ਫ਼ਿਲਮ ਦੇ ਸੈੱਟ ’ਤੇ ਸੱਟ ਲੱਗੀ ਜਦੋਂ ਉਹ ਕਿਸੇ ਐਕਸ਼ਨ ਸੀਕਵੈਂਸ ਦੀ ਸ਼ੂਟਿੰਗ ਕਰ ਰਹੇ ਸਨ। ਦੱਸਿਆ ਗਿਆ ਹੈ ਕਿ ਫ਼ਿਲਮ ਦੇ ਸੈੱਟ ’ਤੇ ਹੋਈ ਇਸ ਘਟਨਾ ਦੌਰਾਨ ਅਦਾਕਾਰ ਸਿਧਾਰਥ ਦੇ ਗੋਡੇ ’ਤੇ ਸੱਟ ਲੱਗੀ ਹੈ। ਦੱਸ ਦੇਈਏ ਕਿ ਸਿਧਾਰਥ ਇਨ੍ਹੀਂ ਦਿਨੀਂ ਫ਼ਿਲਮ ‘ਮਿਸ਼ਨ ਮਜਨੂ’ ਦੀ ਸ਼ੂਟਿੰਗ ਕਰ ਰਹੇ ਹਨ ਜਿਸ ’ਚ ਰਸ਼ਮਿਕਾ ਮੰਦਾਨਾ ਵੀ ਨਜ਼ਰ ਆ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਇਸ ਸਮੇਂ ਲਖਨਊ ’ਚ ਹੋ ਰਹੀ ਹੈ। ਇਹ ਫ਼ਿਲਮ ਬੀਤੇ ਸਮੇਂ ਦੀ ਇਕ ਸੱਚੀ ਘਟਨਾ ’ਤੇ ਆਧਾਰਿਤ ਹੈ। ਇਸ ਫ਼ਿਲਮ ’ਚ ਐਕਸ਼ਨ ਸੀਨ ਦੀ ਭਰਮਾਰ ਹੈ ਅਤੇ ਇਸ ਦੀ ਸ਼ੂਟਿੰਗ ਕਰਦੇ ਹੋਏ ਸਿਧਾਰਤ ਦੇ ਨਾਲ ਇਹ ਹਾਦਸਾ ਹੋਇਆ।

PunjabKesari
ਸੂਤਰਾਂ ਮੁਤਾਬਕ ਸਿਧਾਰਥ ਜੰਪ ਕਰਦੇ ਹੋਏ ਇਕ ਐਕਸ਼ਨ ਸੀਨ ਕਰ ਰਹੇ ਸਨ ਅਤੇ ਤਾਂ ਇਕ ਮੈਟਲ ਦੇ ਟੁੱਕੜੇ ਨਾਲ ਉਨ੍ਹਾਂ ਦਾ ਗੋਡਾ ਟਕਰਾਇਆ। ਸਿਧਾਰਥ ਨੇ ਸ਼ੂਟਿੰਗ ਰੋਕਣ ਅਤੇ ਆਰਾਮ ਕਰਨ ਦੀ ਬਜਾਏ ਸੱਟ ਲਈ ਮੈਡੀਕੇਸ਼ਨ ਲਿਆ। ਜਿਥੇ ਸੱਟ ਲੱਗੀ ਸੀ ਉਥੇ ਉਨ੍ਹਾਂ ਨੇ ਬਰਫ ਲਗਾਈ ਅਤੇ ਫਿਰ ਉਨ੍ਹਾਂ ਨੇ ਬਾਕੀ ਦੇ ਐਕਸ਼ਨ ਸੀਨ ਨੂੰ ਲਗਾਤਾਰ ਕਰਨ ਦਾ ਫ਼ੈਸਲਾ ਕੀਤਾ। 
ਦੱਸ ਦੇਈਏ ਕਿ ‘ਮਿਸ਼ਨ ਮਜਨੂ’ ਸ਼ਾਂਤਨੁ ਬਾਗਚੀ ਬਣਾ ਰਹੇ ਹਨ ਅਤੇ ਰਾਨੀ ਸਕਰੂਵਾਲਾ, ਅਮਰ ਬੁਟਾਲਾ ਅਤੇ ਗਰਿਮਾ ਮਹਿਤਾ ਪ੍ਰਡਿਊਸ ਕਰ ਰਹੇ ਹਨ। ਇਸ ਫ਼ਿਲਮ ਦਾ ਫਰਸਟ ਲੁੱਕ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ। ਫ਼ਿਲਮ ਦੀ ਰਿਲੀਜ਼ ਤਾਰੀਕ ਅਜੇ ਅਨਾਊਂਸ ਨਹੀਂ ਕੀਤੀ ਗਈ ਹੈ।


author

Aarti dhillon

Content Editor

Related News