ਰਾਜਾਮੌਲੀ ਦੀ ਫ਼ਿਲਮ ''RRR'' ਦਾ ਟਰੇਲਰ ਰਿਲੀਜ਼, ਰੌਂਗਟੇ ਖੜ੍ਹੇ ਕਰ ਦੇਵੇਗਾ ਐਕਸ਼ਨ

Thursday, Dec 09, 2021 - 01:07 PM (IST)

ਰਾਜਾਮੌਲੀ ਦੀ ਫ਼ਿਲਮ ''RRR'' ਦਾ ਟਰੇਲਰ ਰਿਲੀਜ਼, ਰੌਂਗਟੇ ਖੜ੍ਹੇ ਕਰ ਦੇਵੇਗਾ ਐਕਸ਼ਨ

ਨਵੀਂ ਦਿੱਲੀ : ਆਖ਼ਿਰਕਾਰ ਇੰਤਜ਼ਾਰ ਖ਼ਤਮ ਹੋਇਆ ਅਤੇ ਐੱਸ. ਐੱਸ. ਰਾਜਾਮੌਲੀ ਦੀ ਬਾਹੂਬਲੀ ਫ਼ਿਲਮ 'RRR' ਦਾ ਟਰੇਲਰ ਅੱਜ ਰਿਲੀਜ਼ ਹੋ ਗਿਆ ਹੈ। ਫ਼ਿਲਮ ਦੇ ਟਰੇਲਰ 'ਚ ਰਾਮ ਚਰਨ ਅਤੇ ਐੱਨ. ਟੀ. ਆਰ. ਯੂਨੀਅਰ ਦਾ ਐਕਸ਼ਨ ਦੇਖਣ ਵਾਲਿਆਂ ਦੇ ਰੌਂਗਟੇ ਖੜ੍ਹੇ ਕਰ ਦੇਵੇਗਾ। ਬ੍ਰਿਟਿਸ਼ ਹਕੂਮਤ ਨਾਲ ਲੜਾਈ ਦੀ ਇਸ ਕਹਾਣੀ 'ਚ ਦੋਸਤੀ, ਦਗਾ ਅਤੇ ਦੇਸ਼ਭਗਤੀ ਦੀਆਂ ਭਾਵਨਾਵਾਂ ਦਾ ਰੋਮਾਂਚ ਦੇਖਣ ਨੂੰ ਮਿਲੇਗਾ।

ਇਥੇ ਵੇਖੋ ਫ਼ਿਲਮ ਦਾ ਟਰੇਲਰ-

ਐੱਸ. ਐੱਸ. ਰਾਜਾਮੌਲੀ ਭਾਰਤੀ ਸਿਨੇਮਾ ਦੀਆਂ ਸਭ ਤੋਂ ਸਫਲ ਫਰੈਂਚਾਇਜ਼ੀ ਫ਼ਿਲਮਾਂ 'ਬਾਹੂਬਲੀ-ਦਿ ਬਿਗਨਿੰਗ' ਅਤੇ 'ਬਾਹੂਬਲੀ 2- ਦਿ ਕੰਕਲੂਜ਼ਨ' ਬਣਾਉਣ ਤੋਂ ਬਾਅਦ RRR (ਰਾਈਜ਼ ਰੋਰ ਰਿਵੋਲਟ) ਲੈ ਕੇ ਆ ਰਹੇ ਹਨ। 'ਬਾਹੂਬਲੀ' ਦੇ ਪ੍ਰਸ਼ੰਸਕ ਵੀ ਰਾਜਾਮੌਲੀ ਦੀ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫ਼ਿਲਮ 7 ਜਨਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News