ਜਿੰਨੇ ਵੀ ''ਗਾਣੇ'' ਗਾ ਸਕਦੀ ਹਾਂ ਗਾਵਾਂਗੀ- ਜੋਨਿਤਾ ਗਾਂਧੀ

Thursday, Sep 05, 2024 - 01:31 PM (IST)

ਜਿੰਨੇ ਵੀ ''ਗਾਣੇ'' ਗਾ ਸਕਦੀ ਹਾਂ ਗਾਵਾਂਗੀ- ਜੋਨਿਤਾ ਗਾਂਧੀ

ਮੁੰਬਈ- ਲੋਕਪ੍ਰਿਯ ਗਾਇਕਾ ਜੋਨਿਤਾ ਗਾਂਧੀ ਜਲਦੀ ਹੀ ਪ੍ਰਸਿੱਧ ਅਮਰੀਕੀ ਪੌਪ ਸਿੰਗਰ ਦੁਆ ਲਿਪਾ ਦੇ ਮੁੰਬਈ ਕੰਸਰਟ ਦੀ ਓਪਨਿੰਗ ਆਪਣੇ ਗਾਣਿਆਂ ਨਾਲ ਕਰਨ ਵਾਲੀ ਹੈ, ਜਿਸ ਨੂੰ ਲੈ ਕੇ ਉਹ ਉਤਸ਼ਾਹਿਤ ਹੈ। ਜੋਨਿਤਾ ਕਹਿੰਦੀ ਹੈ, "ਮੈਨੂੰ ਉਨ੍ਹਾਂ ਦਾ ਗੀਤ-ਸੰਗੀਤ ਬਹੁਤ ਪਸੰਦ ਹੈ। ਦੁਆ ਲਿਪਾ ਦਾ ਉਹ ਗਾਣਾ ਜਿਸ ਨੇ ਮੇਰੇ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਪਾਇਆ, ਉਹ ਸੀ 'ਨਿਊ ਰੂਲਜ਼' (2017)।' 34 ਸਾਲਾ ਗਾਇਕਾ ਜੋ 'ਗਿਲਹਰੀਆਂ' (ਦੰਗਲ, 2016), 'ਵਹਾਟ ਝੁਮਕਾ' ਵਰਗੇ ਹਿੱਟ ਗੀਤਾਂ ਲਈ ਜਾਣੀ ਜਾਂਦੀ ਹੈ, ਨੇ ਕਿਹਾ, "ਮੈਂ ਆਪਣੇ ਗਾਣਿਆਂ ਦੀ ਲਿਸਟ ਬਣਾਉਣਈ ਸ਼ੁਰੂ ਨਹੀਂ ਕੀਤੀ ਹੈ ਪਰ ਮੈਂ ਯਕੀਨੀ ਤੌਰ 'ਤੇ ਜਿੰਨੇ ਵੀ ਗਾਣੇ ਗਾ ਸਕਦੀ ਹਾਂ, ਗਾਵਾਂਗੀ। ਮੇਰੇ ਕੋਲ ਬਹੁਤ ਕੁਝ ਹੈ।"

ਇਹ ਖ਼ਬਰ ਵੀ ਪੜ੍ਹੋ -ਹੜ੍ਹ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਏ ਮਹੇਸ਼ ਬਾਬੂ, ਦਾਨ ਕੀਤੀ ਮੋਟੀ ਰਕਮ

ਜੋਨਿਤਾ ਅਤੇ ਗਾਇਕ ਗੁਰੂ ਰੰਧਾਵਾ ਨਾਲ ਅਮਰੀਕੀ ਸੰਗੀਤ ਜੋੜੀ 'ਦਿ ਚੇਨਸਮੋਕਰਸ' ਅਤੇ ਡੀ. ਜੇ. ਜਰਬ ਨੇ ਵੀ ਹੱਥ ਮਿਲਾਇਆ ਹੈ। ਉਨ੍ਹਾਂ ਨੇ ਮਿਲ ਕੇ ਇਕੱਠੇ ਨਵਾਂ ਗੀਤ ‘ਅਡਿਕਟਡ’ ਬਣਾਇਆ ਹੈ ਜੋ ਹਾਲ ਹੀ ’ਚ ਰਿਲੀਜ਼ ਹੋਇਆ ਹੈ। ਇਸ ਗਾਣੇ 'ਚ ਜੋਨਿਤਾ ਅਤੇ ਗੁਰੂ ਪੱਛਮੀ ਸੰਗੀਤ ਦੇ ਖੇਤਰ 'ਚ ਇਕ ਵੱਖਰਾ ਭਾਰਤੀ ਸੁਆਦ ਲੈ ਕੇ ਆਏ ਹਨ।

ਇਹ ਖ਼ਬਰ ਵੀ ਪੜ੍ਹੋ -Bigg Boss 17 ਲਈ ਸਲਮਾਨ ਖ਼ਾਨ ਨੇ ਚਾਰਜ਼ ਕੀਤੀ ਮੋਟੀ ਫੀਸ

ਜੋਨਿਤਾ ਨੇ ਦੱਸਿਆ, 'ਗੀਤ 'ਅਡਿਕਟਡ' ਪਹਿਲਾਂ ਤੋਂ ਹੀ ਪ੍ਰਭਾਵਸ਼ਾਲੀ ਹੈ ਅਤੇ ਗੁਰੂ ਰੰਧਾਵਾ ਦੇ ਨਾਲ ਇਸ 'ਚ ਆਪਣਾ ਸੁਰ ਜੋੜਣ ਦਾ ਮੌਕਾ ਮਿਲਣਾ ਮੇਰੇ ਲਈ ਅਸਲ 'ਚ ਰੋਮਾਂਚਕ ਹੈ। 'ਚੇਨਸਮੋਕਰਸ' ਅਤੇ 'ਜਰਬ' ਦੇ ਨਾਲ ਗੀਤ 'ਤੇ ਕੰਮ ਕਰਨਾ ਸਨਮਾਨ ਦੀ ਗੱਲ ਹੈ ਅਤੇ ਮੈਨੂੰ ਉਮੀਦ ਹੈ ਕਿ ਇਹ ਦੁਨੀਆ ਭਰ 'ਚ ਪਸੰਦ ਕੀਤਾ ਜਾਵੇਗਾ।"

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News