ਪ੍ਰਾਈਮ ਵੀਡੀਓ ‘ਹਸ਼ ਹਸ਼’ ਦਾ 22 ਸਤੰਬਰ ਨੂੰ ਹੋਵੇਗਾ ਪ੍ਰੀਮੀਅਰ

Thursday, Sep 08, 2022 - 05:43 PM (IST)

ਪ੍ਰਾਈਮ ਵੀਡੀਓ ‘ਹਸ਼ ਹਸ਼’ ਦਾ 22 ਸਤੰਬਰ ਨੂੰ ਹੋਵੇਗਾ ਪ੍ਰੀਮੀਅਰ

ਮੁੰਬਈ (ਬਿਊਰੋ)– ਫੀਮੇਲ ਫਾਰਵਰਡ ਸਟੋਰੀਜ਼ ਨੂੰ ਉਤਸ਼ਾਹਿਤ ਕਰਦਿਆਂ ਪ੍ਰਾਈਮ ਵੀਡੀਓ ਨੇ ਆਪਣੀ ਅਭਿਲਾਸ਼ੀ ਸੀਰੀਜ਼ ‘ਹਸ਼ ਹਸ਼’ ਦੀ ਲਾਂਚ ਡੇਟ ਦਾ ਐਲਾਨ ਕੀਤਾ ਹੈ। ਇਸ ਸੀਰੀਜ਼ ਦੀ ਪੂਰੀ ਕਾਸਟ ਤੇ ਕਰਿਊ ਨੂੰ ਫੀਮੇਲਜ਼ ਨੇ ਲੀਡ ਕੀਤਾ ਹੈ। ਵਿਕਰਮ ਮਲਹੋਤਰਾ ਦੇ ਅਬੁਨਦੰਤੀਆ ਐਂਟਰਟੇਨਮੈਂਟ ਵਲੋਂ ਨਿਰਮਿਤ ਇਸ ਸੀਰੀਜ਼ ਰਾਹੀਂ ਜੂਹੀ ਚਾਵਲਾ ਤੇ ਆਇਸ਼ਾ ਜੁਲਕਾ ਆਪਣਾ ਡਿਜੀਟਲ ਡੈਬਿਊ ਕਰ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਐੱਪਲ ਇਵੈਂਟ ’ਚ ਇਸ ਪ੍ਰੋਡਕਟ ਦੇ ਲਾਂਚ ’ਤੇ ਸੁਣਾਈ ਦਿੱਤਾ ਬਾਦਸ਼ਾਹ ਦਾ ਗੀਤ, ਕੀ ਤੁਸੀਂ ਕੀਤਾ ਨੋਟ?

ਇਸ ਦੇ ਨਾਲ ਹੀ ਸੋਹਾ ਅਲੀ ਖ਼ਾਨ ਪਟੌਦੀ, ਕ੍ਰਿਤਿਕਾ ਕਾਮਰਾ, ਸ਼ਹਾਨਾ ਗੋਸਵਾਮੀ ਤੇ ਕਰਿਸ਼ਮਾ ਤੰਨਾ ਵੀ ਮੁੱਖ ਭੂਮਿਕਾਵਾਂ ’ਚ ਹਨ। ‘ਹਸ਼ ਹਸ਼’ ਉਨ੍ਹਾਂ ਔਰਤਾਂ ਦੇ ਆਲੇ-ਦੁਆਲੇ ਘੁੰਮਦੀ ਹੈ, ਜਿਨ੍ਹਾਂ ਦੀ ਪਿਕਚਰ ਪ੍ਰਫੈਕਟ ਲਾਈਫ਼ ਉਦੋਂ ਖ਼ਤਮ ਹੋਣ ਲੱਗਦੀ ਹੈ, ਜਦੋਂ ਅਚਾਨਕ ਇਕ ਘਟਨਾ ਉਨ੍ਹਾਂ ਦੇ ਅਤੀਤ ਦੇ ਭੇਤ ਪ੍ਰਗਟ ਕਰਦੀ ਹੈ ਤੇ ਹਰ ਚੀਜ਼ ਨੂੰ ਖ਼ਤਰਾ ਪੈਦਾ ਕਰਦੀ ਹੈ, ਜੋ ਉਨ੍ਹਾਂ ਨੂੰ ਪਿਆਰੀ ਹੈ।

ਝੂਠ, ਫਰੇਬ ਤੇ ਫਾਈਟਿੰਗ ਪੈਟ੍ਰੀਆਰਕੀ ਨੂੰ ਐਕਸਪਲੋਰ ਕਰਦੀ ਇਹ ਕਹਾਣੀ ਉਸ ਤੂਫ਼ਾਨ ਦੀ ਖੋਜ ਕਰਦੀ ਹੈ, ਜੋ ਇਨ੍ਹਾਂ ਔਰਤਾਂ ਦੇ ਸੁੰਦਰ ਤੇ ਸਹਿਜ ਦਿਖਾਵੇ ਵਾਲੇ ਸੰਸਾਰ ਦੇ ਪਿੱਛੇ ਲੁਕਿਆ ਹੋਇਆ ਹੈ। ‘ਹਸ਼ ਹਸ਼’ ਨੂੰ ਅਬੁਨਦੰਤੀਆ ਐਂਟਰਟੇਨਮੈਂਟ ਤੇ ਕ੍ਰਿਟੀਕਲੀ ਅਕਲੇਮਡ ਨਿਰਦੇਸ਼ਕ ਤਨੁਜਾ ਚੰਦਰਾ ਵਲੋਂ ਸਹਿ-ਨਿਰਮਿਤ ਕੀਤਾ ਗਿਆ ਹੈ।

ਤੁਹਾਨੂੰ ਦੱਸ ਦੇਈਏ ਕਿ ਤਨੁਜਾ ਚੰਦਰਾ ਨੇ ‘ਕਰੀਬ-ਕਰੀਬ’, ‘ਸਿੰਗਲ’, ‘ਸੰਘਰਸ਼’, ‘ਦੁਸ਼ਮਣ’ ਵਰਗੀਆਂ ਫ਼ਿਲਮਾਂ ਦਿੱਤੀਆਂ ਹਨ। ਇਹ ਸੀਰੀਜ਼ ਭਾਰਤ ਤੇ 240 ਤੋਂ ਵੱਧ ਦੇਸ਼ਾਂ ਤੇ ਖੇਤਰਾਂ ’ਚ ਸਟ੍ਰੀਮ ਕੀਤੀ ਜਾ ਸਕਦੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News