ਨਸ਼ੇ ਤੇ ਸ਼ਰਾਬ ਨੇ ਖ਼ਤਮ ਕਰ ਦਿੱਤਾ ਸੀ ਹਨੀ ਸਿੰਘ, ਇਸ ਗੰਭੀਰ ਬੀਮਾਰੀ ਤੋਂ ਉੱਭਰਨ ’ਚ ਲੱਗੇ 7 ਸਾਲ

Monday, Apr 24, 2023 - 11:09 AM (IST)

ਨਸ਼ੇ ਤੇ ਸ਼ਰਾਬ ਨੇ ਖ਼ਤਮ ਕਰ ਦਿੱਤਾ ਸੀ ਹਨੀ ਸਿੰਘ, ਇਸ ਗੰਭੀਰ ਬੀਮਾਰੀ ਤੋਂ ਉੱਭਰਨ ’ਚ ਲੱਗੇ 7 ਸਾਲ

ਮੁੰਬਈ (ਬਿਊਰੋ)– ਗਾਇਕ ਯੋ ਯੋ ਹਨੀ ਸਿੰਘ ਦੀ ਐਲਬਮ ਹਾਲ ਹੀ ’ਚ ਰਿਲੀਜ਼ ਹੋਈ ਹੈ। ਹੁਣ ਉਹ ਇਸ ਦਾ ਜ਼ੋਰਦਾਰ ਪ੍ਰਚਾਰ ਕਰ ਰਹੇ ਹਨ। ਇਸ ਦੌਰਾਨ ਉਹ ਸ਼ਹਿਨਾਜ਼ ਗਿੱਲ ਦੇ ਸ਼ੋਅ ’ਚ ਨਜ਼ਰ ਆਏ। ਹਨੀ ਸਿੰਘ ਨੇ ਇਸ ਮੌਕੇ ਕਈ ਨਵੇਂ ਖ਼ੁਲਾਸੇ ਕੀਤੇ ਹਨ। ਉਸ ਨੇ ਦੱਸਿਆ ਹੈ ਕਿ ਉਹ 2012 ਤੋਂ 2022 ਦਰਮਿਆਨ ਕਿਥੇ ਸੀ। ਇਸ ’ਚ ਉਸ ਨੇ ਕਈ ਹੈਰਾਨ ਕਰਨ ਵਾਲੇ ਖ਼ੁਲਾਸੇ ਕੀਤੇ ਹਨ।

ਯੋ ਯੋ ਹਨੀ ਸਿੰਘ ਦਾ ਨਵਾਂ ਗੀਤ ‘ਨਾਗਨ’ ਰਿਲੀਜ਼ ਹੋ ਗਿਆ ਹੈ। ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਚੈਟ ਸ਼ੋਅ ਨੂੰ ਹੋਸਟ ਕਰਦੀ ਨਜ਼ਰ ਆ ਰਹੀ ਹੈ। ਇਹ ਕੁਝ ਮਹੀਨਿਆਂ ’ਚ ਬਹੁਤ ਮਸ਼ਹੂਰ ਹੋ ਗਿਆ ਹੈ। ਹਨੀ ਸਿੰਘ ਹੁਣ ਇਸ ’ਤੇ ਉਨ੍ਹਾਂ ਨਾਲ ਗੱਲ ਕਰਨ ਆਏ ਹਨ। ਇਸ ਤੋਂ ਪਹਿਲਾਂ ਰਾਜਕੁਮਾਰ ਰਾਓ, ਆਯੂਸ਼ਮਾਨ ਖੁਰਾਣਾ, ਵਿੱਕੀ ਕੌਸ਼ਲ, ਰਕੁਲਪ੍ਰੀਤ ਸਿੰਘ ਤੇ ਸ਼ਾਹਿਦ ਕਪੂਰ ਵਰਗੇ ਕਲਾਕਾਰ ਇਸ ਸ਼ੋਅ ’ਚ ਪਹੁੰਚ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ : ਸ਼ਹਿਨਾਜ਼ ਗਿੱਲ ਨੂੰ ਹੋਣਾ ਪਿਆ ਸੀ ਬਾਡੀ ਸ਼ੇਮਿੰਗ ਦਾ ਸ਼ਿਕਾਰ, ਕਿਹਾ- ‘ਮੋਟੀ ਹੋਣ ’ਤੇ ਲੋਕ...’

ਯੋ ਯੋ ਹਨੀ ਸਿੰਘ ਨੇ ਖ਼ੁਲਾਸਾ ਕੀਤਾ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੇ ਸਿਖਰ ’ਤੇ ਬ੍ਰੇਕ ਲਿਆ ਸੀ। ਇਸ ਬਾਰੇ ਦੱਸਦਿਆਂ ਉਹ ਕਹਿੰਦਾ ਹੈ, ‘‘2012 ਤੋਂ 2014 ਤੱਕ ਮੈਂ ਬਹੁਤ ਜ਼ਿਆਦਾ ਨਸ਼ੇ ਤੇ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਜੋ ਕਿ ਬਹੁਤ ਮਾੜੀ ਸੀ। ਮੈਂ ਇਹ ਬਹੁਤ ਵੱਡੇ ਪੱਧਰ ’ਤੇ ਕਰ ਰਿਹਾ ਸੀ। ਮੈਨੂੰ ਇਸ ਗੱਲ ਦਾ ਪਤਾ ਉਦੋਂ ਲੱਗਾ ਜਦੋਂ ਮੈਂ ਸ਼ਾਹਰੁਖ ਖ਼ਾਨ ਨਾਲ ਅਮਰੀਕਾ ਦਾ ਦੌਰਾ ਕਰ ਰਿਹਾ ਸੀ।’’

ਹਨੀ ਸਿੰਘ ਅੱਗੇ ਕਹਿੰਦੇ ਹਨ, ‘‘ਮੇਰਾ ਇੰਡੀਆ ਰੌਕਸਟਾਰ ਨਾਂ ਦਾ ਸ਼ੋਅ ਸੀ, ਜੋ ਸਟਾਰ ਪਲੱਸ ’ਤੇ ਪ੍ਰਸਾਰਿਤ ਹੁੰਦਾ ਸੀ। ਮੈਂ ਡੇਢ ਸਾਲ ਤੱਕ ਇਸ ’ਤੇ ਕੰਮ ਕੀਤਾ ਪਰ ਜਦੋਂ ਸ਼ੋਅ ਸ਼ੁਰੂ ਹੋਇਆ ਮੈਨੂੰ ਮਨੋਵਿਗਿਆਨਕ ਲੱਛਣਾਂ ਤੇ ਬਾਇਪੋਲਰ ਡਿਸਆਰਡਰ ਦਾ ਪਤਾ ਲੱਗਾ। ਇਹ ਇਕ ਵਿਅਕਤੀ ਨਾਲ ਵਾਪਰਦਾ ਹੈ, ਜਦੋਂ ਉਹ ਬਹੁਤ ਘਾਤਕ ਪੜਾਅ ’ਤੇ ਪਹੁੰਚਦਾ ਹੈ। ਡਾਕਟਰਾਂ ਨੂੰ ਮੇਰੀਆਂ ਗੱਲਾਂ ਨੂੰ ਸਮਝਣ ’ਚ ਦੋ-ਢਾਈ ਸਾਲ ਲੱਗ ਗਏ। ਉਸ ਤੋਂ ਬਾਅਦ ਮੈਨੂੰ ਇਸ ਤੋਂ ਉੱਭਰਨ ਲਈ 6-7 ਸਾਲ ਲੱਗ ਗਏ। ਮੈਂ ਹੁਣ ਠੀਕ ਹਾਂ। ਮੇਰੀ ਕੋਈ ਸੀਮਾ ਨਹੀਂ ਹੈ। ਮੈਂ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਂ, ਮੇਰਾ ਭਾਰ ਵਧਿਆ ਹੈ ਕਿਉਂਕਿ ਮੈਂ ਦਵਾਈਆਂ ਲੈਂਦਾ ਹਾਂ ਪਰ ਫਿਟਨੈੱਸ ’ਤੇ ਕੰਮ ਕਰ ਰਿਹਾ ਹਾਂ।’’

PunjabKesari

ਹਨੀ ਸਿੰਘ ਨੇ ਇਹ ਵੀ ਕਿਹਾ ਕਿ ਉਸ ਦੇ ਮਾਤਾ-ਪਿਤਾ ਤੇ ਭੈਣ ਨੇ ਬੁਰੇ ਸਮੇਂ ’ਚ ਉਸ ਦੀ ਬਹੁਤ ਮਦਦ ਕੀਤੀ। ਸ਼ਹਿਨਾਜ਼ ਗਿੱਲ ਹਾਲ ਹੀ ’ਚ ‘ਕਿਸੀ ਕਾ ਭਾਈ ਕਿਸੀ ਕੀ ਜਾਨ’ ’ਚ ਨਜ਼ਰ ਆਈ ਸੀ। ਹੁਣ ਉਹ ਜਲਦ ਹੀ ਰੀਆ ਕਪੂਰ ਦੀ ਫ਼ਿਲਮ ’ਚ ਨਜ਼ਰ ਆਵੇਗੀ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News