ਮੀਕਾ ਸਿੰਘ ਨੇ ਮੁੜ ਮਿਲਵਾਏ ਹਨੀ ਸਿੰਘ ਤੇ ਬਾਦਸ਼ਾਹ, ਚਰਚਾ ਦਾ ਵਿਸ਼ਾ ਬਣੀ ਤਸਵੀਰ

Friday, Jan 22, 2021 - 03:29 PM (IST)

ਮੀਕਾ ਸਿੰਘ ਨੇ ਮੁੜ ਮਿਲਵਾਏ ਹਨੀ ਸਿੰਘ ਤੇ ਬਾਦਸ਼ਾਹ, ਚਰਚਾ ਦਾ ਵਿਸ਼ਾ ਬਣੀ ਤਸਵੀਰ

ਚੰਡੀਗੜ੍ਹ (ਬਿਊਰੋ)– ਯੋ ਯੋ ਹਨੀ ਸਿੰਘ ਤੇ ਬਾਦਸ਼ਾਹ ਦੀ ਕੰਟਰੋਵਰਸੀ ਪਿਛਲੇ ਕਾਫੀ ਸਾਲਾਂ ਤੋਂ ਸੁਰਖ਼ੀਆਂ ’ਚ ਹੈ। ‘ਗੈੱਟ ਅੱਪ ਜਵਾਨੀ’ ਗੀਤ ਤੋਂ ਸ਼ੁਰੂ ਹੋਇਆ ਇਹ ਵਿਵਾਦ ਇੰਨਾ ਵੱਧ ਗਿਆ ਕਿ ਦੋਵਾਂ ਨੇ ਅਲੱਗ-ਅਲੱਗ ਕੰਮ ਕਰਨ ਦਾ ਫ਼ੈਸਲਾ ਕਰ ਲਿਆ। ਇਹੀ ਨਹੀਂ ‘ਮਾਫੀਆ ਮੰਡੀਰ’ ਨਾਂ ਦੀ ਇਨ੍ਹਾਂ ਦੀ ਟੀਮ ਵੀ ਵਿਵਾਦ ਤੋਂ ਬਾਅਦ ਟੁੱਟ ਗਈ।

ਹੁਣ ਹਨੀ ਸਿੰਘ ਤੇ ਬਾਦਸ਼ਾਹ ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖ਼ਬਰੀ ਆਈ ਹੈ। ਦੋਵਾਂ ਦੇ ਇਕੱਠਿਆਂ ਦੀ ਇਕ ਤਸਵੀਰ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਹ ਤਸਵੀਰ ਮੀਕਾ ਸਿੰਘ ਵਲੋਂ ਸਾਂਝੀ ਕੀਤੀ ਗਈ ਹੈ। ਮੀਕਾ ਨੇ ਬੀਤੇ ਦਿਨੀਂ ਆਪਣੇ ਘਰ ’ਚ ਇਕ ਪਾਰਟੀ ਰੱਖੀ ਸੀ, ਜਿਸ ’ਚ ਹਨੀ ਸਿੰਘ ਤੇ ਬਾਦਸ਼ਾਹ ਨੇ ਸ਼ਿਰਕਤ ਕੀਤੀ।

 
 
 
 
 
 
 
 
 
 
 
 
 
 
 
 

A post shared by Mika Singh (@mikasingh)

ਦੋਵਾਂ ਦੇ ਇਕੱਠਿਆਂ ਦੀ ਤਸਵੀਰ ਸਾਂਝੀ ਕਰਦਿਆਂ ਮੀਕਾ ਸਿੰਘ ਨੇ ਲਿਖਿਆ, ‘ਗੁਰੂਗ੍ਰਾਮ ’ਚ ਅੱਜ ਰਾਤ ਰਾਕਸਟਾਰ ਭਰਾਵਾਂ ਹਨੀ ਸਿੰਘ ਤੇ ਬਾਦਸ਼ਾਹ ਨਾਲ ਬਹੁਤ ਮਜ਼ਾ ਆਇਆ। ਮੈਂ ਦੋਵਾਂ ਨੂੰ ਇਕੱਠਿਆਂ ਦੇਖ ਕੇ ਬੇਹੱਦ ਖੁਸ਼ ਹਾਂ। ਰੱਬ ਕਰੇ ਇਹ ਦੋਵੇਂ ਹਮੇਸ਼ਾ ਖੁਸ਼ ਰਹਿਣ।’

ਤਸਵੀਰ ਹੇਠਾਂ ਲੋਕ ਮੀਕਾ ਸਿੰਘ ਨੂੰ ਵਧਾਈਆਂ ਦੇ ਰਹੇ ਹਨ ਕਿਉਂਕਿ ਉਨ੍ਹਾਂ ਨੇ ਲੰਮੇ ਸਮੇਂ ਤੋਂ ਅਲੱਗ-ਅਲੱਗ ਕੰਮ ਕਰ ਰਹੇ ਹਨੀ ਸਿੰਘ ਤੇ ਬਾਦਸ਼ਾਹ ਨੂੰ ਇਕ-ਦੂਜੇ ਨਾਲ ਦੁਬਾਰਾ ਮਿਲਵਾ ਦਿੱਤਾ ਹੈ। ਲੋਕ ਕੁਮੈਂਟ ਕਰਕੇ ਦੋਵਾਂ ਦਾ ਇਕੱਠਿਆਂ ਗੀਤ ਵੀ ਸੁਣਨਾ ਚਾਹੁੰਦੇ ਹਨ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News