ਹਨੀ ਸਿੰਘ ਦੇਣਗੇ ਆਪਣੇ ਫੈਂਸ ਨੂੰ ਸਰਪ੍ਰਾਈਜ਼!

Friday, Jan 22, 2016 - 04:09 PM (IST)

ਹਨੀ ਸਿੰਘ ਦੇਣਗੇ ਆਪਣੇ ਫੈਂਸ ਨੂੰ ਸਰਪ੍ਰਾਈਜ਼!

ਦਿੱਲੀ- ਸੁਰਖੀਆਂ ਤੋਂ ਲੰਬੇ ਸਮੇਂ ਤੱਕ ਦੂਰ ਰਹਿਣ ਦੇ ਬਾਅਦ ਹਨੀ ਸਿੰਘ ਫਿਰ ਤੋਂ ਸੁਰਖੀਆਂ ਦੇ ਸੰਸਾਰ ''ਚ ਪਰਤ ਰਹੇ ਹਨ। ਹਾਲ ਹੀ ''ਚ ਉਹ ਸ਼ਾਹਰੁਖ ਖਾਨ ਨਾਲ ਨਜ਼ਰ ਆਏ ਸਨ ਅਤੇ ਇਹ ਵੀ ਦਿਖ ਗਿਆ ਹੈ ਕਿ ਦੋਹਾਂ ''ਚ ਸਭ ਕੁਝ ਸਹੀ ਚੱਲ ਰਿਹਾ ਹੈ। ਹਨੀ ਸਿੰਘ ਇਨ੍ਹਾਂ ਦਿਨਾਂ ''ਚ ਜਿਮ ਜਾ ਰਹੇ ਹਨ ਅਤੇ ਖੂਬ ਮਿਹਨਤ ਕਰ ਰਹੇ ਹਨ, ਜਿਸ ਦਾ ਅਸਰ ਉਨ੍ਹਾਂ ਦੀ ਬਾਡੀ ''ਤੇ ਨਜ਼ਰ ਆ ਰਿਹਾ ਹੈ। 

ਇਹ ਵੀ ਖਬਰ ਹੈ ਕਿ ਹਨੀ ਸਿੰਘ ਮਾਰਚ ''ਚ ਆਫਿਸ਼ੀਅਲ ਕਮਬੈਕ ਕਰ ਰਹੇ ਹਨ। ਬੇਸ਼ੱਕ ਉਹ ਲੰਬੇ ਸਮੇਂ ਤੋਂ ਇੰਡਸਟ੍ਰੀ ਤੋਂ ਬਾਹਰ ਰਹੇ ਹਨ ਪਰ ਉਨ੍ਹਾਂ ਨੇ ਟੌਪ ਚਾਰਟ ''ਚ ਆਪਣੀ ਜਗ੍ਹਾਂ ਨੂੰ ਕਾਇਮ ਰੱਖਿਆ ਹੈ।

ਰਿਤਿਕ ਰੌਸ਼ਨ ਅਤੇ ਸੋਨਮ ਕਪੂਰ ''ਤੇ ਫ਼ਿਲਮਾਇਆ ਗਿਆ ਉਨ੍ਹਾਂ ਦਾ ਗੀਤ ਕਾਫੀ ਹਿੱਟ ਰਿਹਾ ਹੈ ਅਤੇ 2015 ਦੇ ਮਸ਼ਹੂਰ ਗੀਤਾਂ ''ਚ ਆਪਣੀ ਜਗ੍ਹਾਂ ਬਣਾਉਣ ''ਚ ਵੀ ਸਫਲ ਰਿਹਾ ਹੈ। ਜਲਦੀ ਹੀ ਹਨੀ ਸਿੰਘ ਤੋਂ ਕਿਸੇ ਵੱਡੇ ਧਮਾਕੇ ਦੀ ਉਮੀਦ ਕਰਦੇ ਹਾਂ।



author

Anuradha Sharma

News Editor

Related News