ਏਅਰਹੋਸਟੈਸ ਬਣਨਾ ਚਾਹੁੰਦੀ ਸੀ ਹਿਨਾ ਖਾਨ, ਬਣ ਗਈ ਅਦਾਕਾਰਾ, ਇਸ ਨਾਟਕ ਤੋਂ ਮਿਲੀ ਘਰ-ਘਰ ''ਚ ਪਛਾਣ

Friday, Jun 28, 2024 - 02:36 PM (IST)

ਏਅਰਹੋਸਟੈਸ ਬਣਨਾ ਚਾਹੁੰਦੀ ਸੀ ਹਿਨਾ ਖਾਨ, ਬਣ ਗਈ ਅਦਾਕਾਰਾ, ਇਸ ਨਾਟਕ ਤੋਂ ਮਿਲੀ ਘਰ-ਘਰ ''ਚ ਪਛਾਣ

ਮੁੰਬਈ- ਟੀ.ਵੀ. ਅਦਾਕਾਰਾ ਹਿਨਾ ਖਾਨ ਨੂੰ ਅੱਜ ਕਿਸੇ ਪਛਾਣ ਦੀ ਲੋੜ ਨਹੀਂ ਹੈ। ਅਦਾਕਾਰਾ ਆਪਣੀ ਦਮਦਾਰ ਅਦਾਕਾਰੀ ਨਾਲ ਘਰ-ਘਰ 'ਚ ਨਾਮ ਕਮਾ ਚੁੱਕੀ ਹੈ, ਪਰ ਉਸ ਨੇ ਇਹ ਮੁਕਾਮ ਇੰਨੀ ਆਸਾਨੀ ਨਾਲ ਹਾਸਲ ਨਹੀਂ ਕੀਤਾ, ਇਸ ਲਈ ਹਿਨਾ ਨੇ ਬਹੁਤ ਮਿਹਨਤ ਕੀਤੀ ਅਤੇ ਸੰਘਰਸ਼ ਵੀ ਕੀਤਾ। ਅਦਾਕਾਰਾ ਹਮੇਸ਼ਾ ਸੁਰਖੀਆਂ 'ਚ ਰਹਿੰਦੀ ਹੈ ਪਰ ਇਸ ਵਾਰ ਅਦਾਕਾਰਾ ਨੇ ਇਕ ਹੈਰਾਨ ਕਰਨ ਵਾਲੀ ਖ਼ਬਰ ਦੇ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਦਰਅਸਲ, ਅਦਾਕਾਰਾ ਨੇ ਇੱਕ ਪੋਸਟ ਰਾਹੀਂ ਖੁਲਾਸਾ ਕੀਤਾ ਹੈ ਕਿ ਉਹ ਬ੍ਰੈਸਟ ਕੈਂਸਰ ਨਾਲ ਪੀੜਤ ਹੈ ਅਤੇ ਉਹ ਤੀਜੀ ਸਟੇਜ 'ਤੇ ਹੈ। ਇਸ ਖ਼ਬਰ ਤੋਂ ਬਾਅਦ ਪ੍ਰਸ਼ੰਸਕ ਅਤੇ ਕਈ ਸੈਲੇਬਸ ਅਦਾਕਾਰਾ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਹਿਨਾ ਖ਼ਾਨ ਨੂੰ ਹੋਇਆ ਬ੍ਰੇਸਟ ਕੈਂਸਰ, ਪੋਸਟ ਸ਼ੇਅਰ ਕਰ ਦਿੱਤੀ ਜਾਣਕਾਰੀ

ਜੰਮੂ-ਕਸ਼ਮੀਰ ਦੇ ਸ਼੍ਰੀਨਗਰ 'ਚ ਅਕਤੂਬਰ 1987 'ਚ ਜਨਮੀ ਹਿਨਾ ਖਾਨ ਇੱਕ ਕਸ਼ਮੀਰੀ ਮੁਸਲਿਮ ਪਰਿਵਾਰ ਨਾਲ ਸਬੰਧਤ ਹੈ। ਉਸ ਨੇ 2009 'ਚ ਸੀ.ਸੀ.ਏ. ਸਕੂਲ ਆਫ਼ ਮੈਨੇਜਮੈਂਟ, ਗੁੜਗਾਓਂ ਤੋਂ ਐਮ.ਬੀ.ਏ. ਕੀਤਾ। ਹਾਲਾਂਕਿ ਹਿਨਾ ਕਦੇ ਵੀ ਅਦਾਕਾਰਾ ਨਹੀਂ ਬਣਨਾ ਚਾਹੁੰਦੀ ਸੀ,ਉਹ ਇੱਕ ਏਅਰ ਹੋਸਟੈਸ ਬਣਨਾ ਚਾਹੁੰਦੀ ਸੀ। ਪਰ ਜੁਆਇਨ ਕਰਨ ਸਮੇਂ ਉਹ ਮਲੇਰੀਆ ਨਾਲ ਪੀੜਤ ਸੀ ਅਤੇ ਟਰੇਨਿੰਗ ਲਈ ਨਹੀਂ ਜਾ ਸਕੀ ਸੀ ਜਿਸ ਕਾਰਨ ਉਸ ਦਾ ਏਅਰ ਹੋਸਟੇਸ ਬਣਨ ਦਾ ਸੁਪਨਾ ਪੂਰਾ ਨਹੀਂ ਹੋ ਸਕਿਆ।ਹਿਨਾ ਖਾਨ ਨੇ 2008 'ਚ 'ਇੰਡੀਅਨ ਆਈਡਲ' ਲਈ ਆਡੀਸ਼ਨ ਦਿੱਤਾ ਅਤੇ ਟਾਪ 30 'ਚ ਪਹੁੰਚ ਗਈ ਪਰ ਇਸ ਤੋਂ ਬਾਅਦ ਉਹ ਸ਼ੋਅ 'ਚ ਅੱਗੇ ਨਹੀਂ ਵਧ ਸਕੀ।
ਆਪਣੇ ਕਾਲਜ ਦੇ ਦਿਨਾਂ ਦੌਰਾਨ, ਉਸ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਲਈ ਆਡੀਸ਼ਨ ਦਿੱਤਾ ਅਤੇ ਸੀਰੀਅਲ 'ਚ  'ਅਕਸ਼ਰਾ ' ਦੀ ਮੁੱਖ ਭੂਮਿਕਾ ਮਿਲੀ। ਇਸ ਇੱਕ ਸ਼ੋਅ ਨੇ ਹਿਨਾ ਖਾਨ ਦੀ ਕਿਸਮਤ ਬਦਲ ਦਿੱਤੀ ਅਤੇ ਉਹ ਅਕਸ਼ਰਾ ਦੇ ਰੂਪ 'ਚ ਹਰ ਘਰ 'ਚ ਮਸ਼ਹੂਰ ਹੋ ਗਈ।

ਇਹ ਖ਼ਬਰ ਵੀ ਪੜ੍ਹੋ- ਅਦਾਕਾਰਾ ਰੂਪਾਲੀ ਗਾਂਗੁਲੀ ਨੇ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਪੱਤਰ ਲ਼ਿਖ ਕੇ ਕੀਤੀ ਇਹ ਅਪੀਲ

ਹਿਨਾ ਖਾਨ ਨੇ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ 8 ਸਾਲ ਤੱਕ ਟੀ.ਵੀ. 'ਤੇ ਰਾਜ ਕੀਤਾ। ਪਰ ਇਸ ਤੋਂ ਬਾਅਦ ਅਦਾਕਾਰਾ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। ਫਿਰ ਉਹ ਅਦਾਕਾਰਾ ਸਲਮਾਨ ਖਾਨ ਦੇ ਵਿਵਾਦਿਤ ਸ਼ੋਅ ਬਿੱਗ ਬੌਸ 'ਚ ਨਜ਼ਰ ਆਈ ਅਤੇ ਆਪਣੇ ਤਿੱਖੇ ਰਵੱਈਏ ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ। ਹਾਲਾਂਕਿ ਉਹ ਇਸ ਸ਼ੋਅ ਦੀ ਵਿਨਰ ਨਹੀਂ ਬਣ ਸਕੀ ਪਰ ਹਿਨਾ ਇਸ ਸ਼ੋਅ ਰਾਹੀਂ ਦੇਸ਼ ਭਰ ਦੇ ਲੋਕਾਂ ਦਾ ਦਿਲ ਜਿੱਤਣ 'ਚ ਕਾਮਯਾਬ ਰਹੀ। ਬਿੱਗ ਬੌਸ ਤੋਂ ਬਾਅਦ ਹਿਨਾ 'ਖਤਰੋਂ ਕੇ ਖਿਲਾੜੀ' 'ਚ ਵੀ ਨਜ਼ਰ ਆਈ ਸੀ। ਹਿਨਾ ਖਾਨ ਨੇ ਫ਼ਿਲਮ 'ਹੈਕਡ' ਨਾਲ ਬਾਲੀਵੁੱਡ 'ਚ ਡੈਬਿਊ ਕੀਤਾ ਹੈ ਪਰ ਇਹ ਫ਼ਿਲਮ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹਿਨਾ ਖਾਨ ਕਈ ਸੰਗੀਤ ਐਲਬਮਾਂ 'ਚ ਵੀ ਨਜ਼ਰ ਆ ਚੁੱਕੀ ਹੈ ਅਤੇ ਇੱਕ ਪੰਜਾਬੀ ਫ਼ਿਲਮ ਵੀ ਕਰ ਚੁੱਕੀ ਹੈ। ਅੱਜ ਹਿਨਾ ਖਾਨ ਟੀ.ਵੀ. ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਦਾਕਾਰਾਂ 'ਚੋਂ ਇੱਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਿਨਾ ਖਾਨ ਦੀ ਕੁੱਲ ਜਾਇਦਾਦ 52 ਕਰੋੜ ਰੁਪਏ ਹੈ, ਜੋ ਉਸਨੂੰ ਭਾਰਤ ਦੀ ਸਭ ਤੋਂ ਅਮੀਰ ਟੈਲੀਵਿਜ਼ਨ ਅਦਾਕਾਰਾ ਬਣਾਉਂਦੀ ਹੈ। ਉਹ ਸਭ ਤੋਂ ਵੱਧ ਤਨਖਾਹ ਲੈਣ ਵਾਲੀਆਂ ਟੀ.ਵੀ. ਅਦਾਕਾਰਾਂ 'ਚੋਂ ਇੱਕ ਹੈ, ਜੋ ਕਥਿਤ ਤੌਰ 'ਤੇ ਇੱਕ ਐਪੀਸੋਡ ਲਈ 2 ਲੱਖ ਰੁਪਏ ਚਾਰਜ ਕਰਦੀ ਹੈ।
 


author

Priyanka

Content Editor

Related News