ਕੀਮੋਥੈਰੇਪੀ ਕਾਰਨ ਹਿਨਾ ਖ਼ਾਨ ਕਰ ਰਹੀ ਹੈ ਕਈ ਸਮੱਸਿਆਵਾਂ ਦਾ ਸਾਹਮਣਾ

Saturday, Sep 14, 2024 - 05:11 PM (IST)

ਕੀਮੋਥੈਰੇਪੀ ਕਾਰਨ ਹਿਨਾ ਖ਼ਾਨ ਕਰ ਰਹੀ ਹੈ ਕਈ ਸਮੱਸਿਆਵਾਂ ਦਾ ਸਾਹਮਣਾ

ਮੁੰਬਈ- ਅਦਾਕਾਰਾ ਹਿਨਾ ਖਾਨ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨਾਲ ਲੜ ਰਹੀ ਹੈ। ਹਿਨਾ ਨੂੰ ਬ੍ਰੈਸਟ ਕੈਂਸਰ ਹੈ। ਇਸ ਸਮੇਂ ਉਹ ਬ੍ਰੈਸਟ ਕੈਂਸਰ ਸਟੇਜ 3 ਦਾ ਇਲਾਜ ਕਰਵਾ ਰਹੀ ਹੈ। ਕੀਮੋਥੈਰੇਪੀ ਕਰਕੇ ਹਿਨਾ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆ ਰਹੀਆਂ ਹਨ। ਉਸ ਨੇ ਦੱਸਿਆ ਕਿ ਕੈਂਸਰ ਦੇ ਇਲਾਜ ਦੌਰਾਨ ਮਿਊਕੋਸਾਈਟਿਸ ਤੋਂ ਪੀੜਤ ਹੈ। ਇਹ ਕੀਮੋਥੈਰੇਪੀ ਦੌਰਾਨ ਪਾਚਨ ਪ੍ਰਣਾਲੀ 'ਚ ਸੋਜ ਕਾਰਨ ਹੁੰਦਾ ਹੈ। ਹਿਨਾ ਨੇ ਦੱਸਿਆ ਕਿ ਮਿਊਕੋਸਾਈਟਿਸ 'ਚ ਹੌਲੀ ਹੌਲੀ ਸੁਧਾਰ ਹੋ ਰਿਹਾ ਹੈ। ਪਰ ਇਸ ਸਮੇਂ ਉਹ ਇਕ ਹੋਰ ਸਮੱਸਿਆ ਨਾਲ ਲੜ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਆਯੂਸ਼ਮਾਨ ਨੂੰ ਪਤਨੀ ਤਾਹਿਰਾ ਕਸ਼ਯਪ ਨੇ ਖ਼ਾਸ ਅੰਦਾਜ਼ 'ਚ ਦਿੱਤੀ ਜਨਮਦਿਨ ਦੀ ਵਧਾਈ

ਹਿਨਾ ਨੇ ਦੱਸਿਆ ਕਿ ਕੈਂਸਰ ਦੀ ਥੈਰੇਪੀ ਕਾਰਨ ਉਸ ਦਾ ਚਿਹਰਾ ਲਾਲ ਹੋ ਗਿਆ ਹੈ। ਇਹ ਹੌਟ ਫਲੈਸ਼ਾਂ ਦੇ ਕਾਰਨ ਹੋਇਆ ਹੈ। ਇਸ ਕਾਰਨ ਚਿਹਰੇ ਉੱਤੇ ਗਰਮੀ ਪੈਦਾ ਹੁੰਦੀ ਹੈ। ਇਸ ਤਰ੍ਹਾਂ ਚਿਹਰੇ ਦਾ ਲਾਲ ਹੋਣਾ ਕੀਮੋਥੈਰੇਪੀ, ਰੇਡੀਏਸ਼ਨ ਅਤੇ ਹਾਰਮੋਨ ਥੈਰੇਪੀ ਵਰਗੇ ਇਲਾਜਾਂ ਦਾ ਇੱਕ ਆਮ ਪ੍ਰਭਾਵ ਹੈ। ਪਰ ਇਸ ਕਾਰਨ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਹ ਲੱਛਣ ਸਿਰਫ਼ ਸਰੀਰਕ ਤੌਰ ‘ਤੇ ਹੀ ਨਹੀਂ, ਸਗੋਂ ਮਾਨਸਿਕ ਤੌਰ 'ਤੇ ਵੀ ਥਕਾਵਟ ਵਾਲੇ ਹੋ ਸਕਦੇ ਹਨ, ਜਿਸ ਨਾਲ ਆਮ ਜੀਵਨ ਜਿਊਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ।

ਇਹ ਖ਼ਬਰ ਵੀ ਪੜ੍ਹੋ -ਗਾਇਕ ਗੁਰਦਾਸ ਮਾਨ ਨੇ ਦੱਸਿਆ ਕਿ ਕਿਵੇਂ ਮਿਲਿਆ ਸ਼ਾਹਰੁਖ ਦੀ ਫਿਲਮ 'ਚ ਰੋਲ

ਜ਼ਿਕਰਯੋਗ ਹੈ ਕਿ ਸਾਰੀਆਂ ਸਮੱਸਿਆਵਾਂ ਦੇ ਬਾਵਜੂਦ ਹਿਨਾ ਖਾਨ ਨੇ ਹਾਰ ਨਹੀਂ ਮੰਨੀ। ਉਹ ਲਗਾਤਾਰ ਹਰ ਕੈਂਸਰ ਕਾਰਨ ਪੈਦਾ ਹੋਣ ਵਾਲੀਆਂ ਸਰੀਰਕ ਤੇ ਮਾਨਸਿਕ ਸਮੱਸਿਆਵਾਂ ਨਾਲ ਲੜ ਰਹੀ ਹੈ। ਉਸਨੇ ਮਨ ਹੀ ਮਨ ਕੈਂਸਰ ਨੂੰ ਹਰਾਉਣ ਦਾ ਫੈਸਲਾ ਕਰ ਲਿਆ ਹੈ। ਕੈਂਸਰ ਹੋਣ ਦੇ ਬਾਵਜੂਦ ਉਹ ਆਪਣੀ ਸ਼ੋਸਲ ਲਾਈਫ ਵਿਚ ਐਕਟਿਵ ਹੈ। ਉਹ ਪਹਿਲਾਂ ਦੀ ਤਰ੍ਹਾਂ ਹੀ ਆਮ ਜੀਵਨ ਜਿਊਣ ਦੀ ਕੋਸ਼ਿਸ਼ ਕਰ ਰਹੀ ਹੈ। ਉਸ ਨੇ ਹਾਲ ਹੀ ਵਿਚ ਏਕਤਾ ਕਪੂਰ ਦੇ ਗਣਪਤੀ ਤਿਉਹਾਰ ਵਿਚ ਵੀ ਸ਼ਿਰਕਤ ਕੀਤੀ। ਇਹ ਉਸਦਾ ਪਹਿਲਾ ਜਨਤਕ ਸਮਾਗਮ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Priyanka

Content Editor

Related News