ਹਿਨਾ ਖ਼ਾਨ ਨੇ ਯੈਲੋ ਲਹਿੰਗੇ ’ਚ ਦਿੱਤੇ ਸ਼ਾਨਦਾਰ ਪੋਜ਼, ਬੋਲਡਨੈੱਸ ਦਾ ਲਗਾਇਆ ਤੜਕਾ

Tuesday, Oct 04, 2022 - 02:46 PM (IST)

ਹਿਨਾ ਖ਼ਾਨ ਨੇ ਯੈਲੋ ਲਹਿੰਗੇ ’ਚ ਦਿੱਤੇ ਸ਼ਾਨਦਾਰ ਪੋਜ਼, ਬੋਲਡਨੈੱਸ ਦਾ ਲਗਾਇਆ ਤੜਕਾ

ਬਾਲੀਵੁੱਡ ਡੈਸਕ- ਜਦੋਂ ਵੀ ਫ਼ੈਸ਼ਨ ਨੂੰ ਲੈ ਕੇ ਗੱਲ ਸਾਹਮਣੇ ਆਉਂਦੀ ਹੈ ਤਾਂ ਹਿਨਾ ਖ਼ਾਨ ਦਾ ਨਾਂ ਸੁਰਖੀਆਂ ’ਚ ਰਹਿੰਦਾ ਹੈ। ਹਿਨਾ ਅਕਸਰ ਆਪਣੀਆਂ ਗਲੈਮਰਸ ਤਸਵੀਰਾਂ ਨਾਲ ਲੋਕਾਂ ਨੂੰ ਦੀਵਾਨਾ ਬਣਾ ਦਿੰਦੀ ਹੈ। ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ।

PunjabKesari

ਅਦਾਕਾਰਾ ਆਪਣੇ ਫ਼ੋਟੇਸ਼ੂਟ ਕਾਰਨ ਵੀ ਕਾਫ਼ੀ ਸੁਰਖੀਆਂ ’ਚ ਰਹਿੰਦੀ ਹੈ। ਹਾਲ ਹੀ ’ਚ ਹਿਨਾ ਖ਼ਾਨ ਨੇ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਸ ’ਚ ਅਦਾਕਾਰਾ ਦੀ ਅੰਦਾਜ਼ ਬੇਹੱਦ ਖੂਬਸੂਰਤ ਲੱਗ ਰਿਹਾ ਹੈ।

PunjabKesari
ਇਹ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝੇ ਰਿਚਾ-ਅਲੀ, ਵੇਖੋ Wedding outfits ਦੀਆਂ ਸ਼ਾਨਦਾਰ ਤਸਵੀਰਾਂ

ਤਸਵੀਰਾਂ ’ਚ ਹਿਨਾ ਖ਼ਾਨ ਨੇ ਯੈਲੋ ਕਲਰ ਦਾ ਲਹਿੰਗਾ ਪਾਇਆ ਹੋਇਆ ਹੈ ਅਤੇ ਕਾਫ਼ੀ ਬੋਲਡ ਲੱਗ ਰਹੀ ਹੈ।  ਅਦਾਕਾਰਾ ਨੇ ਲਹਿੰਗੇ ਨਾਲ ਮੈਚਿੰਗ ਦੁਪੱਟਾ ਲਿਆ ਹੋਇਆ ਹੈ ।

PunjabKesari

ਹਿਨਾ ਖ਼ਾਨ ਨੇ ਆਪਣੀ ਲੁੱਕ ਨੂੰ ਮਿਨੀਮਲ ਮੇਕਅੱਪ ਅਤੇ ਖ਼ੁੱਲ੍ਹੇ ਵਾਲਾਂ ਨਾਲ ਪੂਰਾ ਕੀਤਾ ਹੋਇਆ ਹੈ। ਇਸ ਦੇ ਨਾਲ ਅਦਾਕਾਰਾ ਨੇ ਹੇਅਰ ਅਸੈਸਰੀ ਲਗਾਈ ਹੈ।

ਇਹ ਵੀ ਪੜ੍ਹੋ : BRIDE TO BE ਰਿਚਾ ਮੁੰਬਈ ਏਅਰਪੋਰਟ ’ਤੇ ਹੋਈ ਸਪੌਟ, ਹੱਥਾਂ ’ਤੇ ਮਹਿੰਦੀ ਅਤੇ ਪਿੰਕ ਸੂਟ ’ਚ ਲੱਗ ਰਹੀ ਖੂਬਸੂਰਤ

PunjabKesari

ਹਿਨਾ ਦੇ ਕੰਨਾਂ ਦੇ ਵੱਡੇ ਝੁਮਕੇ ਉਸ ਦੀ ਖੂਬਸੂਰਤ ਨੂੰ ਹੋਰ ਵਧਾ ਰਹੇ ਹਨ। ਅਦਾਕਾਰਾ ਦੀਆਂ ਇਹ ਤਸਵੀਰਾਂ ਇੰਟਰਨੈੱਟ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

PunjabKesari

ਦੱਸ ਦੇਈਏ ਹਿਨਾ ਖ਼ਾਨ ਨੇ ਵੀ ਬੰਬੇ ਟਾਈਮਜ਼ ਫ਼ੈਸ਼ਨ ਵੀਕ 2022 ’ਚ ਹਿੱਸਾ ਲਿਆ ਸੀ। ਜਿਸ ਦੌਰਾਨ ਅਦਾਕਾਰਾ ਨੇ ਰੈਂਪ ਵਾਕ ਕੀਤੀ ਅਤੇ ਖੂਬਸੂਰਤੀ ਦਾ ਜਲਵਾ ਬਿਖੇਰੇ।

PunjabKesari

ਅਦਾਕਾਰਾ ਦੀ ਇੰਨਾ ਤਸਵੀਰਾਂ ਨੂੰ ਦੇਖਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ ਅਤੇ ਤਸਵੀਰਾਂ ਨੂੰ ਪਿਆਰ ਦੇ ਰਹੇ ਹਨ। ਇਸ ਦੇ ਨਾਲ ਅਦਾਕਾਰਾ ਤਸਵੀਰਾਂ ’ਚ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ।

PunjabKesariਤਸਵੀਰਾਂ ’ਚ ਦੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਕਾਫ਼ੀ ਬੋਲਡ ਅਤੇ ਅਕਰਸ਼ਿਤ ਨਜ਼ਰ ਆ ਰਹੀ ਹੈ। ਹਿਨਾ ਕੈਮਰੇ ਸਾਹਮਣੇ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਗਲੈਮਰਸ ਅਦਾਵਾਂ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਰਹੀਆਂ ਹਨ। 

 


author

Shivani Bassan

Content Editor

Related News