ਪੰਜਾਬ ਸਰਕਾਰ ਦੀ ਗੰਨ ਕਲਚਰ ਖ਼ਿਲਾਫ਼ ਸਖ਼ਤੀ ਮਗਰੋਂ ਹਿੰਮਤ ਸੰਧੂ ਨੇ ਨਵੇਂ ਗੀਤ ਨੂੰ ਲੈ ਕੇ ਚੁੱਕਿਆ ਵੱਡਾ ਕਦਮ

11/28/2022 1:07:20 PM

ਚੰਡੀਗੜ੍ਹ (ਬਿਊਰੋ)– ਪੰਜਾਬ ਸਰਕਾਰ ਪਿਛਲੇ ਕੁਝ ਦਿਨਾਂ ਤੋਂ ਗੰਨ ਕਲਚਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ ਤੇ ਗਾਇਕਾਂ ਖ਼ਿਲਾਫ਼ ਐਕਸ਼ਨ ’ਚ ਆ ਗਈ ਹੈ। ਇਸੇ ਦੇ ਚਲਦਿਆਂ ਪੰਜਾਬੀ ਗਾਇਕ ਹਿੰਮਤ ਸੰਧੂ ਨੂੰ ਆਪਣੇ ਨਵੇਂ ਗੀਤ ‘ਏ. ਕੇ. ਕੰਟੈਲੀਅਨ’ ਦਾ ਪੋਸਟਰ ਡਿਲੀਟ ਕਰਨਾ ਪਿਆ। ਨਾਲ ਹੀ ਗੀਤ ਦੀ ਰਿਲੀਜ਼ ਡੇਟ ਵੀ ਮੁਲਤਵੀ ਕਰ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਲਿਟਲ ਚੈਂਪੀਅਨ ਗੁੰਜਨ ਸਿਨ੍ਹਾ ਨੇ ਜਿੱਤਿਆ 'ਝਲਕ ਦਿਖਲਾ ਜਾ 10' ਦਾ ਖਿਤਾਬ, ਇਨਾਮ ਵਜੋਂ ਮਿਲੇ 20 ਲੱਖ ਰੁਪਏ

ਇਸ ਗੱਲ ਦੀ ਜਾਣਕਾਰੀ ਖ਼ੁਦ ਹਿੰਮਤ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਦਿੱਤੀ ਹੈ। ਹਿੰਮਤ ਸੰਧੂ ਨੇ ਆਪਣੀ ਪੋਸਟ ’ਚ ਲਿਖਿਆ, ‘‘ਸਾਡੇ ਗੀਤ ਪੂਰੀ ਤਰ੍ਹਾਂ ਨਾਲ ਮਨੋਰੰਜਨ ਕਰਨ ਲਈ ਹੁੰਦੇ ਹਨ। ਅਸੀਂ ਆਪਣੇ ਗੀਤ ‘ਏ. ਕੇ. ਕੰਟੈਲੀਅਨ’ ਦੀ ਰਿਲੀਜ਼ ਡੇਟ ਤੇ ਪੋਸਟਰ ਨੂੰ ਅਗਲੇ ਐਲਾਨ ਤਕ ਹਟਾ ਦਿੱਤਾ ਹੈ।’’

ਹਿੰਮਤ ਨੇ ਅੱਗੇ ਲਿਖਿਆ, ‘‘ਕਾਨੂੰਨ ਦੀ ਪਾਲਣਾ ਕਰਨ ਵਾਲਾ ਇਕ ਨਾਗਰਿਕ ਹੋਣ ਦੇ ਨਾਤੇ, ਅਸੀਂ ਇਹ ਫ਼ੈਸਲਾ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਵਲੋਂ ਜਾਰੀ ਨਿਰਦੇਸ਼ਾਂ ਦੇ ਮੱਦੇਨਜ਼ਰ ਲਿਆ ਹੈ।’’

PunjabKesari

ਹਿੰਮਤ ਨੇ ਅਖੀਰ ’ਚ ਲਿਖਿਆ, ‘‘ਅਸੀਂ ਸਰਕਾਰ ਦੇ ਸੰਪਰਕ ’ਚ ਹਾਂ ਤੇ ਇਸ ’ਤੇ ਜਲਦ ਸਪੱਸ਼ਟੀਕਰਨ ਆਵੇਗਾ। ਉਮੀਦ ਕਰਦਾਂ ਹਾਂ ਕਿ ਜਲਦ ਤੁਹਾਡੇ ਨਾਲ ਗੀਤ ਦੀ ਰਿਲੀਜ਼ ਡੇਟ ਸਾਂਝੀ ਕਰਾਂਗਾ।’’

ਹੁਣ ਸਰਕਾਰ ਦਾ ਹਿੰਮਤ ਸੰਧੂ ਦੇ ‘ਏ. ਕੇ. ਕੰਟੈਲੀਅਨ’ ਗੀਤ ’ਤੇ ਕੀ ਫ਼ੈਸਲਾ ਆਉਂਦਾ ਹੈ, ਇਹ ਤਾਂ ਆਉਣ ਵਾਲੇ ਕੁਝ ਦਿਨਾਂ ’ਚ ਪਤਾ ਲੱਗ ਹੀ ਜਾਵੇਗਾ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News