ਸਟੀਬਿਨ ਬੇਨ ਨੇ ਤੋੜਿਆ ਹਿਮਾਂਸ਼ੀ ਖੁਰਾਣਾ ਦਾ ਦਿਲ, ਗੁੱਸੇ ''ਚ ਚੁੱਕਿਆ ਇਹ ਕਦਮ (ਵੀਡੀਓ)

11/11/2021 4:59:19 PM

ਚੰਡੀਗੜ੍ਹ : ਪੰਜਾਬੀ ਅਦਾਕਾਰਾ ਤੇ ਗਾਇਕਾ ਹਿਮਾਂਸ਼ੀ ਖੁਰਾਣਾ ਨੇ ਹਾਲ ਹੀ ਵਿਚ ਆਸਿਮ ਰਿਆਜ਼ ਦੇ ਸਿੰਗਲ ਟਰੈਕ 'ਗੱਲਾਂ ਭੋਲੀਆਂ' ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਇਸ ਗੀਤ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲਿਆ। ਹਿਮਾਂਸ਼ੀ ਖੁਰਾਣਾ ਦੇ ਫੈਨਜ਼ ਲਈ ਹੁਣ ਇੱਕ ਹੋਰ ਵੱਡੀ ਖੁਸ਼ਖਬਰੀ ਹੈ ਕਿਉਂਕਿ ਹਿਮਾਂਸ਼ੀ ਖੁਰਾਣਾ ਆਪਣੇ ਨਵੇਂ ਗੀਤ ਨਾਲ ਇੱਕ ਵਾਰ ਫਿਰ ਸੰਗੀਤ ਚਾਰਟਬਸਟਰ ਨੂੰ ਹਿੱਟ ਕਰਨ ਲਈ ਤਿਆਰ ਹੈ।
'ਫਰਕ ਨਹੀਂ ਪੜਤਾ' ਟਾਈਟਲ ਹੇਠ ਉਸ ਦਾ ਗੀਤ ਰਿਲੀਜ਼ ਹੋਇਆ ਹੈ, ਜਿਸ ਨੂੰ ਸਟੀਬਿਨ ਬੇਨ ਦੁਆਰਾ ਗਾਇਆ ਗਿਆ ਹੈ। ਇਸ ਵਿਚ ਹਿਮਾਂਸ਼ੀ ਖੁਰਾਨਾ ਨੇ ਮੁੱਖ ਭੂਮਿਕਾ ਨਿਭਾਈ ਹੈ। ਸਟੀਬਿਨ ਆਪਣੇ ਗੀਤਾਂ ਜਿਵੇਂ 'ਮਹਿੰਦੀ ਲਗੀ', 'ਬੈਠੇ ਬੈਠੇ' ਤੇ ਕਈ ਹੋਰ ਹਿੰਦੀ ਗੀਤਾਂ ਲਈ ਜਾਣੇ ਜਾਂਦੇ ਹਨ। 'ਫਰਕ ਨਹੀਂ ਪੜਤਾ' ਗੀਤ ਇਮੋਸ਼ਨਲ ਅਤੇ ਦਿਲ ਨੂੰ ਛੂਹ ਲੈਣ ਵਾਲਾ ਹੈ। ਇਸ ਦੌਰਾਨ ਅਬੀਰ ਦੇ ਬੋਲਾਂ ਦੇ ਨਾਲ-ਨਾਲ ਗੀਤ ਦਾ ਸੰਗੀਤ ਪੰਜਾਬੀ ਮਿਊਜ਼ਿਕ ਡਾਇਰੈਕਟਰ ਐਵੀ ਸਰਾ ਨੇ ਦਿੱਤਾ ਹੈ। 

ਇਥੇ ਵੇਖੋ ਗੀਤ 'ਫਰਕ ਨਹੀਂ ਪੜਤਾ' ਦਾ ਵੀਡੀਓ- 

ਹਿਮਾਂਸ਼ੀ ਖੁਰਾਣਾ ਦੇ ਹੋਰ ਪ੍ਰੋਜੈਕਟਸ ਬਾਰੇ ਗੱਲ ਕਰੀਏ ਤਾਂ ਹਿਮਾਂਸ਼ੀ ਪੰਜਾਬੀ ਫਿਲਮ 'ਸ਼ਾਵਾ ਨੀ ਗਿਰਧਾਰੀ ਲਾਲ' ਵਿਚ ਗਿੱਪੀ ਗਰੇਵਾਲ, ਰਾਣਾ ਰਣਬੀਰ, ਗੁਰਪ੍ਰੀਤ ਘੁੱਗੀ, ਪਾਇਲ ਰਾਜਪੂਤ ਤੇ ਹੋਰ ਬਹੁਤ ਸਾਰੇ ਸ਼ਾਨਦਾਰ ਕਲਾਕਾਰਾਂ ਨਾਲ ਨਜ਼ਰ ਆਵੇਗੀ। ਇਹ ਫ਼ਿਲਮ 17 ਦਸੰਬਰ, 2021 ਨੂੰ ਰਿਲੀਜ਼ ਹੋਣ ਵਾਲੀ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News