ਦੀਵਾਲੀ 'ਤੇ ਦਿਖਾਈ ਦਿੱਤਾ ਹਿਮਾਂਸ਼ੀ ਖੁਰਾਨਾ ਦਾ ਖੂਬਸੂਰਤ ਅੰਦਾਜ਼, ਸਾਂਝੀਆਂ ਕੀਤੀਆਂ ਮਨਮੋਹਕ ਤਸਵੀਰਾਂ

10/25/2022 10:57:50 AM

ਬਾਲੀਵੁੱਡ ਡੈਸਕ- ‘ਬਿੱਗ ਬੌਸ 13’ ਫ਼ੇਮ ਅਤੇ ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਨਾ ਖੂਬਸੂਰਤ ਅਦਾਕਾਰਾਂ ’ਚੋਂ ਇਕ ਹੈ। ਅਦਾਕਾਰਾ ਹਰ ਤਿਉਹਾਰ ਨੂੰ ਬੜੇ ਧੁਮ-ਧਾਮ ਨਾਲ ਮਨਾਉਂਦੀ ਹੈ। ਹਾਲ ਹੀ ’ਚ ਹਿਮਾਂਸ਼ੀ ਦੀਆਂ ਦੀਵਾਲੀ ਮੌਕੇ ’ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਦੇਖਣ ਨੂੰ ਮਿਲੀਆਂ। ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਬੇਹੱਦ ਖੂਬਸੂਰਤ ਲੱਗ ਰਹੀ ਸੀ।

PunjabKesari

ਹਿਮਾਂਸ਼ੀ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ’ਤੇ ਵੀ ਸਾਂਝੀਆਂ ਕੀਤੀਆਂ ਹਨ। ਲੁੱਕ ਦੀ ਗੱਲ ਕਰੀਏ ਤਾਂ ਤਸਵੀਰਾਂ ’ਚ ਹਿਮਾਂਸ਼ੀ ਨੇ ਖੂਬਸੂਰਤ ਲਹਿੰਗਾ ਪਾਇਆ ਹੈ।

PunjabKesari

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਹਿਮਾਂਸ਼ੀ ਨੇ ਵਾਲਾਂ ਦਾ ਬਨ ਅਤੇ ਕੰਨਾਂ ’ਚ ਝੁਮਕੇ ਪਾਏ ਹਨ ਜੋ ਉਸ ਦੀ ਲੁੱਕ ਨੂੰ ਹੋਰ ਵੀ ਵਧਾ ਰਹੇ ਹਨ।

ਇਹ ਵੀ ਪੜ੍ਹੋ : ਅਨੁਸ਼ਕਾ ਸ਼ਰਮਾ ਨੇ ਪਤੀ ਵਿਰਾਟ ਕੋਹਲੀ ਦੀ ਸ਼ਾਨਦਾਰ ਪਾਰੀ ’ਤੇ ਕੀਤਾ ਡਾਂਸ, ਕਿਹਾ- ‘ਜ਼ਿੰਦਗੀ ਦਾ ਸਭ ਤੋਂ ਵਧੀਆ ਮੈਚ’

PunjabKesari

ਇਨ੍ਹਾਂ ਤਸਵੀਰਾਂ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਗਲੈਮਰਸ ਪੋਜ਼ ਦਿੰਦੀ  ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਅਦਾਕਾਰਾ ਦੀਆਂ ਤਸਵੀਰਾਂ ਨੂੰ  ਬੇਹੱਦ ਪਸੰਦ ਕਰ ਰਹੇ ਹਨ।

PunjabKesari

ਇਨ੍ਹਾਂ ਤਸਵੀਰਾਂ ’ਚ ਦੇਖ ਸਕਦੇ ਹੋ ਰਿਮਾਂਸ਼ੀ ਨੇ ਖੂਬਸੂਰਤ ਰੰਗੋਲੀ ਬਣਾਈ ਹੋਈ ਜਿਸ ’ਚ ਉਸ ਨੇ ਦੀਵੇ ਜਗਾ ਰਹੀ ਹੈ।ਅਦਾਕਾਰਾ ਤਸਵੀਰਾਂ ’ਚ ਦੀਵੇ ਹੱਥ ’ਚ ਫੜ ਕੇ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

PunjabKesari

ਹਰ ਤਸਵੀਰ ’ਚ ਅਦਾਕਾਰਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਰ ਕੋਈ ਹਿਮਾਂਸ਼ੀ ਦੀਆਂ ਤਸਵੀਰਾਂ ਨੂੰ ਬੇਹੱਦ ਪਸੰਦ ਕਰ ਰਿਹਾ ਹੈ।

ਇਹ ਵੀ ਪੜ੍ਹੋ : ਕਪਿਲ ਸ਼ਰਮਾ ਨੇ ਪਤਨੀ ਨੂੰ KISS ਕਰਕੇ ਲੁਟਾਇਆ ਪਿਆਰ, ਦੀਵਾਲੀ ਪਾਰਟੀ ’ਚ ਦੋਵੇਂ ਰਵਾਇਤੀ ਲੁੱਕ ’ਚ ਆਏ ਨਜ਼ਰ

PunjabKesari

ਹਿਮਾਂਸ਼ੀ ਦੇ ਗੀਤਾਂ ’ਚ ਮਾਡਲਿੰਗ ਦੀ ਗੱਲ ਕਰੀਏ ਅਦਾਕਾਰਾ ਸਕਾਈ ਹਾਈ ਹਾਈ, ਅੱਲ੍ਹਾ ਖ਼ੈਰ ਕਰੇ, ਪਲਾਜ਼ੋ 2  ਵਰਗੇ ਗੀਤਾਂ ’ਚ ਨਜ਼ਰ ਆ ਚੁੱਕੀ ਹੈ।


Shivani Bassan

Content Editor

Related News