‘ਹੀਰੋਪੰਤੀ 2’ ਐਕਸ਼ਨ ’ਚ ਇਕ ਨਵਾਂ ਬੈਂਚਮਾਰਕ ਕਰੇਗੀ ਸਥਾਪਿਤ

Wednesday, Jan 05, 2022 - 01:23 PM (IST)

‘ਹੀਰੋਪੰਤੀ 2’ ਐਕਸ਼ਨ ’ਚ ਇਕ ਨਵਾਂ ਬੈਂਚਮਾਰਕ ਕਰੇਗੀ ਸਥਾਪਿਤ

ਮੁੰਬਈ (ਬਿਊਰੋ)– ਪਾਵਰ ਪ੍ਰੋਡਿਊਸਰ ਸਾਜਿਦ ਨਾਡਿਆਡਵਾਲਾ, ਨਿਰਦੇਸ਼ਕ ਅਹਿਮਦ ਖ਼ਾਨ ਤੇ ਐਕਸ਼ਨ ਹੀਰੋ ਟਾਈਗਰ ਸ਼ਰਾਫ ਐਕਸ਼ਨ ਐਂਟਰਟੇਨਮੈਂਟ ’ਚ ਸਮੇਂ-ਸਮੇਂ ’ਤੇ ਇਕ ਅਜਿੱਤ ਤਿੱਕੜੀ ਸਾਬਿਤ ਹੋਈ ਹੈ।

ਇਹ ਖ਼ਬਰ ਵੀ ਪੜ੍ਹੋ : ਜਦੋਂ ਪੀ. ਐੱਮ. ਮੋਦੀ ਦਾ ਨਾਂ ਲਏ ਬਿਨਾਂ ਕਪਿਲ ਸ਼ਰਮਾ ਨੇ ਕਰ ਦਿੱਤਾ ਅਕਸ਼ੇ ਕੁਮਾਰ ਨੂੰ ਟਰੋਲ

‘ਬਾਗ਼ੀ 2’ ਤੇ ‘ਬਾਗ਼ੀ 3’ ਵਰਗੀਆਂ ਫ਼ਿਲਮਾਂ ਤੋਂ ਬਾਅਦ ਤਿੰਨੇ ਹੁਣ ‘ਹੀਰੋਪੰਤੀ 2’ ਨਾਲ ਐਕਸ਼ਨ ’ਚ ਇਕ ਨਵਾਂ ਬੈਂਚਮਾਰਕ ਸਥਾਪਿਤ ਕਰਨਾ ਚਾਹੁੰਦੇ ਹਨ। ਇਸ ਵਾਰ ਬਲਾਕਬਸਟਰ ਦੀ ਅਗਲੀ ਕੜੀ ਨੂੰ ਇਕ ਵੱਡੇ ਬਜਟ ’ਚ ਬਣਾਇਆ ਗਿਆ ਹੈ, ਜਿਸ ’ਚ ਪਹਿਲਾਂ ਕਦੇ ਨਹੀਂ ਦੇਖਿਆ ਗਿਆ ਐਕਸ਼ਨ ਦੇਖਣ ਨੂੰ ਮਿਲੇਗਾ।

ਅਜਿਹਾ ਸੁਣਨ ’ਚ ਆ ਰਿਹਾ ਹੈ ਕਿ ਸਾਜਿਦ ਨਾਡਿਆਡਵਾਲਾ ਦੀ ‘ਹੀਰੋਪੰਤੀ 2’ ’ਚ ਲੈਂਬੋਰਗਿਨੀ ਤੇ ਫਰਾਰੀ ਵਰਗੀਆਂ ਲਗਜ਼ਰੀ ਸਪੋਟਰਸ ਕਾਰਾਂ ਨੂੰ ਤੋੜ੍ਹਿਆ ਜਾਵੇਗਾ।

ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ ’ਤੇ ਪੋਸਟ ਕੀਤਾ, ‘Heropanti level doubled up this sched! Shooting for one of the most challenging sequences! Can’t wait to share a glimpse of it! Witness it in cinemas this Eid on 29th April, 2022”.

ਇਸ ਫ਼ਿਲਮ ’ਚ ਨਵਾਜ਼ੂਦੀਨ ਸਿੱਦਿਕੀ ਤੇ ਤਾਰਾ ਸੁਤਾਰੀਆ ਵੀ ਨਜ਼ਰ ਆਉਣਗੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News