ਦਿੱਗਜ ਅਦਾਕਾਰਾ ਹੈਲੇਨ ਇਕ ਦਹਾਕੇ ਬਾਅਦ ਕਰ ਰਹੀ ਹੈ ਫ਼ਿਲਮਾਂ ’ਚ ਵਾਪਸੀ

Thursday, May 12, 2022 - 10:46 AM (IST)

ਦਿੱਗਜ ਅਦਾਕਾਰਾ ਹੈਲੇਨ ਇਕ ਦਹਾਕੇ ਬਾਅਦ ਕਰ ਰਹੀ ਹੈ ਫ਼ਿਲਮਾਂ ’ਚ ਵਾਪਸੀ

ਮੁੰਬਈ (ਬਿਊਰੋ)– ਦਿੱਗਜ ਅਦਾਕਾਰਾ ਹੈਲੇਨ ਅਭਿਨੇ ਦੇਵ ਦੀ ‘ਬਰਾਊਨ : ਦਿ ਫਰਸਟ ਕੇਸ’ ਦੇ ਨਾਲ ਪਰਦੇ ’ਤੇ ਵਾਪਸੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਦੱਸ ਦੇਈਏ ਕਿ ਹੈਲੇਨ ਨੇ ਮਧੁਰ ਭੰਡਾਰਕਰ ਦੀ ਫ਼ਿਲਮ ‘ਹੀਰੋਇਨ’ ਤੋਂ ਬਾਅਦ ਫ਼ਿਲਮਾਂ ਤੋਂ ਦੂਰੀ ਬਣਾ ਲਈ ਸੀ।

ਹੁਣ ਇਕ ਦਹਾਕੇ ਬਾਅਦ ਮੁੜ ਪਰਦੇ ’ਤੇ ਹੈਲੇਨ ਵਾਪਸੀ ਕਰਨ ਜਾ ਰਹੀ ਹੈ। ਇਹ ਨਿਓ ਨੋਇਰ ਕ੍ਰਾਈਮ ਡਰਾਮਾ ਕੋਲਕਾਤਾ ਦੇ ਚਹਿਲ-ਪਹਿਲ ਵਾਲੇ ਸ਼ਹਿਰ ’ਤੇ ਆਧਾਰਿਤ ਹੈ। ਤੁਹਾਨੂੰ ਦੱਸ ਦੇਈਏ ਕਿ ‘ਬਰਾਊਨ : ਦਿ ਫਰਸਟ ਕੇਸ’ ’ਚ ਕਰਿਸ਼ਮਾ ਕਪੂਰ ਮੁੱਖ ਭੂਮਿਕਾ ’ਚ ਹੈ।

ਇਹ ਖ਼ਬਰ ਵੀ ਪੜ੍ਹੋ : ‘ਸੌਂਕਣਾਂ’ ’ਚ ਫਸੇ ਐਮੀ ਵਿਰਕ ਦਾ ਕੀ ਬਣੇਗਾ, 13 ਮਈ ਨੂੰ ਸਿਨੇਮਾਘਰਾਂ ’ਚ ਲੱਗੇਗਾ ਪਤਾ

ਇਹ ਅਭੀਕ ਬਰੁਆ ਦੀ ਬੁੱਕ ‘ਸਿਟੀ ਆਫ ਡੈੱਥ’ ’ਤੇ ਆਧਾਰਿਤ ਹੈ। ਨਾਲ ਹੀ ਸੂਰੀਆ ਸ਼ਰਮਾ ਵੀ ਮਹੱਤਵਪੂਰਨ ਭੂਮਿਕਾ ’ਚ ਦਿਸਣਗੇ।

‘ਬਰਾਊਨ’ ’ਚ ਆਪਣੀ ਭੂਮਿਕਾ ਬਾਰੇ ਹੈਲੇਨ ਕਹਿੰਦੀ ਹੈ, ‘‘ਜਦੋਂ ਸੰਪਰਕ ਕੀਤਾ ਸੀ ਤਾਂ ਮੇਰੇ ਲਈ ਇਹ ਸਮਝਣਾ ਬੇਹੱਦ ਆਸਾਨ ਸੀ ਕਿ ਕਿਰਦਾਰ ਨੂੰ ਲੈ ਕੇ ਟੀਮ ਕਿੰਨੀ ਕਲੀਅਰ ਹੈ। ਇਹ ਨਾ ਸਿਰਫ਼ ਰੋਮਾਂਚਕ ਕ੍ਰਾਈਮ ਡਰਾਮਾ ਹੈ, ਸਗੋਂ ਮੈਂ ਵੀ ਭੂਮਿਕਾ ਦੇ ਨਾਲ ਪਛਾਣ ਬਣਾਈ ਤੇ ਫਿਰ ਜਦੋਂ ਤੋਂ ਮੈਂ ਅਭਿਨੇ ਦੇ ਕੰਮ ਬਾਰੇ ਚੰਗੀਆਂ ਗੱਲਾਂ ਸੁਣੀਆਂ ਹਨ ਤਾਂ ਇਹ ਮੇਰੇ ਲਈ ਹੋਰ ਵੀ ਆਸਾਨ ਹੋ ਗਿਆ ਕਿਉਂਕਿ ਮੈਂ ਸੈੱਟ ’ਤੇ ਵਾਪਸ ਆਉਣ ਤੋਂ ਬਾਅਦ ਬਸ ਖ਼ੁਦ ਨੂੰ ਇੰਜੁਆਏ ਕਰ ਰਹੀ ਸੀ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News