ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ : ਏਕਤਾ ਕਪੂਰ ਤੇ ਉਸ ਦੀ ਮਾਂ ਖ਼ਿਲਾਫ਼ 5 ਅਗਸਤ ਤੱਕ ਟਲੀ ਸੁਣਵਾਈ

Sunday, Feb 18, 2024 - 11:53 AM (IST)

ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ : ਏਕਤਾ ਕਪੂਰ ਤੇ ਉਸ ਦੀ ਮਾਂ ਖ਼ਿਲਾਫ਼ 5 ਅਗਸਤ ਤੱਕ ਟਲੀ ਸੁਣਵਾਈ

ਚੰਡੀਗੜ੍ਹ (ਗੰਭੀਰ) : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਬਾਲੀਵੁੱਡ ਨਿਰਮਾਤਾ ਏਕਤਾ ਕਪੂਰ, ਉਸ ਦੀ ਮਾਂ ਸ਼ੋਭਾ ਕਪੂਰ, ਇਕ ਚੈਨਲ ਦੀ ਮਾਲਕ ਤੇ ਟੀਮ ਦੇ ਕੁਝ ਮੈਂਬਰਾਂ ਖ਼ਿਲਾਫ਼ ਸੁਣਵਾਈ 5 ਅਗਸਤ ਤੱਕ ਟਾਲ ਦਿੱਤੀ ਹੈ।

ਉਸ ਖ਼ਿਲਾਫ਼ ਪੰਜਾਬ ਦੇ ਨਕੋਦਰ Ä'ਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਹੈ। ਭਾਰਤੀ ਵਾਲਮੀਕਿ ਸਰਵ ਧਰਮ ਸਮਾਜ ਦੇ ਪ੍ਰਧਾਨ ਰੌਣੀ ਗਿੱਲ ਨੇ ਕੇਸ ਦਰਜ ਕਰਵਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਆਇਸ਼ਾ ਟਾਕੀਆ ਦੀ ਪਲਾਸਟਿਕ ਸਰਜਰੀ ’ਤੇ ਸਵਾਲ ਚੁੱਕਣ ਵਾਲਿਆਂ ਨੂੰ ਮਿਲਿਆ ਠੋਕਵਾਂ ਜਵਾਬ

ਦੋਸ਼ ਹਨ ਕਿ ਚੈਨਲ 'ਚ ਪ੍ਰਸਾਰਿਤ ਹੋਏ ਸੀਰੀਅਲ ਦੇ ਇਕ ਐਪੀਸੋਡ 'ਚ ਅਦਾਕਾਰਾਂ ਨੇ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ।

ਇਹ ਕੇਸ 16 ਅਗਸਤ ਨੂੰ ਦਰਜ ਹੋਇਆ ਸੀ ਤੇ 2014 'ਚ ਹਾਈਕੋਰਟ 'ਚ ਆਇਆ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News