ਮਿਸ ਯੂਨੀਵਰਸ ਬਣੀ ਹਰਨਾਜ਼ ਕੌਰ ਸੰਧੂ ਦੀ ਜਾਇਦਾਦ ਜਾਣ ਅੱਖਾਂ ਰਹਿ ਜਾਣਗੀਆਂ ਖੁੱਲ੍ਹੀਆਂ

Thursday, Dec 16, 2021 - 04:56 PM (IST)

ਮੁੰਬਈ (ਬਿਊਰੋ)– ਚੰਡੀਗੜ੍ਹ ’ਚ ਪੜ੍ਹੀ ਭਾਰਤ ਦੀ ਤੀਜੀ ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਇਕ ਭਾਰਤੀ ਮਾਡਲ ਹੈ। ਉਹ ਮਿਸ ਵਰਲਡ, ਮਿਸ ਯੂਨੀਵਰਸ, ਮਿਸ ਅਰਥ ਤੇ ਮਿਸ ਇੰਟਰਨੈਸ਼ਨਲ ਵਰਗੇ ਹੋਰ ਸੁੰਦਰਤਾ ਮੁਕਾਬਲੇ ਵੀ ਜਿੱਤ ਚੁੱਕੀ ਹੈ।

PunjabKesari

ਉਸ ਨੂੰ ਮਿਸ ਦੀਵਾ 2021 ਤੇ ਫੈਮਿਨਾ ਮਿਸ ਇੰਡੀਆ ਪੰਜਾਬ 2019 ਦਾ ਤਾਜ ਵੀ ਦਿੱਤਾ ਗਿਆ ਸੀ। ਇਸ ਦੌਰਾਨ ਉਸ ਨੇ ਬਹੁਤ ਕਮਾਈ ਕੀਤੀ ਤੇ ਹੁਣ ਮਿਸ ਯੂਨੀਵਰਸ ਬਣਨ ਨਾਲ ਉਸ ਨੂੰ ਬਹੁਤ ਸਾਰੀ ਰਾਸ਼ੀ ਤੇ ਸਹੂਲਤਾਂ ਮਿਲਣੀਆਂ ਹਨ।

PunjabKesari

ਫ਼ਿਲਮੀ ਸਿਆਪਾ ਦੀ ਇਕ ਰਿਪੋਰਟ ਮੁਤਾਬਕ ਉਸ ਦੀ ਕੁਲ ਜਾਇਦਾਦ 5 ਮਿਲੀਅਨ ਡਾਲਰ ਹੈ, ਜੋ ਕਿ ਭਾਰਤੀ ਰੁਪਏ ਮੁਤਾਬਕ ਲਗਭਗ 38 ਕਰੋੜ ਦੇ ਕਰੀਬ ਹੈ।

PunjabKesari

ਦੂਜੇ ਪਾਸੇ ਜੇਕਰ ਅਸੀਂ ਉਸ ਦੀ ਕੁਲ ਜਾਇਦਾਦ ਦੇ ਵਾਧੇ ਦੀ ਗੱਲ ਕਰੀਏ ਤਾਂ ਸਾਲ 2021 ’ਚ ਇਹ 5 ਮਿਲੀਅਨ ਡਾਲਰ ਹੈ, ਸਾਲ 2020 ’ਚ ਇਹ 4.5 ਮਿਲੀਅਨ ਡਾਲਰ ਸੀ, ਇਸ ਤੋਂ ਪਹਿਲਾਂ ਸਾਲ 2019 ’ਚ ਇਹ 3 ਮਿਲੀਅਨ ਡਾਲਰ ਸੀ, ਸਾਲ ’ਚ 2018 ’ਚ ਇਹ 2 ਮਿਲੀਅਨ ਡਾਲਰ ਸੀ ਤੇ 2017 ’ਚ 1 ਮਿਲੀਅਨ ਡਾਲਰ ਸੀ।

PunjabKesari

ਰਿਪੋਰਟ ਮੁਤਾਬਕ ਉਸ ਕੋਲ ਮਹਿੰਗੇ ਗਹਿਣੇ ਤੇ ਮਹਿੰਗੇ ਡਿਜ਼ਾਈਨਰ ਕੱਪੜੇ ਵੀ ਹਨ। ਜੇਕਰ ਅਸੀਂ ਆਮਦਨੀ ਦੇ ਸਰੋਤ ਦੀ ਗੱਲ ਕਰੀਏ ਤਾਂ ਹਰਨਾਜ਼ ਇਕ ਮਾਡਲ ਵਜੋਂ ਕਮਾਈ ਕਰਦੀ ਹੈ। ਉਸ ਨੇ ਕਈ ਸੁੰਦਰਤਾ ਮੁਕਾਬਲਿਆਂ ’ਚ ਭਾਗ ਲੈ ਕੇ ਕਾਫੀ ਪੈਸਾ ਵੀ ਕਮਾ ਲਿਆ ਹੈ।

PunjabKesari

ਹਰਨਾਜ਼ ਨੇ ਭਾਰਤ ’ਚ 21 ਸਾਲ ਦੀ ਉਮਰ ਤੋਂ ਵੱਧ ਕਮਾਈ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਹਰਨਾਜ਼ ਆਪਣੇ ਮਾਤਾ-ਪਿਤਾ ਨਾਲ ਚੰਡੀਗੜ੍ਹ ਸਥਿਤ ਆਪਣੇ ਘਰ ’ਚ ਰਹਿੰਦੀ ਸੀ ਤੇ ਹੁਣ ਉਹ ਨਿਊਯਾਰਕ ਸ਼ਿਫਟ ਹੋਣ ਲਈ ਤਿਆਰ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News