ਤਲਾਕ ਤੋਂ ਬਾਅਦ ਨਤਾਸ਼ਾ ਅਤੇ ਬੇਟੇ ਨੂੰ ਮਿਸ ਕਰ ਰਹੇ ਹਨ ਹਾਰਦਿਕ, ਤਸਵੀਰਾਂ ''ਤੇ ਕੀਤੇ ਕੁਮੈਂਟ
Thursday, Jul 25, 2024 - 10:47 AM (IST)
ਮੁੰਬਈ- ਅਦਾਕਾਰਾ ਅਤੇ ਮਾਡਲ ਨਤਾਸ਼ਾ ਸਟੈਨਕੋਵਿਚ ਅਤੇ ਕ੍ਰਿਕਟਰ ਹਾਰਦਿਕ ਪੰਡਯਾ ਹੁਣ ਪਤੀ-ਪਤਨੀ ਨਹੀਂ ਰਹੇ ਹਨ। ਹਾਲ ਹੀ 'ਚ ਇਸ ਜੋੜੇ ਨੇ ਖੁਦ ਸੋਸ਼ਲ ਮੀਡੀਆ 'ਤੇ ਤਲਾਕ ਦਾ ਐਲਾਨ ਕੀਤਾ ਸੀ। ਹਾਰਦਿਕ ਤੋਂ ਤਲਾਕ ਤੋਂ ਬਾਅਦ, ਅਦਾਕਾਰਾ ਹੁਣ ਆਪਣੇ ਬੇਟੇ ਅਗਸਤਿਆ ਨਾਲ ਸਰਬੀਆ 'ਚ ਹੈ। ਹਾਲ ਹੀ 'ਚ ਜਦੋਂ ਨਤਾਸ਼ਾ ਨੇ ਆਪਣੇ ਬੇਟੇ ਨਾਲ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਤਾਂ ਹਾਰਦਿਕ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ। ਅਜਿਹੇ 'ਚ ਅਦਾਕਾਰਾ ਦੀ ਇਹ ਪੋਸਟ ਅਤੇ ਉਸ ਦੇ ਸਾਬਕਾ ਪਤੀ ਦਾ ਕੁਮੈਂਟ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਿਹਾ ਹੈ।
ਦਰਅਸਲ ਨਤਾਸ਼ਾ ਸਟੈਨਕੋਵਿਚ ਨੇ ਆਪਣੇ ਬੇਟੇ ਨਾਲ ਮਿਊਜ਼ੀਅਮ ਦੇਖਣ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਮਾਂ-ਬੇਟਾ ਦੋਵੇਂ ਕਾਫੀ ਮਸਤੀ ਕਰਦੇ ਨਜ਼ਰ ਆ ਰਹੇ ਹਨ। ਹਾਰਦਿਕ ਪੰਡਯਾ ਨੇ ਇਸ ਪੋਸਟ ਨੂੰ ਪਸੰਦ ਕੀਤਾ ਅਤੇ ਦੋ ਵਾਰ ਕੁਮੈਂਟ ਕੀਤਾ । ਦਰਅਸਲ, ਕ੍ਰਿਕੇਟਰ ਨੂੰ ਆਪਣੀ ਸਾਬਕਾ ਪਤਨੀ ਅਤੇ ਬੇਟੇ ਦੀਆਂ ਇਹ ਤਸਵੀਰਾਂ ਬਹੁਤ ਪਸੰਦ ਆਈਆਂ ਅਤੇ ਖੂਬਸੂਰਤ ਇਮੋਜੀ ਰਾਹੀਂ ਪ੍ਰਤੀਕਿਰਿਆ ਦਿੱਤੀ। ਆਪਣੀ ਪਤਨੀ ਅਤੇ ਬੇਟੇ ਤੋਂ ਦੂਰ ਤਸਵੀਰਾਂ 'ਤੇ ਹਾਰਦਿਕ ਦਾ ਕੁਮੈਂਟ ਦੇਖ ਕੇ, ਉਨ੍ਹਾਂ ਦੇ ਪ੍ਰਸ਼ੰਸਕ ਬਹੁਤ ਭਾਵੁਕ ਹੋ ਗਏ ਅਤੇ ਉਨ੍ਹਾਂ ਦੇ ਕੁਮੈਂਟ ਨੂੰ ਕਾਫੀ ਪਸੰਦ ਕਰ ਰਹੇ ਹਨ।
ਦੱਸ ਦੇਈਏ ਕਿ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪੰਡਯਾ ਦਾ ਵਿਆਹ ਸਾਲ 2020 'ਚ ਹੋਇਆ ਸੀ। ਅਦਾਕਾਰਾ ਵਿਆਹ ਦੇ ਸਮੇਂ ਗਰਭਵਤੀ ਸੀ ਅਤੇ ਕੁਝ ਦਿਨਾਂ ਬਾਅਦ ਹੀ ਉਸ ਨੇ ਆਪਣੇ ਬੇਟੇ ਦਾ ਸਵਾਗਤ ਕੀਤਾ। ਹੁਣ ਇਸ ਜੋੜੇ ਨੇ ਆਪਣਾ ਚਾਰ ਸਾਲ ਪੁਰਾਣਾ ਰਿਸ਼ਤਾ ਤੋੜ ਲਿਆ ਹੈ। ਫਿਲਹਾਲ ਬੇਟਾ ਅਗਸਤਿਆ ਆਪਣੀ ਮਾਂ ਨਤਾਸ਼ਾ ਨਾਲ ਹੈ।