ਹਰਭਜਨ ਮਾਨ ਦੀ ਪਤਨੀ ਹਰਮਨ ਨੇ ਜੇਠ ਜਸਬੀਰ ਮਾਨ ਦੀ ਬਰਸੀ ‘ਤੇ ਪਾਈ ਬੇਹੱਦ ਭਾਵੁਕ ਪੋਸਟ

6/10/2021 10:22:38 AM

ਚੰਡੀਗੜ੍ਹ (ਬਿਊਰੋ)-ਮਸ਼ਹੂਰ ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਪਰਿਵਾਰ ਦੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਇਸ ਵਾਰ ਉਨ੍ਹਾਂ ਨੇ ਆਪਣੇ ਜੇਠ ਜਸਬੀਰ ਮਾਨ ਦੀ ਬਰਸੀ ‘ਤੇ ਭਾਵੁਕ ਪੋਸਟ ਸਾਂਝੀ ਕੀਤੀ ਹੈ।

PunjabKesari
ਉਨ੍ਹਾਂ ਨੇ ਇੰਸਟਾਗ੍ਰਾਮ ਉੱਤੇ ਭਾਵੁਕ ਪੋਸਟ ਪਾ ਕੇ ਲਿਖਿਆ ਹੈ- ‘ਅੱਜ ਮੇਰੇ ਪਿਆਰੇ ਭੋਲਾ ਵੀਰ ਜੀ (ਜੇਠ ਜਸਬੀਰ ਮਾਨ) ਦੀ 8 ਵੀਂ ਬਰਸੀ ਹੈ...ਉਹ ਬਹੁਤ ਦਿਆਲੂ ਇਨਸਾਨ ਸੀ..ਸਾਡੇ ਪਰਿਵਾਰ ਦੀ ਰੌਸ਼ਨੀ ਸੀ...ਉਹ ਮੇਰੇ ਲਈ ਮੇਰੇ ਵੱਡੇ ਭਰਾ ਤੋਂ ਵੀ ਵੱਧ ਸੀ....ਮੇਰੇ ਸਭ ਤੋਂ ਚੰਗੇ ਦੋਸਤ ਸਨ ਜਿਨ੍ਹਾਂ ਨੇ ਮੈਨੂੰ ਆਪਣੀ ਛੋਟੀ ਭੈਣ ਵਾਂਗ ਰੱਖਿਆ ਸੀ...’

https://www.instagram.com/p/CP39nE3rFVE/?utm_source=ig_web_copy_link
ਉਨ੍ਹਾਂ ਨੇ ਅੱਗੇ ਲਿਖਿਆ ਹੈ-‘ਅਜਿਹਾ ਕੋਈ ਦਿਨ ਨਹੀਂ ਜਿਸ ਦਿਨ ਅਸੀਂ ਤੁਹਾਨੂੰ ਯਾਦ ਨਾ ਕੀਤਾ ਹੋਵੇ...ਤੁਸੀਂ ਸਾਨੂੰ ਬਹੁਤ ਸਾਰੀਆਂ ਅਣਭੁੱਲੀਆਂ ਯਾਦਾਂ ਦੇ ਗਏ ਹੋ’। ਉਨ੍ਹਾਂ ਨੇ ਨਾਲ ਹੀ ਇੱਕ ਕਿਸੇ ਦੀ ਇੱਕ ਕਵਿਤਾ ਵੀ ਪੋਸਟ ਕੀਤੀ ਹੈ। ਹਰਮਨ ਮਾਨ ਨੇ ਆਪਣੇ ਮਰਹੂਮ ਜੇਠ ਦੇ ਨਾਲ ਦੋ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।  


Aarti dhillon

Content Editor Aarti dhillon