ਕਰੀਅਰ ਬਣਾਉਣ ਲਈ ਅਯੁੱਧਿਆ ਦੀ ਅਨੁਸ਼ਕਾ ਨੂੰ ਨਹੀਂ ਵੇਲਣੇ ਪਏ ਪਾਪੜ, ਇੰਝ ਬਣੀ ਬਾਲੀਵੁੱਡ ਦੀ ਟਾਪ ਅਦਾਕਾਰਾ

05/01/2021 10:03:07 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦਾ ਜਨਮ 1 ਮਈ 1988 ਨੂੰ ਹੋਇਆ ਸੀ। ਇਸ ਸਾਲ ਅਨੁਸ਼ਕਾ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਅਨੁਸ਼ਕਾ ਸ਼ਰਮਾ ਬਾਲੀਵੁੱਡ ਦਾ ਜਾਣਿਆ-ਪਛਾਣਿਆ ਨਾਂ ਹੈ। ਉਸ ਦਾ ਨਾਂ ਬਾਲੀਵੁੱਡ ਦੀਆਂ ਟਾਪ ਅਦਾਕਾਰਾਂ 'ਚ ਸ਼ੁਮਾਰ ਹੈ। ਉਸ ਨੇ ਸਾਲ 2008 ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ। ਅਨੁਸ਼ਕਾ ਸ਼ਰਮਾ ਦੇ ਜਨਮਦਿਨ ਦੇ ਖ਼ਾਸ ਮੌਕੇ 'ਤੇ ਜਾਣਦੇ ਹਾਂ ਉਸ ਦੇ ਕਰੀਅਰ ਅਤੇ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ।

PunjabKesari

ਜਨਮ ਤੇ ਸ਼ੁਰੂਆਤੀ ਕਰੀਅਰ 
ਅਨੁਸ਼ਕਾ ਸ਼ਰਮਾ ਦਾ ਜਨਮ ਉੱਤਰ ਪ੍ਰਦੇਸ਼ ਦੇ ਅਯੁੱਧਿਆ 'ਚ ਹੋਇਆ ਸੀ। ਉਸ ਦੀ ਸ਼ੁਰੂਆਤੀ ਪੜ੍ਹਾਈ ਕਰਨਾਟਕ ਦੇ ਬੈਂਗਲੁਰੂ 'ਚ ਹੋਈ ਸੀ। ਇਸ ਤੋਂ ਬਾਅਦ ਉਸ ਨੇ ਆਪਣੇ ਕਰੀਅਰ ਲਈ ਮਾਇਆਨਗਰੀ ਮੁੰਬਈ ਵੱਲ ਰੁਖ਼ ਕਰ ਲਿਆ। ਉਂਝ ਅਨੁਸ਼ਕਾ ਨੂੰ ਆਪਣਾ ਕਰੀਅਰ ਬਣਾਉਣ ਲਈ ਜ਼ਿਆਦਾ ਪਰੇਸ਼ਾਨ ਨਹੀਂ ਹੋਣਾ ਪਿਆ। 

PunjabKesari

ਅਨੁਸ਼ਕਾ ਸ਼ਰਮਾ ਨੇ ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਸਾਲ 2007 'ਚ ਅਨੁਸ਼ਕਾ ਨੇ 'ਲੈਕਮੇ ਫੈਸ਼ਨ ਵੀਕ' 'ਚ ਵੈਂਡੇਲ ਰੋਡ੍ਰਿਕਸ ਦੇ ਇਕ ਸ਼ੋਅ 'ਚ ਰੋਡ੍ਰਿਕਸ ਦੇ ਸਪ੍ਰਿੰਗ ਸਮਰ 07 ਕੁਲੈਕਸ਼ਨ ਲਈ ਰੈਂਪ ਵਾਕ ਕੀਤੀ। ਇਸ ਤੋਂ ਬਾਅਦ ਅਨੁਸ਼ਕਾ ਕਈ ਇਸ਼ਤਿਹਾਰਾਂ 'ਚ ਨਜ਼ਰ ਆਈ। ਅਨੁਸ਼ਕਾ ਸ਼ਰਮਾ ਨੇ ਮਹਿਜ਼ ਇਕ ਸਾਲ ਹੀ ਆਪਣੇ ਮਾਡਲਿੰਗ ਕਰੀਅਰ ਨੂੰ ਦਿੱਤਾ, ਇਸ ਤੋਂ ਬਾਅਦ ਉਸ ਨੂੰ ਬਿੱਗ ਬਜਟ ਫ਼ਿਲਮ ਨਾਲ ਬਾਲੀਵੁੱਡ 'ਚ ਲਾਂਚ ਕੀਤਾ ਗਿਆ।

PunjabKesari

ਕਿੰਗ ਖ਼ਾਨ ਨੇ ਕੀਤਾ ਡੈਬਿਊ
ਅਨੁਸ਼ਕਾ ਨੇ ਵੀ ਦੀਪਿਕਾ ਪਾਦੂਕੋਣ ਵਾਂਗ ਬਾਲੀਵੁੱਡ 'ਚ ਕਿੰਗ ਖ਼ਾਨ ਨਾਲ ਕਦਮ ਰੱਖਿਆ ਸੀ। ਸਾਲ 2008 'ਚ ਅਨੁਸ਼ਕਾ ਸ਼ਰਮਾ ਨੇ ਯਸ਼ਰਾਜ ਫ਼ਿਲਮਜ਼ ਦੀ ਅਪਕਮਿੰਗ ਫ਼ਿਲਮ 'ਰੱਬ ਨੇ ਬਨਾ ਦੀ ਜੋੜੀ' ਆਡੀਸ਼ਨ ਦਿੱਤਾ, ਜਿਸ 'ਚ ਉਹ ਸਫ਼ਲ ਰਹੀ ਅਤੇ ਉਸ ਨੇ ਯਸ਼ਰਾਜ ਫ਼ਿਲਮਜ਼ ਨਾਲ ਤਿੰਨ ਫ਼ਿਲਮਾਂ ਦਾ ਕਰਾਰ ਸਾਈਨ ਕੀਤਾ। ਉਸ ਨੇ ਸਾਲ 2008 'ਚ 'ਰਬ ਨੇ ਬਨਾ ਦੀ ਜੋੜੀ' ਫ਼ਿਲਮ ਤੋਂ ਸ਼ਾਹਰੁਖ ਖ਼ਾਨ ਨਾਲ ਡੈਬਿਊ ਕੀਤਾ। ਪਹਿਲੀ ਹੀ ਫ਼ਿਲਮ ਤੋਂ ਅਨੁਸ਼ਕਾ ਸ਼ਰਮਾ ਨੇ ਆਪਣੀ ਫੈਨ ਫਾਲੋਇੰਗ ਬਣਾ ਲਈ ਸੀ। ਇਸ ਤੋਂ ਬਾਅਦ ਉਸ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ।

PunjabKesari

ਬਾਲੀਵੁੱਡ ਦੇ ਤਿੰਨੇਂ ਖ਼ਾਨਜ਼ ਨਾਲ ਕਰ ਚੁੱਕੀ ਕੰਮ
ਕਿੰਗ ਖ਼ਾਨ ਯਾਨੀਕਿ ਸ਼ਾਹਰੁਖ ਖ਼ਾਨ ਨਾਲ ਡੈਬਿਊ ਕਰਨ ਤੋਂ ਬਾਅਦ ਅਨੁਸ਼ਕਾ ਨੇ ਇੰਡਸਟਰੀ ਦੇ ਤਿੰਨੋਂ ਖ਼ਾਨ ਨਾਲ ਕੰਮ ਕੀਤਾ, ਜੋ ਕਿ ਆਪਣੇ-ਆਪ 'ਚ ਬਹੁਤ ਵੱਡੀ ਗੱਲ ਹੈ। ਸ਼ਾਹਰੁਖ ਨਾਲ ਡੈਬਿਊ ਕਰਨ ਤੋਂ ਬਾਅਦ ਅਨੁਸ਼ਕਾ ਸਲਮਾਨ ਖ਼ਾਨ ਨਾਲ 'ਸੁਲਤਾਨ' ਤੇ ਆਮਿਰ ਖ਼ਾਨ ਨਾਲ 'ਪੀਕੇ' 'ਚ ਨਜ਼ਰ ਆਈ ਸੀ। ਅਨੁਸ਼ਕਾ ਸ਼ਰਮਾ ਨੇ ਆਪਣਾ ਕਰੀਅਰ ਸਿਰਫ਼ ਅਦਾਕਾਰੀ ਤਕ ਹੀ ਸੀਮਤ ਨਹੀਂ ਰੱਖਿਆ। ਉਸ ਨੇ 'ਐੱਨ. ਐੱਚ. 10', 'ਫਿਲੌਰੀ', 'ਪਰੀ' ਤੇ 'ਬੁਲਬੁਲ' ਵਰਗੀਆਂ ਫ਼ਿਲਮਾਂ ਪ੍ਰੋਡਿਊਸ ਕੀਤੀਆਂ ਹਨ।

PunjabKesari

ਨਿੱਜੀ ਜ਼ਿੰਦਗੀ
ਅਨੁਸ਼ਕਾ ਸ਼ਰਮਾ ਦੀ ਨਿੱਜੀ ਜ਼ਿੰਦਗੀ ਬਾਰੇ 'ਚ ਗੱਲ ਕਰੀਏ ਤਾਂ ਉਸ ਦਾ ਨਾਂ ਜਨਵਰੀ 2014 ਤੋਂ ਹੀ ਕ੍ਰਿਕਟਰ ਵਿਰਾਟ ਕੋਹਲੀ ਨਾਲ ਜੋੜਿਆ ਜਾਣ ਲੱਗਾ ਸੀ। ਉਨ੍ਹਾਂ ਨੂੰ ਕਈ ਮੌਕਿਆਂ 'ਤੇ ਇਕੱਠੇ ਸਪਾਟ ਕੀਤਾ ਜਾਂਦਾ ਸੀ। ਹਾਲਾਂਕਿ ਆਪਣੀ ਰਿਲੇਸ਼ਨ ਬਾਰੇ ਅਨੁਸ਼ਕਾ ਤੇ ਵਿਰਾਟ ਨੇ ਕਦੀ ਵੀ ਕੋਈ ਖ਼ੁਲਾਸਾ ਨਹੀਂ ਕੀਤਾ। ਤਿੰਨ ਸਾਲ ਲੰਬੇ ਚੱਲੇ ਰਿਲੇਸ਼ਨਸ਼ਿਪ ਤੋਂ ਬਾਅਦ ਕਪਲ ਨੇ 11 ਦਸੰਬਰ, 2017 ਨੂੰ ਇਟਲੀ ਦੇ ਲੇਕ ਕੋਮੋ 'ਚ ਵਿਆਹ ਕੀਤਾ। ਹੁਣ ਵਿਆਹ ਦੇ ਕਰੀਬ ਤਿੰਨ ਸਾਲ ਬਾਅਦ ਅਨੁਸ਼ਕਾ ਤੇ ਵਿਰਾਟ ਮਾਤਾ-ਪਿਤਾ ਵੀ ਬਣ ਚੁੱਕੇ ਹਨ। ਅਨੁਸ਼ਕਾ ਨੇ ਜਨਵਰੀ 2021 'ਚ ਬੇਟੀ ਵਮਿਕਾ ਨੂੰ ਜਨਮ ਦਿੱਤਾ ਹੈ।

PunjabKesari

PunjabKesari


sunita

Content Editor

Related News