ਆਰੀਅਨ ਖ਼ਾਨ ਦੀ ਗ੍ਰਿਫ਼ਤਾਰੀ 'ਤੇ ਹੰਸਲ ਮਹਿਤਾ ਦਾ ਫੁੱਟਿਆ ਗੁੱਸਾ, ਕਾਮਿਆ ਪੰਜਾਬੀ ਨੇ ਵੀ ਆਖੀ ਇਹ ਗੱਲ
Thursday, Oct 21, 2021 - 03:56 PM (IST)
ਮੁੰਬਈ- ਡਰੱਗਸ ਮਾਮਲੇ 'ਚ 20 ਅਕਤੂਬਰ ਨੂੰ ਆਰੀਅਨ ਖ਼ਾਨ ਦੀ ਚੌਥੀ ਵਾਰ ਜ਼ਮਾਨਤ ਪਟੀਸ਼ਨ ਰੱਦ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਟਵੀਟਸ ਦਾ ਹੜ੍ਹ ਆ ਗਿਆ ਹੈ। ਫਿਲਮ ਅਤੇ ਟੀਵੀ ਸਿਤਾਰੇ ਆਰੀਅਨ ਦੀ ਗ੍ਰਿਫਤਾਰੀ ਨੂੰ ਗਲ਼ਤ ਦੱਸ ਰਹੇ ਹਨ ਅਤੇ ਸ਼ਾਹਰੁਖ ਖਾਨ-ਗੌਰੀ ਖ਼ਾਨ ਦੀ ਬੇਹੱਦ ਸਪੋਰਟ ਕਰ ਰਹੇ ਹਨ। ਇਸ ਵਿਚਾਲੇ ਅਦਾਕਾਰਾ ਕਾਮਿਆ ਪੰਜਾਬੀ ਅਤੇ ਡਾਇਰੈਕਟਰ ਹੰਸਲ ਮਹਿਤਾ ਨੇ ਵੀ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਰੱਦ ਹੋਣ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਆਰੀਅਨ ਦੀ ਜ਼ਮਾਨਤ 'ਤੇ ਕੋਰਟ ਦੇ ਫ਼ੈਸਲੇ ਦੇ ਤੁਰੰਤ ਬਾਅਦ ਕਾਮਿਆ ਪੰਜਾਬੀ ਨੇ ਟਵੀਟ ਕਰਕੇ ਲਿਖਿਆ-'ਸਾਡੀ ਨਿਆਂਪਾਲਿਕਾ ਪ੍ਰਣਾਲੀ ਨੂੰ ਕੀ ਹੋ ਗਿਆ ਹੈ। ਆਮ ਜਨਤਾ ਸਾਡੀ ਨਿਆਂਪਾਲਿਕਾ ਪ੍ਰਣਾਲੀ 'ਤੇ ਭਰੋਸਾ ਕਰਦੀ ਹੈ ਕਿਉਂਕਿ ਉਹ ਇਕ ਤਟਰਥ ਬਾਡੀਜ਼ ਹੈ ਅਤੇ ਇਸ ਲਈ ਉਨ੍ਹਾਂ ਨੂੰ ਪੱਖਪਾਤੀ ਨਹੀਂ ਮੰਨਿਆ ਜਾਣਾ ਚਾਹੀਦਾ। ਇਹ ਇਕਤਰਫਾ ਰਾਏ ਦਾ ਸ਼ੋਸ਼ਣ ਹੈ। ਪੁੱਛਗਿੱਛ ਦੇ ਕਈ ਹੋਰ ਤਰੀਕੇ ਹਨ ਜਿਵੇਂ ਹਾਊਸ ਅਰੈਸਟ ਆਦਿ। ਜੇਲ੍ਹ 'ਚ ਕਿਉਂ ਰੱਖਦੇ ਹਨ? #AryanKhan।"
ਅਗਲੇ ਟਵੀਟ 'ਚ ਉਨ੍ਹਾਂ ਨੇ ਲਿਖਿਆ-'ਜੇਕਰ #NCB ਦੇ ਕੋਲ ਡਰੱਗ ਪੈਡਰਲ ਦਾ ਨਾਂ ਹੈ ਤਾਂ NCB ਉਨ੍ਹਾਂ ਦੀ ਚੈਟ ਤੋਂ ਪਤਾ ਕਿਉਂ ਨਹੀਂ ਲਗਾਉਂਦੀ ਅਤੇ ਸੋਰਸ ਜਾਂ ਡਿਸਟਰੀਬਿਊਟਰ ਨੂੰ ਕਾਲ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦਾ। ਉਨ੍ਹਾਂ ਨੂੰ ਜੇਲ੍ਹ 'ਚ ਰੱਖੇ ਅਤੇ ਪੁੱਛਗਿੱਛ ਕਰੇ ਕਿ ਕੀ ਤੁਸੀਂ ਵਾਅਕੇ ਭਾਰਤ ਨੂੰ #ਡਰੱਗ ਤੋਂ ਮੁਕਤ ਕਰਵਾਉਣਾ ਚਾਹੁੰਦੇ ਹੋ।
ਉਧਰ ਡਾਇਰੈਕਟਰ ਹੰਸਲ ਮਹਿਤਾ ਨੇ ਵੀ ਆਰੀਅਨ ਦੀ ਗ੍ਰਿਫਤਾਰੀ 'ਤੇ ਭੜਾਸ ਕੱਢਦੇ ਹੋਏ ਲਿਖਿਆ-ਇਕ ਸੈਲੀਬਿਰੇਟੀ ਹੋਣ ਦੇ ਨਾਤੇ, ਇਕ ਸਟਾਰ ਹੋਣ ਦੇ ਨਾਤੇ, ਬਾਲੀਵੁੱਡ 'ਚ ਹੋਣ ਦਾ ਮਤਲਬ ਹੈ ਕਿ ਤੁਹਾਡੀ ਭਾਵਨਾ, ਤੁਹਾਡਾ ਦਰਦ ਅਤੇ ਇਕ ਪਿਤਾ ਦੇ ਰੂਪ 'ਚ ਤੁਹਾਡੀ ਚਿੰਤਾ ਪਬਲਿਕ ਉਪਯੋਗ, ਗਲਤਵਿਵਹਾਰ ਅਤੇ ਕਰੂਰ ਫ਼ੈਸਲੇ ਦਾ ਵਿਸ਼ਾ ਬਣ ਜਾਂਦੀ ਹੈ।