ਕੰਗਨਾ ਦੀ 'ਐਮਰਜੈਂਸੀ' 'ਤੇ ਗਿੱਪੀ ਗਰੇਵਾਲ ਦਾ ਬਿਆਨ, ਜਾਣੋ ਕੀ ਬੋਲੇ ਅਦਾਕਾਰ

Thursday, Sep 05, 2024 - 10:56 AM (IST)

ਜਲੰਧਰ (ਬਿਊਰੋ) : ਬਾਲੀਵੁੱਡ ਦੀ ਕੰਟਰੋਵਰਸ਼ੀਅਲ ਕੁਈਨ ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਲਿਆ ਰਿਹਾ ਹੈ। ਇਸ ਫ਼ਿਲਮ 'ਤੇ ਲਗਾਤਾਰ ਪੰਜਾਬੀ ਸਿਤਾਰਿਆਂ ਦੇ ਬਿਆਨ ਆ ਰਹੇ ਹਨ। ਉਥੇ ਹੀ ਪੰਜਾਬੀ ਅਦਾਕਾਰ ਗੁਰਪ੍ਰੀਤ ਸਿੰਘ ਘੁੱਗੀ ਅਤੇ ਗਿੱਪੀ ਗਰੇਵਾਲ ਨੇ ਫ਼ਿਲਮ ਨੂੰ ਲੈ ਕੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਗਿੱਪੀ ਗਰੇਵਾਲ ਨੇ ਆਪਣੀ ਫ਼ਿਲਮ ਦੀ ਉਦਾਹਰਨ ਦਿੰਦੇ ਹੋਏ ਕਿਹਾ ਕਿ, ''ਅਸੀਂ 'ਅਰਦਾਸ ਸਰਬੱਤ ਦੇ ਭਲੇ ਦੀ' ਫ਼ਿਲਮ ਬਣਾਈ ਹੈ। ਫ਼ਿਲਮ ਬਣਾਉਣ ਤੋਂ ਪਹਿਲਾਂ ਅਤੇ ਮੁਕੰਮਲ ਹੋਣ ਤੋਂ ਬਾਅਦ ਵੀ ਅਸੀਂ ਇਸ ਦੀ ਸਕ੍ਰਿਪਟ ਤਖ਼ਤ ਸ੍ਰੀ ਹਜ਼ੂਰ ਸਾਹਿਬ ਨੂੰ ਪ੍ਰਵਾਨਗੀ ਲਈ ਦੇ ਦਿੱਤੀ ਸੀ। ਗਿੱਪੀ ਨੇ ਦੱਸਿਆ ਕਿ ਉਹ ਕਿਸੇ ਵੀ ਵਿਵਾਦ ਤੋਂ ਬਚਣ ਲਈ ਧਾਰਮਿਕ ਅਧਿਕਾਰੀਆਂ ਤੋਂ ਫੀਡਬੈਕ ਜ਼ਰੂਰ ਲੈਂਦੇ ਹਨ।''

ਇਹ ਖ਼ਬਰ ਵੀ ਪੜ੍ਹੋ - ਫਾਇਰਿੰਗ ਮਰਗੋਂ ਏਪੀ ਢਿੱਲੋਂ ਨੇ ਇਕ ਹੋਰ ਵੀਡੀਓ ਕੀਤੀ ਸਾਂਝੀ, ਵੇਖ ਫੈਨਜ਼ ਹੋਏ ਖ਼ੁਸ਼

ਉਥੇ ਹੀ ਗੁਰਪ੍ਰੀਤ ਘੁੱਗੀ ਦਾ ਕਹਿਣਾ ਹੈ ਕਿ, ''ਸਾਨੂੰ ਕਿਸੇ ਏਜੰਡੇ ਨਾਲ ਫ਼ਿਲਮਾਂ ਨਹੀਂ ਬਣਾਉਣੀਆਂ ਚਾਹੀਦੀਆਂ। ਸਾਨੂੰ ਸਿਨੇਮਾ ਦੀ ਦੁਰਵਰਤੋਂ ਨਹੀਂ ਕਰਨੀ ਚਾਹੀਦੀ। ਗੁਰਪ੍ਰੀਤ ਨੇ ਇਹ ਗੱਲ ਫ਼ਿਲਮ 'ਐਮਰਜੈਂਸੀ' ਦੇ ਮੁਲਤਵੀ ਹੋਣ ਤੋਂ ਬਾਅਦ ਕਹੀ ਹੈ। ਅਸੀਂ ਵੀ ਫ਼ਿਲਮ ਇੰਡਸਟਰੀ ਤੋਂ ਹਾਂ। ਇਸ ਫ਼ਿਲਮ ਵਾਂਗ ਸਾਡੀ ਫ਼ਿਲਮ 'ਅਰਦਾਸ ਸਰਬੱਤ ਦੇ ਭਲੇ ਦੀ' ਵੀ ਆ ਰਹੀ ਹੈ। ਅਸੀਂ ਮਨੋਰੰਜਨ ਲਈ ਇਹ ਫ਼ਿਲਮ ਬਣਾਈ ਹੈ। ਹਾਲਾਂਕਿ ਜੇਕਰ ਅਸੀਂ ਇਸ ਫ਼ਿਲਮ ਰਾਹੀਂ ਕੋਈ ਏਜੰਡਾ ਲੈ ਕੇ ਆਏ ਹੁੰਦੇ ਤਾਂ ਇਹ ਗ਼ਲਤ ਹੋਣਾ ਸੀ। ਸਿਨੇਮਾ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ।' ਅਦਾਕਾਰ ਘੁੱਗੀ ਨੇ ਅੱਗੇ ਕਿਹਾ, ''ਮੈਂ ਉਸ 'ਤੇ ਸਿਨੇਮਾ ਨਹੀਂ ਬਣਾ ਸਕਦਾ ਜੋ ਮੈਨੂੰ ਸਹੀ ਲੱਗਦਾ ਹੈ। ਇਹ ਗ਼ਲਤ ਹੋਵੇਗਾ। ਜੇਕਰ ਤੁਹਾਡੀ ਸਰਚ ਸਹੀ ਨਹੀਂ ਹੈ ਅਤੇ ਤੁਹਾਡਾ ਗਿਆਨ ਪੂਰਾ ਨਹੀਂ ਹੈ ਤਾਂ ਤੁਹਾਨੂੰ ਸਰੋਤਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਨਿਸ਼ਾਨਾ ਨਹੀਂ ਬਣਾਉਣਾ ਚਾਹੀਦਾ। ਅਸੀਂ ਫ਼ਿਲਮ ਨਹੀਂ ਦੇਖੀ ਹੈ ਪਰ ਜੋ ਅਸੀਂ ਟੀਜ਼ਰ ਅਤੇ ਟ੍ਰੇਲਰ 'ਚ ਦੇਖਿਆ ਹੈ, ਉਸ ਤੋਂ ਅਜਿਹਾ ਲੱਗਦਾ ਹੈ ਕਿ ਉਨ੍ਹਾਂ 'ਚ ਉਹ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਹਨ, ਜੋ ਇਤਰਾਜ਼ ਉਠਾਉਣ ਦਾ ਕਾਰਨ ਹਨ।''

ਇਹ ਖ਼ਬਰ ਵੀ ਪੜ੍ਹੋ -  ਹਰਿਆਣਵੀਂ ਡਾਂਸਰ ਸਪਨਾ ਚੌਧਰੀ ਅੱਜ ਕਰੇਗੀ ਵੱਡਾ ਐਲਾਨ

ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦੀ ਗੱਲ ਕਰੀਏ ਤਾਂ ਕੰਗਨਾ ਨੇ ਨਾ ਸਿਰਫ ਇਸ 'ਚ ਕੰਮ ਕੀਤਾ ਹੈ ਸਗੋਂ ਇਸ ਦਾ ਨਿਰਦੇਸ਼ਨ ਵੀ ਕੀਤਾ ਹੈ। ਕੰਗਨਾ ਤੋਂ ਇਲਾਵਾ ਫ਼ਿਲਮ 'ਚ ਅਨੁਪਮ ਖੇਰ, ਸ਼੍ਰੇਅਸ ਤਲਪੜੇ, ਮਹਿਮਾ ਚੌਧਰੀ, ਮਿਲਿੰਦ ਸੋਮਨ ਅਤੇ ਮਰਹੂਮ ਅਦਾਕਾਰ ਸਤੀਸ਼ ਕੌਸ਼ਿਕ ਵੀ ਹਨ। ਇਹ ਫ਼ਿਲਮ ਪਹਿਲਾਂ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਵਿਵਾਦ ਕਾਰਨ ਫ਼ਿਲਮ ਦੀ ਰਿਲੀਜ਼ ਮਿਤੀ ਅੱਗੇ ਕਰ ਦਿੱਤੀ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News