ਗਾਇਕ ਗਿੱਪੀ ਗਰੇਵਾਲ-ਹਨੀ ਸਿੰਘ ਮੁੜ ਹੋਏ ਇਕੱਠੇ ਹੋਏ, ਦੇਣਗੇ ਫੈਨਜ਼ ਨੂੰ ਵੱਡਾ ਸਰਪ੍ਰਾਈਜ਼
Wednesday, Jul 24, 2024 - 03:41 PM (IST)
ਜਲੰਧਰ (ਬਿਊਰੋ) : ਸੰਗੀਤ ਦੀ ਦੁਨੀਆ ਦੇ ਸਿਰਮੌਰ ਸਿਤਾਰਿਆਂ 'ਚ ਆਪਣਾ ਸ਼ੁਮਾਰ ਕਰਵਾਉਣ 'ਚ ਸਫ਼ਲ ਰਹੇ ਹਨ ਗਿੱਪੀ ਗਰੇਵਾਲ ਅਤੇ ਯੋ ਯੋ ਹਨੀ ਸਿੰਘ, ਜੋ ਲੰਮੇਂ ਸਮੇਂ ਬਾਅਦ ਇੱਕ ਵਿਸ਼ੇਸ਼ ਗਾਣੇ ਲਈ ਮੁੜ ਇਕੱਠੇ ਹੋਏ ਹਨ। ਦੋਵਾਂ ਦੀ ਸ਼ਾਨਦਾਰ ਜੁਗਲਬੰਦੀ ਅਧੀਨ ਸਜਿਆ ਟਰੈਕ ਜਲਦ ਹੀ ਸੰਗੀਤਕ ਮਾਰਕੀਟ 'ਚ ਦਸਤਕ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ - ਅਮਰਿੰਦਰ ਗਿੱਲ ਕਿਸੇ ਵੇਲੇ ਕਰਦੇ ਸਨ ਬੈਂਕ 'ਚ ਨੌਕਰੀ, ਇਸ ਫ਼ਿਲਮ ਨਾਲ ਵੱਡੇ ਪਰਦੇ 'ਤੇ ਖ਼ੁਦ ਨੂੰ ਕੀਤਾ ਪੱਕੇ ਪੈਰੀਂ
ਸੰਗੀਤਕ ਗਲਿਆਰਿਆਂ 'ਚ ਧੱਕ ਪਾਉਣ ਜਾ ਰਹੇ ਉਕਤ ਗਾਣੇ ਦੇ ਸਿਲਸਿਲੇ ਅਧੀਨ ਗਿੱਪੀ ਗਰੇਵਾਲ ਅਤੇ ਯੋ ਯੋ ਹਨੀ ਸਿੰਘ ਨੇ ਇੰਨੀਂ ਦਿਨੀਂ ਦੁਬਈ 'ਚ ਡੇਰੇ ਲਾਏ ਹਨ। ਉਨ੍ਹਾਂ ਦਾ ਇਹ ਗੀਤ ਬਹੁਤ ਹੀ ਵੱਡੇ ਸਕੇਲ ਪੱਧਰ 'ਤੇ ਫਿਲਮਾਇਆ ਜਾ ਰਿਹਾ ਹੈ। ਗਿੱਪੀ ਗਰੇਵਾਲ ਅਤੇ ਹਨੀ ਸਿੰਘ ਦਾ ਸੰਗੀਤਕ ਸੁਮੇਲ ਕਈ ਵਾਰ ਨਵੇਂ ਅਯਾਮ ਸਿਰਜਣ 'ਚ ਕਾਮਯਾਬ ਰਿਹਾ ਹੈ, ਜਿਸ ਦਾ ਇਜ਼ਹਾਰ ਸਾਲ 2011 'ਚ ਰਿਲੀਜ਼ ਹੋਇਆ। ਇਨ੍ਹਾਂ ਦੋਹਾਂ ਇਕੱਠਿਆਂ ਦਾ 'ਅੰਗਰੇਜ਼ੀ ਬੀਟ' ਵੀ ਕਰਵਾ ਚੁੱਕਾ ਹੈ, ਜੋ 155 ਮਿਲੀਅਨ ਵਿਊਅਰਸ਼ਿਪ ਨਾਲ ਸੰਗੀਤਕ ਚਾਰਟ ਦਾ ਉੱਚ ਸਿਖਰ ਹੰਢਾ ਚੁੱਕਾ ਹੈ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਦੀ ਹੋਈ ਬੱਲੇ-ਬੱਲੇ, ਗਿੱਪੀ ਦੀ ਫ਼ਿਲਮ ਦਾ ਤੋੜਿਆ ਰਿਕਾਰਡ, ਕੀਤੀ ਇੰਨੀ ਕਮਾਈ
'ਸਪੀਡ ਰਿਕਾਰਡਜ਼' ਵੱਲੋਂ ਵੱਡੇ ਪੱਧਰ 'ਤੇ ਪੇਸ਼ ਕੀਤੇ ਗਏ ਇਸ ਗਾਣੇ ਨੇ ਗਿੱਪੀ ਗਰੇਵਾਲ ਦੀ ਸੰਗੀਤ ਖੇਤਰ 'ਚ ਸਥਿਤੀ ਨੂੰ ਹੋਰ ਮਜ਼ਬੂਤ ਕਰਨ 'ਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਸਾਲ 2012 'ਚ ਸਾਹਮਣੇ ਆਈ ਬਲਜੀਤ ਸਿੰਘ ਦਿਓ ਦੀ ਚਰਚਿਤ ਪੰਜਾਬੀ ਫ਼ਿਲਮ 'ਮਿਰਜ਼ਾ: ਦਿ ਅਣਟੋਲਡ ਸਟੋਰੀ' 'ਚ ਵੀ ਇਨ੍ਹਾਂ ਦੋਹਾਂ ਦੀ ਸ਼ਾਨਦਾਰ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ, ਹਾਲਾਂਕਿ ਦੋਹਾਂ ਦਾ ਕਿਰਦਾਰ ਸ਼ੇਡ ਵੱਖ-ਵੱਖ ਸਿਰਜਿਆ ਗਿਆ, ਜਿਸ ਨੂੰ ਅਸਰਦਾਇਕ ਰੂਪ 'ਚ ਅੰਜ਼ਾਮ ਦੇਣ 'ਚ ਸਫ਼ਲ ਰਹੇ ਸਨ ਇਹ ਦੋਨੋਂ ਦਿੱਗਜ ਕਲਾਕਾਰ। ਜੇਕਰ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ-ਗਾਇਕ ਗਿੱਪੀ ਗਰੇਵਾਲ ਜਿੱਥੇ ਪੰਜਾਬੀ ਫ਼ਿਲਮਾਂ ਅਤੇ ਗਾਣਿਆ ਨਾਲ ਬਰਾਬਰ ਅਪਣੇ ਪ੍ਰਭਾਵ ਦਾ ਇਜ਼ਹਾਰ ਕਰਵਾ ਰਹੇ ਹਨ, ਉਥੇ ਹਨੀ ਸਿੰਘ ਵੀ ਉੱਚ ਪੱਧਰੀ ਗਾਣਿਆਂ ਨਾਲ ਲਗਾਤਾਰ ਇਸ ਖਿੱਤੇ 'ਚ ਛਾਏ ਹੋਏ ਹਨ।
ਇਹ ਖ਼ਬਰ ਵੀ ਪੜ੍ਹੋ - ਕਰਨ ਔਜਲਾ ਦੇ ਮੁਰੀਦ ਹਨੀ ਸਿੰਘ, ਕਿਹਾ- ਉਹ ਅਜਿਹਾ ਕਲਾਕਾਰ ਹੈ, ਜੋ ਰੇਗਿਸਤਾਨ 'ਚ ਵੀ ਖੂਹ ਪੱਟ ਕੇ ਪਾਣੀ ਕੱਢ ਲਏ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।