ਜਲਦ ਦੂਜੇ ਬੱਚੇ ਨੂੰ ਜਨਮ ਦੇਵੇਗੀ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ, ਦੇਖੋ ਬੇਬੀ ਸ਼ਾਵਰ ਦੀਆਂ ਆਕਰਸ਼ਕ ਤਸਵੀਰਾਂ

06/15/2021 12:01:30 PM

ਚੰਡੀਗੜ੍ਹ (ਬਿਊਰੋ)– ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਫ਼ਿਲਮੀ ਅਦਾਕਾਰਾ ਗੀਤਾ ਬਸਰਾ ਜਲਦ ਹੀ ਦੂਜੇ ਬੱਚੇ ਦੇ ਮਾਤਾ-ਪਿਤਾ ਬਣਨ ਵਾਲੇ ਹਨ। ਇਸ ਦੇ ਚਲਦਿਆਂ ਹਾਲ ਹੀ ’ਚ ਦੂਜੇ ਬੱਚੇ ਦੇ ਸੁਆਗਤ ਲਈ ਖ਼ਾਸ ਬੇਬੀ ਸ਼ਾਵਰ ਰੱਖਿਆ ਗਿਆ। ਬੇਬੀ ਸ਼ਾਵਰ ਦੌਰਾਨ ਗੀਤਾ ਬਸਰਾ ਦਾ ਹੀ ਪਰਿਵਾਰ ਨਜ਼ਰ ਆਇਆ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : 'ਦੀਪ ਸਿੱਧੂ' ਦੀ ਅਚਾਨਕ ਵਿਗੜੀ ਸਿਹਤ, ਅਣਪਛਾਤੇ ਨੇ ਦਿੱਤਾ ਸ਼ੱਕੀ ਪਦਾਰਥ

ਹਰਭਜਨ ਸਿੰਘ ਨੇ ਪਤਨੀ ਗੀਤਾ ਬਸਰਾ ਨਾਲ ਬੇਬੀ ਸ਼ਾਵਰ ਦੀ ਖੁਸ਼ੀ ਇਕ ਖ਼ਾਸ ਕੇਕ ਕੱਟ ਕੇ ਮਨਾਈ। ਇਹ ਕੇਕ ਇੰਨਾ ਆਕਰਸ਼ਿਤ ਹੈ ਕਿ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਿਹਾ ਹੈ।

 
 
 
 
 
 
 
 
 
 
 
 
 
 
 
 

A post shared by Geeta Basra (@geetabasra)

ਗੀਤਾ ਬਸਰਾ ਤੇ ਹਰਭਜਨ ਸਿੰਘ ਦੀ ਇਸ ਤੋਂ ਪਹਿਲਾਂ ਇਕ ਧੀ ਹੈ, ਜਿਸ ਤੋਂ ਬਾਅਦ ਉਹ ਹੁਣ ਦੂਜੇ ਬੱਚੇ ਦੇ ਮਾਪੇ ਬਣਨ ਜਾ ਰਹੇ ਹਨ। ਗੀਤਾ ਬਸਰਾ ਦੇ ਬੇਬੀ ਸ਼ਾਵਰ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀਆਂ ਹਨ। ਦੋਵਾਂ ਦੇ ਪ੍ਰਸ਼ੰਸਕ ਕੁਮੈਂਟ ਕਰਕੇ ਢੇਰ ਸਾਰੀਆਂ ਵਧਾਈਆਂ ਦੇ ਰਹੇ ਹਨ।

ਗੀਤਾ ਬਸਰਾ ਦੇ ਨਾਲ ਹਰਭਜਨ ਸਿੰਘ ਨੇ ਲਵ ਮੈਰਿਜ ਕਰਵਾਈ ਸੀ ਤੇ ਦੋਵਾਂ ਦੀ ਮੁਲਾਕਾਤ ਇਕ ਸ਼ੋਅ ਦੌਰਾਨ ਹੋਈ ਸੀ। ਗੀਤਾ ਬਸਰਾ ਨੇ ਵਿਆਹ ਤੋਂ ਬਾਅਦ ਇੰਡਸਟਰੀ ਤੋਂ ਦੂਰੀ ਬਣਾ ਲਈ ਹੈ ਤੇ ਹੁਣ ਤੱਕ ਉਹ ਕਿਸੇ ਵੀ ਸੀਰੀਅਲ ’ਚ ਨਜ਼ਰ ਨਹੀਂ ਆਈ।

ਨੋਟ– ਇਹ ਤਸਵੀਰਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ? ਕੁਮੈਂਟ ਕਰਕੇ ਦੱਸੋ।


Rahul Singh

Content Editor

Related News