ਸਿੱਧੂ ਮੂਸੇ ਵਾਲਾ ਦਾ ਜ਼ਿਕਰ ਕਰਦਿਆਂ ਗੈਰੀ ਸੰਧੂ ਨੇ ਮੰਗੀ ਮੁਆਫ਼ੀ, ਆਖੀਆਂ ਇਹ ਗੱਲਾਂ
Wednesday, Jun 15, 2022 - 01:29 PM (IST)
ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਮਗਰੋਂ ਕਲਾਕਾਰਾਂ ਨੂੰ ਡੂੰਘਾ ਸਦਮਾ ਲੱਗਾ ਹੈ। ਹਰ ਕਲਾਕਾਰ ਦੀ ਸਿੱਧੂ ਦੀ ਮੌਤ ’ਤੇ ਵੱਖਰੀ ਰਾਏ ਹੈ। ਜਵਾਨ ਗਾਇਕ ਦੀ ਇੰਝ ਮੌਤ ਹੋਣ ਦੇ ਚਲਦਿਆਂ ਹਰ ਕਿਸੇ ਦਾ ਦਿਲ ਝੰਜੋੜਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ : ਡਰੱਗਸ ਮਾਮਲੇ ’ਚ ਫਸੇ ਸ਼ਕਤੀ ਕਪੂਰ ਦੇ ਪੁੱਤਰ ਸਿਧਾਂਤ ਕਪੂਰ ਨੂੰ ਪੁਲਸ ਨੇ ਜ਼ਮਾਨਤ ’ਤੇ ਕੀਤਾ ਰਿਹਾਅ
ਉਥੇ ਪੰਜਾਬੀ ਗਾਇਕ ਗੈਰੀ ਸੰਧੂ ਨੇ ਵੀ ਇਕ ਅਜਿਹੀ ਪੋਸਟ ਸਾਂਝੀ ਕੀਤੀ ਹੈ, ਜਿਸ ’ਚ ਉਨ੍ਹਾਂ ਨੂੰ ਸਿੱਧੂ ਦੀ ਮੌਤ ਤੋਂ ਬਾਅਦ ਉਦਾਸ ਹੁੰਦੇ ਦੇਖਿਆ ਜਾ ਸਕਦਾ ਹੈ। ਗੈਰੀ ਨੇ ਆਪਣੀ ਪੋਸਟ ’ਚ ਲਿਖਿਆ, ‘‘ਸਿੱਧੂ ਦੇ ਜਾਣ ਪਿੱਛੋਂ ਬਹੁਤ ਕੁਝ ਸਿੱਖ ਲਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ, ਉਹਦੀ ਮਰਜ਼ੀ ਤੋਂ ਬਿਨਾਂ ਇਕ ਸਾਹ ਵੀ ਨਹੀਂ ਜ਼ਿਆਦਾ ਆਉਣਾ, ਫਿਰ ਮੈਂ-ਮੈਂ ਕਾਹਦੀ? ਜੇ ਮੇਰੇ ਕੋਲੋਂ ਕਿਸੇ ਵੀ ਇਨਸਾਨ ਨੂੰ ਕਦੇ ਗਲਤ ਬੋਲ ਹੋ ਗਿਆ ਹੋਵੇ ਤਾਂ ਬਾਈ ਮੁਆਫ਼ੀ ਕਰਨਾ।’’
ਗੈਰੀ ਦੀ ਇਸ ਪੋਸਟ ਤੋਂ ਸਾਫ ਹੈ ਕਿ ਸਿੱਧੂ ਦੀ ਮੌਤ ਮਗਰੋਂ ਉਹ ਥੋੜ੍ਹਾ ਬਦਲ ਗਏ ਹਨ। ਉਨ੍ਹਾਂ ਨਾਲ ਇਹ ਵੀ ਕਿਹਾ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਜੇਕਰ ਉਨ੍ਹਾਂ ਨੇ ਕਿਸੇ ਨੂੰ ਵੀ ਕਦੇ ਮਾੜਾ ਬੋਲਿਆ ਹੋਵੇ ਤਾਂ ਉਸ ਲਈ ਮੁਆਫ਼ੀ ਵੀ ਮੰਗੀ ਹੈ।
ਦੱਸ ਦੇਈਏ ਕਿ ਗੈਰੀ ਸੰਧੂ ਆਪਣੇ ਪੁੱਤਰ ਅਵਤਾਰ ਸੰਧੂ ਨਾਲ ਵੀ ਸਮਾਂ ਬਤੀਤ ਕਰਦੇ ਨਜ਼ਰ ਆ ਰਹੇ ਹਨ। ਉਨ੍ਹਾਂ ਵਲੋਂ ਸੋਸ਼ਲ ਮੀਡੀਆ ’ਤੇ ਅਕਸਰ ਪੁੱਤਰ ਅਵਤਾਰ ਸੰਧੂ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ।
ਨੋਟ– ਗੈਰੀ ਦੀ ਇਸ ਪੋਸਟ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।