ਗੈਰੀ ਸੰਧੂ ਦਾ ਇਹ ਕੁਮੈਂਟ ਪੜ੍ਹ ਕਿਤੇ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਤੇ ਹਰਮਨ ਚੀਮਾ ਗੁੱਸਾ ਤਾਂ ਨਹੀਂ ਕਰਨਗੇ?

Monday, May 17, 2021 - 07:02 PM (IST)

ਗੈਰੀ ਸੰਧੂ ਦਾ ਇਹ ਕੁਮੈਂਟ ਪੜ੍ਹ ਕਿਤੇ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਤੇ ਹਰਮਨ ਚੀਮਾ ਗੁੱਸਾ ਤਾਂ ਨਹੀਂ ਕਰਨਗੇ?

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਗੈਰੀ ਸੰਧੂ ਦੀ ਇਕ ਵੀਡੀਓ ਹਾਲ ਹੀ ’ਚ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇਸ ਵੀਡੀਓ ’ਚ ਗੈਰੀ ਗਾਇਕੀ ਛੱਡਣ ਦੀ ਗੱਲ ਕਰ ਰਹੇ ਹਨ। ਗੈਰੀ ਸੰਧੂ ਇਸ ਪਿੱਛੇ ਕੋਰੋਨਾ ਵਾਇਰਸ ਨੂੰ ਵਜ੍ਹਾ ਦੱਸ ਰਹੇ ਹਨ।

ਅਸਲ ’ਚ ਪਿਛਲੇ ਸਾਲ ਗੈਰੀ ਸੰਧੂ ਨੂੰ ਕੋਰੋਨਾ ਵਾਇਰਸ ਹੋਇਆ ਸੀ। ਉਸ ਤੋਂ ਬਾਅਦ ਗੈਰੀ ਨੂੰ ਲੱਗਦਾ ਹੈ ਕਿ ਉਹ ਗੀਤ ਹੁਣ ਇੰਨੇ ਵਧੀਆ ਢੰਗ ਨਾਲ ਨਹੀਂ ਗਾ ਪਾਉਂਦੇ। ਇਸ ਦੇ ਨਾਲ ਹੀ ਗੈਰੀ ਨੇ ਇਹ ਵੀ ਕਿਹਾ ਕਿ ਸ਼ਾਇਦ ਜਿਹੜੇ ਆਉਣ ਵਾਲੇ 3-4 ਗੀਤ ਹਨ, ਉਹ ਉਨ੍ਹਾਂ ਦੀ ਜ਼ਿੰਦਗੀ ਦੇ ਆਖਰੀ ਗੀਤ ਹੋਣਗੇ।

ਇਹ ਖ਼ਬਰ ਵੀ ਪੜ੍ਹੋ : ਵਿਵਾਦਾਂ ’ਚ ਪ੍ਰੀਤ ਹਰਪਾਲ ਦਾ ‘ਹੋਸਟਲ’ ਗੀਤ, ਬ੍ਰਾਹਮਣ ਭਾਈਚਾਰੇ ਨੇ ਪ੍ਰਗਟਾਇਆ ਇਤਰਾਜ਼

ਇਸ ਗੱਲ ਨੂੰ ਸੁਣ ਗੈਰੀ ਸੰਧੂ ਨੇ ਪ੍ਰਸ਼ੰਸਕ ਕਾਫੀ ਹੈਰਾਨ ਸਨ ਪਰ ਹੁਣ ਗੈਰੀ ਸੰਧੂ ਨੇ ਇਸ ’ਤੇ ਇਕ ਮਜ਼ੇਦਾਰ ਪ੍ਰਤੀਕਿਰਿਆ ਦਿੱਤੀ ਹੈ। ਅਸਲ ’ਚ ਗੈਰੀ ਨੇ ਬੀਤੇ ਦਿਨੀਂ ਆਪਣੇ ਗੀਤ ‘ਇਸ਼ਕ’ ਦਾ ਟੀਜ਼ਰ ਰਿਲੀਜ਼ ਕੀਤਾ ਸੀ। ਇਸ ’ਤੇ ਇਕ ਪ੍ਰਸ਼ੰਸਕ ਨੇ ਗੈਰੀ ਨੂੰ ਕੁਮੈਂਟ ਕੀਤਾ, ‘ਉਹ ਭਰਾ ਮੇਰਿਆ ਗਾਉਣਾ ਨਾ ਛੱਡ ਦੇਈ, ਮੰਨ ਲਾ ਮੇਰੀ ਗੱਲ। ਜਿਵੇਂ ਦੀ ਵੀ ਆਵਾਜ਼ ਨਿਕਲਦੀ, ਅਸੀਂ ਸੁਣ ਲਿਆ ਕਰਨੇ ਆ ਗੀਤ।’

 
 
 
 
 
 
 
 
 
 
 
 
 
 
 
 

A post shared by Garry Sandhu (@officialgarrysandhu)

ਇਸ ’ਤੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨੂੰ ਟੈਗ ਕੀਤਾ ਹੈ। ਗੈਰੀ ਨੇ ਕੁਮੈਂਟ ਦਾ ਜਵਾਬ ਦਿੰਦਿਆਂ ਲਿਖਿਆ, ‘@rosekamalsandhu ਵੀਰ ਇਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦਾ ਫਿਰ ਵੀ ਮੈਂ @parmishverma @gagankokri @neetu_shatran @harman.cheema.real ਭਾਵੇਂ ਇਹ ਸਭ ਗੁੱਸਾ ਕਰ ਲੈਣ, ਬਹੁਤ ਚਿਰ ਦੀ ਗੱਲ ਦਿਲ ’ਚ ਸੀ।’

PunjabKesari

ਗੈਰੀ ਸੰਧੂ ਦਾ ਇਹ ਕੁਮੈਂਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ’ਤੇ ਹਰਮਨ ਚੀਮਾ ਦੀ ਪ੍ਰਤੀਕਿਰਿਆ ਵੀ ਆ ਗਈ ਹੈ। ਹਰਮਨ ਚੀਮਾ ਨੇ ਲਿਖਿਆ, ‘ਅਸੀਂ ਗੁੱਸਾ ਨਹੀਂ ਕਰਦੇ ਭਾਅ ਜੀ।’

ਇਸ ਤੋਂ ਬਾਅਦ ਗੈਰੀ ਨੇ ਹਰਮਨ ਚੀਮਾ ਨੂੰ ਮੁੜ ਟੈਗ ਕੀਤਾ ਤੇ ਸ਼ਾਨਦਾਰ ਵਾਲੀ ਇਮੋਜੀ ਵੀ ਬਣਾਈ।’

PunjabKesari

ਹੁਣ ਗੈਰੀ ਦਾ ਇਹ ਕੁਮੈਂਟ ਦੇਖ ਕੇ ਕੀ ਇਹ ਕਲਾਕਾਰ ਅਸਲ ’ਚ ਗੁੱਸਾ ਕਰਦੇ ਹਨ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਨੋਟ– ਗੈਰੀ ਸੰਧੂ ਦੇ ਇਸ ਕੁਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News