ਗੈਰੀ ਸੰਧੂ ’ਤੇ ਭੜਕਿਆ ਗਗਨ ਕੋਕਰੀ, ਕੁਮੈਂਟ ਦਾ ਦਿੱਤਾ ਠੋਕਵਾਂ ਜਵਾਬ

Tuesday, May 18, 2021 - 11:27 AM (IST)

ਚੰਡੀਗੜ੍ਹ (ਬਿਊਰੋ)– ਗੈਰੀ ਸੰਧੂ ਵਲੋਂ ਹਾਲ ਹੀ ’ਚ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨੂੰ ਲੈ ਕੇ ਕੀਤੇ ਕੁਮੈਂਟ ਦਾ ਵਿਵਾਦ ਭਖਦਾ ਜਾ ਰਿਹਾ ਹੈ। ਗੈਰੀ ਦੇ ਇਸ ਕੁਮੈਂਟ ’ਤੇ ਗਗਨ ਕੋਕਰੀ ਨੇ ਇਤਰਾਜ਼ ਜਤਾਇਆ ਹੈ ਤੇ ਗੈਰੀ ਨੂੰ ਠੋਕਵਾਂ ਜਵਾਬ ਦਿੱਤਾ ਹੈ।

ਗਗਨ ਕੋਕਰੀ ਨੇ ਆਪਣੀ ਪੋਸਟ ’ਚ ਗੈਰੀ ਦਾ ਨਾਂ ਨਹੀਂ ਲਿਆ ਪਰ ਉਸ ਦਾ ਇਸ਼ਾਰਾ ਸਿੱਧਾ-ਸਿੱਧਾ ਗੈਰੀ ਸੰਧੂ ਵੱਲ ਹੀ ਹੈ। ਗਗਨ ਕੋਕਰੀ ਨੇ ਇੰਸਟਾਗ੍ਰਾਮ ਸਟੋਰੀਜ਼ ’ਚ ਇਕ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਨੁਸਰਤ ਦਿਆ ਮੁੰਡਿਆ, ਉਹ ਜਿਹੜਾ ਰੱਬ ਉੱਪਰ ਬੈਠਾ ਉਹ ਸੁਰੀਲਾ ਜਾਂ ਬੇਸੁਰਾ, ਖ਼ੂਬਸੂਰਤ ਜਾਂ ਬਦਸੂਰਤ ਦੇਖ ਕੇ ਨਹੀਂ ਦਿੰਦਾ। ਸੁਰੀਲਾ ਹੋ ਕੇ ਕੀ ਖੱਟਿਆ ਤੇ ਬੇਸੁਰਾ ਹੋ ਕੇ ਕੀ ਕਮਾਇਆ, ਇਹ ਸਭ ਰੱਬ ਜਾਣਦਾ ਜਾਂ ਤੇਰਾ-ਮੇਰਾ ਦਿਲ ਜਾਣਦਾ।’

ਗਗਨ ਨੇ ਅੱਗੇ ਲਿਖਿਆ, ‘ਇਥੇ ਵ੍ਹੀਲਚੇਅਰ ਵਾਲਾ ਵੀ ਕੰਮ ਕਰ ਰਿਹਾ ਹੈ ਤੇ ਹੱਥ-ਪੈਰ ਚੱਲਣ ਵਾਲਾ ਵੀ ਵਿਹਲਾ ਬੈਠਾ, ਇਹ ਦੁਨੀਆ ਦਾਰੀ ਹੈ।’ ਸੰਧੂ ਹੀ ਮੈਂ ਹਾਂ ਤੇ ਆਪਣੀ ਆਦਤ ਗੱਲ ਹੱਥ ਮਿਲਾ ਕੇ ਮੂੰਹ ’ਤੇ ਕਹਿਣ ਵਾਲੀ ਹੁੰਦੀ ਹੈ ਤੇ ਅਸੀਂ ਕਈ ਵਾਰ ਮਿਲੇ ਹਾਂ।’

PunjabKesari

ਗਗਨ ਨੇ ਅਖੀਰ ’ਚ ਲਿਖਿਆ, ‘ਬਾਕੀ ਜੇ ਕੋਈ ਹੋਰ ਵੀ ਚੀਜ਼ ਕਈ ਸਾਲਾਂ ਦੀ ਰਹਿ ਗਈ ਹੋਵੇ ਤਾਂ ਨੰਬਰ ਤੇਰੇ ਕੋਲ ਵੀ ਹੈ, ਨੰਬਰ ਮੇਰੇ ਕੋਲ ਵੀ। ਪਿੰਡ ਤੈਨੂੰ ਵੀ ਪਤਾ ਸੁਰ ਲਾ ਲੇਣੇ ਆ ਜਾਂ ਲਵਾ ਦਿੰਦੇ ਹਾਂ ਦਰਬਾਰੀ ਰਾਗ ਦੇ। ਹੁਣ ਤੂੰ ਗੁੱਸਾ ਕਰਨਾ ਕਰ ਲਈ, ਜਿਵੇਂ ਤੂੰ ਕਿਹਾ ਸੀ।’

ਗਗਨ ਕੋਕਰੀ ਦੀ ਇਸ ਪੋਸਟ ਤੋਂ ਸਾਫ ਹੈ ਕਿ ਉਸ ਨੇ ਗੈਰੀ ਸੰਧੂ ਦੇ ਕੁਮੈਂਟ ਨੂੰ ਲੈ ਕੇ ਆਪਣੀ ਭੜਾਸ ਕੱਢੀ ਹੈ।

ਇਹ ਸੀ ਮਾਮਲਾ
ਅਸਲ ’ਚ ਗੈਰੀ ਸੰਧੂ ਦੀ ਇਕ ਵੀਡੀਓ ਹਾਲ ਹੀ ’ਚ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ’ਚ ਗੈਰੀ ਗਾਇਕੀ ਛੱਡਣ ਦੀ ਗੱਲ ਕਰ ਰਿਹਾ ਹੈ। ਇਸ ’ਤੇ ਗੈਰੀ ਦੇ ਪ੍ਰਸ਼ੰਸਕ ਕਾਫੀ ਹੈਰਾਨ ਸਨ ਪਰ ਹਾਲ ਹੀ ’ਚ ਗੈਰੀ ਸੰਧੂ ਨੇ ਇਸ ’ਤੇ ਇਕ ਮਜ਼ੇਦਾਰ ਪ੍ਰਤੀਕਿਰਿਆ ਦੇ ਦਿੱਤੀ। ਇਕ ਪ੍ਰਸ਼ੰਸਕ ਨੇ ਗੈਰੀ ਨੂੰ ਕੁਮੈਂਟ ਕੀਤਾ, ‘ਉਹ ਭਰਾ ਮੇਰਿਆ ਗਾਉਣਾ ਨਾ ਛੱਡ ਦੇਈ, ਮੰਨ ਲਾ ਮੇਰੀ ਗੱਲ। ਜਿਵੇਂ ਦੀ ਵੀ ਆਵਾਜ਼ ਨਿਕਲਦੀ, ਅਸੀਂ ਸੁਣ ਲਿਆ ਕਰਨੇ ਆ ਗੀਤ।’

PunjabKesari

ਇਸ ’ਤੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੱਤੀ ਹੈ ਤੇ ਨਾਲ ਹੀ ਪਰਮੀਸ਼ ਵਰਮਾ, ਗਗਨ ਕੋਕਰੀ, ਨੀਟੂ ਸ਼ਟਰਾਂ ਵਾਲਾ ਤੇ ਹਰਮਨ ਚੀਮਾ ਨੂੰ ਟੈਗ ਕੀਤਾ ਹੈ। ਗੈਰੀ ਨੇ ਕੁਮੈਂਟ ਦਾ ਜਵਾਬ ਦਿੰਦਿਆਂ ਲਿਖਿਆ, ‘@rosekamalsandhu ਵੀਰ ਇਨ੍ਹਾਂ ਜਿੰਨਾ ਮਾੜਾ ਨਹੀਂ ਗਾਉਂਦਾ ਫਿਰ ਵੀ ਮੈਂ @parmishverma @gagankokri @neetu_shatran @harman.cheema.real ਭਾਵੇਂ ਇਹ ਸਭ ਗੁੱਸਾ ਕਰ ਲੈਣ, ਬਹੁਤ ਚਿਰ ਦੀ ਗੱਲ ਦਿਲ ’ਚ ਸੀ।’

PunjabKesari

ਗੈਰੀ ਸੰਧੂ ਦਾ ਇਹ ਕੁਮੈਂਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਇਸ ’ਤੇ ਹਰਮਨ ਚੀਮਾ ਦੀ ਪ੍ਰਤੀਕਿਰਿਆ ਵੀ ਆ ਗਈ ਹੈ। ਹਰਮਨ ਚੀਮਾ ਨੇ ਲਿਖਿਆ, ‘ਅਸੀਂ ਗੁੱਸਾ ਨਹੀਂ ਕਰਦੇ ਭਾਅ ਜੀ।’ ਇਸ ਤੋਂ ਬਾਅਦ ਗੈਰੀ ਨੇ ਹਰਮਨ ਚੀਮਾ ਨੂੰ ਮੁੜ ਟੈਗ ਕੀਤਾ ਤੇ ਸ਼ਾਨਦਾਰ ਵਾਲੀ ਇਮੋਜੀ ਵੀ ਬਣਾਈ।’

PunjabKesari

ਅਜੇ ਗੈਰੀ ਦੇ ਇਸ ਕੁਮੈਂਟ ’ਤੇ ਪਰਮੀਸ਼ ਵਰਮਾ ਤੇ ਨੀਟੂ ਸ਼ਟਰਾਂ ਵਾਲੇ ਦੀ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਨੋਟ– ਇਸ ਖ਼ਬਰ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor

Related News