‘ਫੁਕਰੇ 3’ ਦਾ ਟਰੇਲਰ ਰਿਲੀਜ਼ : ਭੋਲੀ ਪੰਜਾਬਣ ਦੇ ਖ਼ਿਲਾਫ਼ ਖੜ੍ਹਾ ਹੋਵੇਗਾ ਚੂਚਾ, ਚੋਣਾਂ ’ਚ ਦੇਵੇਗਾ ਮੁਕਾਬਲਾ
Wednesday, Sep 06, 2023 - 02:00 PM (IST)
ਮੁੰਬਈ (ਬਿਊਰੋ)– ਕਾਮੇਡੀ ਫ਼ਿਲਮ ‘ਫੁਕਰੇ’ ਦੇ ਨਿਰਮਾਤਾਵਾਂ ਨੇ ਫ਼ਿਲਮ ਦੇ ਤੀਜੇ ਭਾਗ ‘ਫੁਕਰੇ 3’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ। ਫ਼ਿਲਮ ’ਚ ਇਕ ਵਾਰ ਮੁੜ ਪੁਲਕਿਤ ਸਮਰਾਟ, ਮਨਜੋਤ ਸਿੰਘ ਤੇ ਵਰੁਣ ਸ਼ਰਮਾ ਦੀ ਜੋੜੀ ਸਾਰਿਆਂ ਨੂੰ ਹਸਾਏਗੀ। ਰਿਚਾ ਚੱਢਾ ਨੇ ਇਹ ਵੀ ਕਿਹਾ ਕਿ ਉਹ ਭੋਲੀ ਪੰਜਾਬਣ ਬਣ ਕੇ ਵਾਪਸ ਆਈ ਹੈ। ਪੰਕਜ ਤ੍ਰਿਪਾਠੀ ਟਰੇਲਰ ’ਚ ਕਾਮੇਡੀ ਦਾ ਜ਼ਬਰਦਸਤ ਸੁਆਦ ਜੋੜਦੇ ਨਜ਼ਰ ਆਏ।
ਫ਼ਿਲਮ ਦਾ ਟਰੇਲਰ ਕਾਮੇਡੀ ਨਾਲ ਭਰਪੂਰ ਹੈ। ‘ਫੁਕਰੇ 3’ ਪਹਿਲਾਂ 1 ਦਸੰਬਰ ਨੂੰ ਰਿਲੀਜ਼ ਹੋਣੀ ਸੀ ਪਰ ਹੁਣ ਇਹ ਫ਼ਿਲਮ 28 ਸਤੰਬਰ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਵੇਗੀ।
ਇਹ ਖ਼ਬਰ ਵੀ ਪੜ੍ਹੋ : ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਦਰਸ਼ਕ ਉਤਸ਼ਾਹਿਤ, ਪਹਿਲੀ ਵਾਰ ਕੋਈ ਪੰਜਾਬੀ ਕਰ ਰਿਹੈ ਇਸ ਜਗ੍ਹਾ ਪ੍ਰਫਾਰਮ
ਮ੍ਰਿਗਦੀਪ ਸਿੰਘ ਲਾਂਬਾ ਵਲੋਂ ਨਿਰਦੇਸ਼ਿਤ ਫ਼ਿਲਮ ‘ਫੁਕਰੇ’ 2013 ’ਚ ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਗਿਆ ਸੀ। ਫ਼ਿਲਮ ’ਚ ਪੁਲਕਿਤ ਸਮਰਾਟ, ਅਲੀ ਫਜ਼ਲ, ਰਿਚਾ ਚੱਢਾ, ਪ੍ਰਿਆ ਆਨੰਦ, ਮਨਜੋਤ ਸਿੰਘ, ਵਰੁਣ ਸ਼ਰਮਾ, ਪੰਕਜ ਤ੍ਰਿਪਾਠੀ ਵਰਗੇ ਕਈ ਸਿਤਾਰੇ ਮੁੱਖ ਭੂਮਿਕਾਵਾਂ ’ਚ ਸਨ।
‘ਫੁਕਰੇ ਰਿਟਰਨਜ਼’ ਫ਼ਿਲਮ ‘ਫੁਕਰੇ’ ਦੇ 4 ਸਾਲ ਬਾਅਦ 2017 ’ਚ ਰਿਲੀਜ਼ ਹੋਈ ਸੀ। ਹੁਣ 5 ਸਾਲਾਂ ਬਾਅਦ ਫ਼ਿਲਮ ਦਾ ਤੀਜਾ ਭਾਗ ਰਿਲੀਜ਼ ਹੋ ਰਿਹਾ ਹੈ। ਹਾਲਾਂਕਿ ਇਸ ਹਿੱਸੇ ’ਚ ਅਲੀ ਫਜ਼ਲ ਨਜ਼ਰ ਨਹੀਂ ਆਉਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਨੂੰ ‘ਫੁਕਰੇ 3’ ਦਾ ਟਰੇਲਰ ਕਿਵੇਂ ਦਾ ਲੱਗਾ? ਕੁਮੈਂਟ ਕਰਕੇ ਜ਼ਰੂਰ ਦੱਸੋ।