‘ਫੁਕਰੇ 3’ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਇਸ ਦਿਨ ਸਿਨੇਮਾਘਰਾਂ ’ਚ ਦੇਵੇਗੀ ਦਸਤਕ

01/27/2023 11:26:12 AM

ਮੁੰਬਈ (ਬਿਊਰੋ)– ਆਖਰਕਾਰ ਇਕ ਸਾਲ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਐਕਸਲ ਐਂਟਰਟੇਨਮੈਂਟ ਨੇ ਆਪਣੀ ਸਭ ਤੋਂ ਸਫਲ ਤੇ ਸਭ ਤੋਂ ਵੱਧ ਉਡੀਕੀ ਜਾਣ ਵਾਲੀ ਬਾਲੀਵੁੱਡ ਕਾਮੇਡੀ ਫ੍ਰੈਂਚਾਇਜ਼ੀ ‘ਫੁਕਰੇ 3’ ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ, ਜੋ ਕਿ ਕ੍ਰਿਸ਼ਨ ਜਨਮ ਅਸ਼ਟਮੀ ਦੇ ਸ਼ੁਭ ਮੌਕੇ ’ਤੇ 7 ਸਤੰਬਰ, 2023 ਨੂੰ ਰਿਲੀਜ਼ ਹੋਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਇਹ ਖ਼ਬਰ ਵੀ ਪੜ੍ਹੋ : ਅਦਾਕਾਰ ਅਨੂੰ ਕਪੂਰ ਦੀ ਵਿਗੜੀ ਹਾਲਤ, ਹਸਪਤਾਲ 'ਚ ਦਾਖ਼ਲ

ਇਹ ਕਹਿਣਾ ਸਹੀ ਹੈ ਕਿ ‘ਫੁਕਰੇ 3’ ਦਰਸ਼ਕਾਂ ’ਚ ਆਪਣੇ ਵਧਦੇ ਕ੍ਰੇਜ਼ ਲਈ ਯਕੀਨੀ ਤੌਰ ’ਤੇ ਨਵੇਂ ਮਾਪਦੰਡ ਸਥਾਪਿਤ ਕਰੇਗੀ।

‘ਫੁਕਰੇ 3’ ’ਚ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਰਿਚਾ ਚੱਢਾ, ਮਨਜੋਤ ਸਿੰਘ ਤੇ ਪੰਕਜ ਤ੍ਰਿਪਾਠੀ ਹਨ।

PunjabKesari

ਫ਼ਿਲਮ ਦਾ ਨਿਰਦੇਸ਼ਨ ਮ੍ਰਿਗਦੀਪ ਸਿੰਘ ਲਾਂਬਾ ਨੇ ਕੀਤਾ ਹੈ ਤੇ ਇਸ ਦਾ ਨਿਰਮਾਣ ਰਿਤੇਸ਼ ਸਿਧਵਾਨੀ ਤੇ ਫਰਹਾਨ ਅਖ਼ਤਰ ਦੇ ਐਕਸੈੱਲ ਐਂਟਰਟੇਨਮੈਂਟ ਵਲੋਂ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News