ਪਤੀ ਰਾਜ ਦੀ ਆਤਮਾ ਦੀ ਸ਼ਾਂਤੀ ਲਈ ਮੰਦਿਰਾ ਬੇਦੀ ਨੇ ਘਰ ’ਚ ਕਰਵਾਇਆ ਹਵਨ, ਬੱਚਿਆਂ ਨਾਲ ਕੀਤੀ ਪੂਜਾ

2021-07-30T15:37:47.333

ਮੁੰਬਈ: ਮਸ਼ਹੂਰ ਅਦਾਕਾਰਾ ਮਦਿੰਰਾ ਬੇਦੀ ਦੀਆਂ ਖੁਸ਼ੀਆਂ ਉਸ ਸਮੇਂ ਮਾਤਮ ’ਚ ਬਦਲੀਆਂ ਜਦੋਂ ਉਨ੍ਹਾਂ ਦੇ ਪਤੀ ਰਾਜ ਕੌਸ਼ਲ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਮੰਦਿਰਾ ਆਏ ਦਿਨ ਪਤੀ ਰਾਜ ਦੀਆਂ ਯਾਦਾਂ ’ਚ ਭਾਵੁਕ ਪੋਸਟ ਸ਼ੇਅਰ ਕਰਦੀ ਰਹਿੰਦੀ ਹੈ। ਉਹ ਅੱਜ (30 ਜੁਲਾਈ) ਉਸ ਕਾਲੇ ਦਿਨ ਨੂੰ 1 ਮਹੀਨਾ ਹੋ ਗਿਆ ਅਜਿਹੇ ’ਚ ਸਵ. ਪਤੀ ਦੀ ਆਤਮਾ ਦੀ ਸ਼ਾਂਤੀ ਲਈ ਮੰਦਿਰਾ ਨੇ ਆਪਣੇ ਘਰ ’ਚ ਪੂਜਾ ਰੱਖੀ ਹੈ ਜਿਸ ਦੀ ਝਲਕ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸ਼ੇਅਰ ਕੀਤੀ ਹੈ।  ਤਸਵੀਰ ’ਚ ਉਹ ਆਪਣੇ ਪੁੱਤਰ ਅਤੇ ਧੀ ਤਾਰਾ ਨਾਲ ਹਵਨ ਕਰਦੀ ਦਿਖਾਈ ਦੇ ਰਹੀ ਹੈ। ਤਸਵੀਰ ’ਚ ਜਿਥੇ ਤਾਰਾ ਮਾਂ ਮੰਦਿਰਾ ਦੇ ਕੋਲ ਬੈਠ ਕੇ ਹਵਨ ਕੁੰਡ ਦੀ ਅੱਗ ਨੂੰ ਦੇਖ ਰਹੀ ਹੈ ਉੱਧਰ ਪੁੱਤਰ ਵੀਰ ਮਾਂ ਦੇ ਨਾਲ ਹਵਨ ਕੁੰਡ ’ਚ ਘਿਓ ਪਾ ਰਿਹਾ ਹੈ।  ਮੰਦਿਰਾ ਦੀ ਗੱਲ ਕਰੀਏ ਤਾਂ ਉਹ ਬਲੈਕ ਐਂਡ ਵ੍ਹਾਈਟ ਸੂਟ ’ਚ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਆਪਣੇ ਸਿਰ ਨੂੰ ਦੁਪੱਟੇ ਨਾਲ ਢੱਕਿਆ ਹੋਇਆ ਹੈ। ਮੰਦਿਰਾ ਦੀਅ ਅੱਖਾਂ ’ਚ ਪਤੀ ਦੇ ਜਾਣ ਦਾ ਦੁੱਖ ਸਾਫ਼ ਨਜ਼ਰ ਆ ਰਿਹਾ ਹੈ। 

PunjabKesari
28 ਜੁਲਾਈ ਨੂੰ ਮਨਾਇਆ ਧੀ ਤਾਰਾ ਦਾ ਜਨਮ ਦਿਨ
ਧੀ ਤਾਰਾ ਦੇ ਜਨਮ ਦਿਨ ’ਤੇ ਮੰਦਿਰਾ ਨੇ ਬਹੁਤ ਹੀ ਪਿਆਰੀ ਤਸਵੀਰ ਸ਼ੇਅਰ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਨਾਲ ਮੰਦਿਰਾ ਨੇ ਲਿਖਿਆ-28 ਜੁਲਾਈ, ਤੁਹਾਨੂੰ ਸਾਡੀ ਜ਼ਿੰਦਗੀ ’ਚ ਆਏ ਇਕ ਸਾਲ ਹੋ ਗਿਆ ਤਾਰਾ ਇਸ ਲਈ ਤੁਹਾਡਾ ਜਨਮ ਦਿਨ ਅਸੀਂ ਅੱਜ ਮਨਾਵਾਂਗੇ। ਅੱਜ ਤੁਹਾਡਾ ਪੰਜਵਾਂ ਜਨਮ ਦਿਨ ਹੈ, ਮੇਰੀ ਪਿਆਰੀ ਬੱਚੀ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ।

PunjabKesari
ਦੱਸ ਦੇਈਏ ਕਿ ਮੰਦਿਰਾ ਨੇ 1999 ’ਚ ਫ਼ਿਲਮਮੇਕਰ ਰਾਜ ਕੌਸ਼ਲ ਨਾਲ ਵਿਆਹ ਕੀਤਾ ਸੀ। ਇਸ ਵਿਆਹ ਤੋਂ ਬਾਅਦ ਉਨ੍ਹਾਂ ਦੇ ਇਕ ਪੁੱਤਰ ਹੋਇਆ। ਮੰਦਿਰਾ ਆਪਣੇ ਪਰਿਵਾਰ ਦੇ ਨਾਲ ਬੇਹੱਦ ਖੁਸ਼ ਸੀ ਪਰ 30 ਜੂਨ ਦੀ ਸਵੇਰੇ ਰਾਜ ਕੌਸ਼ਲ ਦਾ ਦਿਲ ਦੌਰਾ ਪੈਣ ਕਾਰਨ ਦਿਹਾਂਤ ਹੋ ਗਿਆ। ਰਾਜ ਭਾਵੇਂ ਹੀ ਹੁਣ ਮੰਦਿਰਾ ਦੇ ਨਾਲ ਨਹੀਂ ਹਨ ਪਰ ਉਨ੍ਹਾਂ ਦੀਆਂ ਯਾਦਾਂ ਮੰਦਿਰਾ ਦੇ ਦਿਲ ’ਚ ਹਮੇਸ਼ਾ ਰਹਿਣਗੀਆਂ। 


Aarti dhillon

Content Editor Aarti dhillon