ਪ੍ਰਾਈਮ ਵੀਡੀਓ ''ਤੇ ਇਸ ਦਿਨ ਹੋਵੇਗਾ ਸੀਰੀਜ਼ ''ਰਾਖ'' ਦਾ ਪ੍ਰੀਮੀਅਰ
Friday, May 29, 2026 - 04:18 PM (IST)
ਮੁੰਬਈ (ਏਜੰਸੀ) - ਪ੍ਰਾਈਮ ਵੀਡੀਓ ਦੀ ਦਿਲਚਸਪ ਇਨਵੈਸਟੀਗੇਟਿਵ ਥ੍ਰਿਲਰ 'ਰਾਖ' ਦਾ 12 ਜੂਨ ਨੂੰ ਵਿਸ਼ਵ ਪੱਧਰ 'ਤੇ ਪ੍ਰੀਮੀਅਰ ਹੋਵੇਗਾ। ਅਲੀ ਫਜ਼ਲ, ਸੋਨਾਲੀ ਬੇਂਦਰੇ ਅਤੇ ਆਮਿਰ ਬਸ਼ੀਰ ਸਟਾਰਰ ਇਸ ਸੀਰੀਜ਼ ਦਾ ਨਿਰਦੇਸ਼ਨ ਅਤੇ ਐਗਜ਼ੀਕਿਊਟਿ ਪ੍ਰੋਡਕਸ਼ਨ ਪ੍ਰੋਸਿਤ ਰਾਏ ਨੇ ਕੀਤਾ ਹੈ ਅਤੇ ਇਸ ਨੂੰ ਅਨੁਸ਼ਾ ਨੰਦਕੁਮਾਰ ਅਤੇ ਸੰਦੀਪ ਸਾਕੇਤ ਨੇ ਬਣਾਇਆ, ਲਿਖਿਆ ਅਤੇ ਸਹਿ-ਨਿਰਦੇਸ਼ਿਤ ਕੀਤਾ ਹੈ, ਜਦੋਂਕਿ ਡਾਇਲਾਗਸ ਆਯੁਸ਼ ਤ੍ਰਿਵੇਦੀ ਦੁਆਰਾ ਲਿਖੇ ਗਏ ਹਨ।
ਐਂਡੇਮੋਲ ਸ਼ਾਈਨ ਇੰਡੀਆ ਅਤੇ ਭਾਦੀਪਾ ਦੇ ਸਹਿਯੋਗ ਨਾਲ ਦੀਪਕ ਧਰ, ਰਿਸ਼ੀ ਨੇਗੀ, ਮ੍ਰਿਣਾਲਿਨੀ ਜੈਨ ਅਤੇ ਸ਼ਿਆਮ ਰਾਠੀ ਨੇ ਇਸ ਸੀਰੀਜ਼ ਦਾ ਨਿਰਮਾਣ ਕੀਤਾ ਹੈ। 'ਰਾਖ' ਵਿੱਚ ਸੋਨਾਲੀ ਬੇਂਦਰੇ, ਅਲੀ ਫਜ਼ਲ ਅਤੇ ਆਮਿਰ ਬਸ਼ੀਰ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਸੀਰੀਜ਼ ਭਾਰਤ ਵਿੱਚ ਅਤੇ ਦੁਨੀਆ ਭਰ ਦੇ 240 ਤੋਂ ਵੱਧ ਦੇਸ਼ਾਂ ਅਤੇ ਖੇਤਰਾਂ ਵਿੱਚ 12 ਜੂਨ ਨੂੰ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ।
