ਰਿਤੇਸ਼ ਦੇਸ਼ਮੁਖ ਸਟਾਰਰ ‘ਰਾਜਾ ਸ਼ਿਵਾਜੀ’ ਦਾ ਦਮਦਾਰ ਫਸਟ ਲੁਕ ਟੀਜ਼ਰ ਰਿਲੀਜ਼
Saturday, Mar 21, 2026 - 01:22 PM (IST)
ਮੁੰਬਈ- ਜੀਓ ਸਟੂਡੀਓਜ਼ ਅਤੇ ਮੁੰਬਈ ਫ਼ਿਲਮ ਕੰਪਨੀ ਦੀ ਇਤਿਹਾਸਕ ਫ਼ਿਲਮ ‘ਰਾਜਾ ਸ਼ਿਵਾਜੀ’ ਦਾ ਦਮਦਾਰ ਫਸਟ ਲੁਕ ‘ਧੁਰੰਦਰ ਦਿ ਰਿਵੈਂਜ’ ਦੇ ਨਾਲ ਜੋੜਿਆ ਗਿਆ ਹੈ, ਜੋ 19 ਮਾਰਚ ਨੂੰ ਸਿਨੇਮਾਘਰਾਂ ਵਿਚ ਰਿਲੀਜ਼ ਹੋ ਚੁੱਕੀ ਹੈ। ਭਾਰਤ ਦੇ ਮਹਾਨ ਯੋਧਾ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਜੀਵਨ ਅਤੇ ਉਨ੍ਹਾਂ ਦੀ ਵਿਰਾਸਤ ਦੀ ਕਹਾਣੀ ਦੀ ਪਹਿਲੀ ਝਲਕ ਦਰਸ਼ਕਾਂ ਨੂੰ ਸਿਰਫ਼ ਥੀਏਟਰ ਵਿਚ ਹੀ ਦੇਖਣ ਨੂੰ ਮਿਲੇਗੀ।
ਫ਼ਿਲਮ ਦਾ ਨਿਰਦੇਸ਼ਨ ਅਤੇ ਮੁੱਖ ਭੂਮਿਕਾ ਰਿਤੇਸ਼ ਵਿਲਾਸਰਾਓ ਦੇਸ਼ਮੁਖ ਨੇ ਨਿਭਾਈ ਹੈ। ‘ਰਾਜਾ ਸ਼ਿਵਾਜੀ’ ਇਕ ਅਜਿਹੇ ਪੁੱਤਰ ਦੀ ਕਹਾਣੀ ਹੈ, ਜਿਸ ਨੇ ਇਕ ਪਵਿੱਤਰ ਸੰਕਲਪ ਲਿਆ ਅਤੇ ਵੱਡੀਆਂ ਤਾਕਤਾਂ ਦੇ ਖ਼ਿਲਾਫ਼ ਖੜ੍ਹੇ ਹੋ ਕੇ ਸਵਰਾਜ ਦੀ ਨੀਂਹ ਰੱਖੀ। ਫ਼ਿਲਮ ਵਿਚ ਸੰਗੀਤ ਅਜੇ-ਅਤੁਲ ਨੇ ਦਿੱਤਾ ਹੈ ਅਤੇ ਸਿਨੇਮੈਟੋਗ੍ਰਾਫੀ ਸੰਤੋਸ਼ ਸਿਵਨ ਨੇ ਕੀਤੀ ਹੈ। ਇਸ ਫ਼ਿਲਮ ਨੂੰ ਜੀਓ ਸਟੂਡੀਓਜ਼ ਪੇਸ਼ ਕਰ ਰਿਹਾ ਹੈ ਅਤੇ ਜਯੋਤੀ ਦੇਸ਼ਪਾਂਡੇ ਅਤੇ ਜੈਨੇਲੀਆ ਦੇਸ਼ਮੁਖ ਨੇ ਮੁੰਬਈ ਫ਼ਿਲਮ ਕੰਪਨੀ ਦੇ ਤਹਿਤ ਇਸ ਨੂੰ ਪ੍ਰੋਡਿਊਸ ਕੀਤਾ ਹੈ। ‘ਰਾਜਾ ਸ਼ਿਵਾਜੀ’ 1 ਮਈ ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ਵਿਚ ਰਿਲੀਜ਼ ਹੋਵੇਗੀ।
Related News
ਸਲਮਾਨ ਖਾਨ ਦੀ ਫਿਲਮ ''ਮਾਤ੍ਰਭੂਮੀ'' ਦਾ ਗੀਤ ''ਚਾਂਦ ਦੇਖ ਲੈਣਾ'' ਰਿਲੀਜ਼, ਚਿੱਤ੍ਰਾਂਗਦਾ ਸਿੰਘ ਨਾਲ ਨਜ਼ਰ ਆਏ ਭਾਈਜਾਨ
