ਕਿਸਾਨ ਰੈਲੀ ’ਚ ਪ੍ਰੋਗਰਾਮ ਲਾਉਣ ਕਰਕੇ ਗਾਇਕ ਪੰਮਾ ਡੂੰਮੇਵਾਲ ’ਤੇ ਪਰਚਾ ਦਰਜ

5/2/2021 4:46:03 PM

ਚੰਡੀਗੜ੍ਹ (ਬਿਊਰੋ)– ਪੰਜਾਬੀ ਗਾਇਕ ਪੰਮਾ ਡੂੰਮੇਵਾਲ ’ਤੇ ਬੀਤੇ ਦਿਨੀਂ ਕਿਸਾਨ ਰੈਲੀ ’ਚ ਪ੍ਰੋਗਰਾਮ ਲਾਉਣ ’ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ। ਪੰਮਾ ਡੂੰਮੇਵਾਲ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੇਸਬੁੱਕ ਅਕਾਊਂਟ ’ਤੇ ਦਿੱਤੀ ਹੈ।

ਪੰਮਾ ਡੂੰਮੇਵਾਲ ਨੇ ਲਿਖਿਆ, ‘ਅੱਜ ਕਿਸਾਨ ਰੈਲੀ ’ਚ ਪ੍ਰੋਗਰਾਮ ਲਾਉਣ ਕਰਕੇ ਮੇਰੇ ਤੇ ਸਾਰੇ ਸੰਗੀਤਕ ਪਰਿਵਾਰ ’ਤੇ ਪਰਚਾ ਕਰ ਦਿੱਤਾ ਗਿਆ। ਸ਼ੁਕਰਾਨਾ ਪ੍ਰਸ਼ਾਸਨ ਦਾ। ਕਿਸਾਨ ਦਾ ਪੁੱਤ ਹਾਂ ਆਖੀਰੀ ਸਾਹਾਂ ਤਕ ਕਿਸਾਨੀ ਸੰਘਰਸ਼ ਲਈ ਬਣਦਾ ਯੋਗਦਾਨ ਪਾਉਂਦਾ ਰਹਾਂਗਾ।’

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨੀਂ ਪੰਮਾ ਡੂੰਮੇਵਾਲ ਦਾ ਜਨਮਦਿਨ ਸੀ। ਆਪਣੇ ਜਨਮਦਿਨ ਮੌਕੇ ਪੰਮਾ ਡੂੰਮੇਵਾਲ ਨੇ ਕਿਸਾਨ ਰੈਲੀ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੁਝ ਸਤਿਕਾਰਤ ਬੋਲ ਵੀ ਬੋਲੇ ਸਨ, ਜਿਸ ਦੀ ਵੀਡੀਓ ਉਨ੍ਹਾਂ ਆਪਣੇ ਫੇਸਬੁੱਕ ਪੇਜ ’ਤੇ ਸਾਂਝੀ ਕੀਤੀ ਹੈ।

ਪੰਮਾ ਡੂੰਮੇਵਾਲ ਨੇ ਪਰਚਾ ਦਰਜ ਹੋਣ ਤੋਂ ਬਾਅਦ ਇਕ ਹੋਰ ਪੋਸਟ ਅੱਜ ਸਾਂਝੀ ਕੀਤੀ ਹੈ, ਜਿਸ ’ਚ ਉਹ ਆਪਣੇ ਜਜ਼ਬਾਤ ਸਤਰਾਂ ਬਣਾ ਕੇ ਬਿਆਨ ਕਰ ਰਹੇ ਹਨ। ਪੰਮਾ ਡੂੰਮੇਵਾਲ ਲਿਖਦੇ ਹਨ–

ਪਰਚੇ, ਚਰਚੇ, ਖ਼ਰਚੇ ਹੁੰਦੇ ਈ ਰਹਿੰਦੇ ਨੇ,
ਇਹਨਾਂ ਤੋ ਡਰਕੇ ਘਰ ਵਿੱਚ ਬੈਠ ਨੀ ਜਾਈਦਾ।
ਖੜਨਾ ਨਾਲ਼ ਓਹਨਾਂ ਦੇ ਫਰਜ਼ ਅਸਾਡਾ ਏ,
ਜਿਨ੍ਹਾਂ ਦਾ ਅੰਨ ਉਗਾਇਆ ਵੇ ‘ਕੰਗ’ ਖਾਈਦਾ।

ਵਾਂਗ ਦੀਵਿਆਂ ਕਰਦੇ ਰੌਸ਼ਨ ਰਾਹ ਰਹਿਣਾ,
ਵੇਖ ਹਨੇਰਾ ਗਾੜ੍ਹਾ ਨਹੀਂ ਘਬਰਾਈਦਾ।
ਸੱਚ ਦੇ ਆਸ਼ਕ ਡਰਦੇ ਕਦੋਂ ਨੇ ਸੂਲ਼ੀਆਂ ਤੋਂ,
ਮੌਤ ਨੂੰ ਤਾਂ ਅਸੀਂ ਮਾਸੀ ਆਖ ਬੁਲਾਈਦਾ।

ਥਰਮਾਮੀਟਰ ਨਾਲ ਨਾ ਹੌਸਲੇ ਪਰਖ ਹੁੰਦੇ,
ਸਿੰਘ ਤੇ ਸ਼ੇਰ ਨਹੀਂ ਸੁੱਤੇ ਨੂੰ ਹੱਥ ਪਾਈਦਾ।
ਅੱਖ ਵਿੱਚ ਅੱਖ ਪਾ ਪੁੱਛੀਏ ਸਦਾ ਵਿਰੋਧੀ ਨੂੰ,
ਬੋਲ ਕੇ ਦੱਸ ਕੀ ਸਾਡੇ ਕੋਲੋਂ ਚਾਹੀਦਾ।

ਘੱਟ ਜੀਅ ਲਾਂਗੇ ਜਿਊਣਾ ਅਣਖ ਦੇ ਨਾਲ ਅਸੀਂ,
ਨਾ ਦਬੀਏ ਨਾ ਕਿਸੇ ਨੂੰ ਕਦੇ ਦਬਾਈਦਾ।
ਪਤਾ ਨੀ ਮੱਲਪੁਰ ਲੋਕਾਂ ਦੇ ਢਿੱਡ ਕਿਉ ਦੁਖਦੇ
ਮਿਹਨਤ ਨਾਲ ਕਮਾਕੇ ਪੰਮਿਆ ਖਾਈਦਾ।

ਨੋਟ– ਪੰਮਾ ਡੂੰਮੇਵਾਲ ’ਤੇ ਹੋਏ ਪਰਚੇ ’ਤੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


Rahul Singh

Content Editor Rahul Singh